7.9 C
United Kingdom
Saturday, March 7, 2026

More

    ਛੇਵੀਂ ਵਿਸ਼ਵ ਪੰਜਾਬੀ ਕਾਨਫ਼ਰੰਂਸ 2021 ਵਿੱਚ ਦੁਨੀਆ ਭਰ ਦੇ ਵਿਦਵਾਨ ਹੋਣਗੇ ਸ਼ਾਮਿਲ

    ?ਭਾਰਤ, ਪਾਕਿਸਤਾਨ, ਯੌਰਪ, ਯੂਕੇ ਅਤੇ ਕੈਨੇਡਾ ਅਮਰੀਕਾ ਕੋਆਡੀਨੇਟਰ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ।
    ?“ਅਜੀਤ ਵੀਕਲੀ”, “ਚੜ੍ਹਦੀਕਲਾ ਟਾਇਮ ਟੀਵੀ”, “ਗਲੋਬਲ ਪੰਜਾਬ ਟੀ ਵੀ”, “ਚੈਨਲ ਪੰਜਾਬੀ” ਤੇ “ਪੰਜ ਦਰਿਆ” ਸਮੇਤ ਹੋਰ ਵੀ ਮੀਡੀਆ ਪਾਰਟਨਰ ਹੋਣਗੇ।
    ਟੋਰਾਂਟੋ (ਜਸਬੀਰ ਸਿੰਘ ਬੋਪਾਰਾਏ)

    “ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਦੇ ਮਨਸ਼ੇ ਨਾਲ ਸ਼ੁਰੂ ਹੋ ਕੇ ਵਿਸ਼ਵ ਪੰਜਾਬੀ ਕਾਨਫਰੰਸ ਆਪਣੀ ਮੜਕ ਭਰੀ ਤੋਰ ਨਾਲ ਅੱਗੇ ਵਧ ਰਹੀ ਹੈ ਤੇ ਛੇਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਨਵੀਆਂ ਬੁਲੰਦੀਆਂ ਨੂੰ ਛੂਹੇਗੀ।”, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਦਿਨੀਂ ਕਾਨਫਰੰਸ ਦੇ ਪ੍ਰਧਾਨ ਸ: ਜਸਬੀਰ ਸਿੰਘ ਬੋਪਾਰਾਏ ਨੇ ਗੱਲਬਾਤ ਕਰਦਿਆਂ ਕੀਤਾ। ਜਸਬੀਰ ਸਿੰਘ ਬੋਪਾਰਾਏ ਨੇ ਕਿਹਾ ਕਿ  ਅਦਾਰਾ ਅਜੀਤ ਅਤੇ ਕਲਮ ਫਾਉਡੇਸ਼ਨ ਦੇ ਸਰਪਰਸਤ ਸਵਰਗਵਾਸੀ ਡਾ: ਦਰਸ਼ਨ ਸਿੰਘ ਬੈਂਸ ਵੱਲੋਂ ਪੰਜਾਬੀ ਦੀ ਬਿਹਤਰੀ ਲਈ ਸ਼ੁਰੂ ਕੀਤੀ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੀ ਲੜੀ ਨੂੰ ਅੱਗੇ ਤੋਰਦਿਆਂ 6ਵੀਂ ਕਾਨਫਰੰਸ,  ਕਲਮ ਫਾਉਡੇਸ਼ਨ ਵੱਲੋਂ ਅਦਾਰਾ ਅਜੀਤ ਵੀਕਲੀ, ਦਰਸ਼ਨ ਟੀਵੀ, ਸਿੰਘ ਟਰੈਵਲ ਐਂਡ ਟੂਰਜ਼, ਗੁਰਧਾਮ ਯਾਤਰਾ ਐਂਡ ਸੇਵਾ ਸੁਸਾਇਟੀ ਕੈਨੇਡਾ, ਜੀਵਨ ਜਾਂਚ ਸੇਵਾ ਸੁਸਾਇਟੀ, ਚੜ੍ਹਦੀਕਲਾ ਗਰੁੱਪ, ਗਲੋਬਲ ਪੰਜਾਬ ਫਾਊਡੇਸ਼ਨ ਅਤੇ ਹੋਰ ਸਹਿਯੋਗੀ ਜਥੇਬੰਧੀਆਂ ਦੇ ਸਹਿਯੋਗ ਨਾਲ 19 ਤੇ 20 ਜੂਨ 2021 ਨੂੰ ਬਰੈਪਟਨ ਸ਼ਹਿਰ ਵਿੱਚ ਹੋ ਰਹੀ ਹੈ। ਜੋ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ।
    ਕਾਨਫ਼ਰੰਸ ਦੀ ਸਰਪ੍ਰਸਤ ਬੀਬੀ ਕੰਵਲਜੀਤ ਕੌਰ ਬੈਂਸ, ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਅਤੇ ਪ੍ਰਧਾਨ ਜਸਬੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਭਾਰਤ, ਪਾਕਿਸਤਾਨ, ਯੌਰਪ ਇੰਗਲੈਂਡ ਅਤੇ ਕੈਨੇਡਾ ਅਮਰੀਕਾ ਦੇ ਕੋਆਡੀਨੇਟਰਾਂ ਦੇ ਨਾਮ ਜਾਰੀ ਕਰ ਦਿੱਤੇ ਗਏ ਹਨ।
    ਭਾਰਤ

    ਭਾਰਤ ਦੀ ਕੋਆਡੀਨੇਟਰ ਕਮੇਟੀ ਵਿੱਚ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ: ਰਵੇਲ ਸਿੰਘ, ਪੰਜਾਬੀ ਯੂਨੀਵਰਸਿਟੀ ਜਰਨਲਿਜਮ ਵਿਭਾਗ ਦੇ ਮੁੱਖੀ ਤੇ ਗਲੋਬਲ ਪੰਜਾਬ ਫਾਊਡੇਂਸ਼ਨ ਦੇ ਚੇਅਰਮੈਨ ਡਾ: ਹਰਜਿੰਦਰ ਸਿੰਘ ਵਾਲੀਆਂ, ਵਰਲਡ ਪੰਜਾਬੀ ਸੈਂਟਰ ਪਟਿਆਲਾ ਦੇ ਮੁੱਖੀ ਡਾ: ਬਲਕਾਰ ਸਿੰਘ, ਗੁਰਮਤਿ ਕਾਲਜ ਪਟਿਆਲਾ ਦੇ ਪ੍ਰਿ: ਡਾ: ਜਸਬੀਰ ਕੌਰ, ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਡਾ: ਪਰਮਜੀਤ ਸਿੰਘ ਸਰੋਆ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਡਾ: ਗੁਰਵੀਰ ਸਿੰਘ ਸੋਹੀ, ਡਾ: ਧਿਆਨ ਸਿੰਘ ਕਾਹਲੋਂ, ਡਾ: ਜਸਵਿੰਦਰ ਸਿੰਘ ਭਾਰਤ ਦੇ ਕੋਆਡੀਨੇਟਰ ਹੋਣਗੇ ਅਤੇ ਪ੍ਰਸਿੱਧ ਵਕੀਲ ਪਰਮਿੰਦਰ ਸਿੰਘ ਢਿੱਲੋਂ ਲੀਗਲ ਅਡਵਾਈਜਰ ਹੋਣਗੇ।
    ਪਾਕਿਸਤਾਨ

    ਪਾਕਿਸਤਾਨ ਦੀ ਕੋਆਡੀਨੇਟਰ ਕਮੇਟੀ ਵਿੱਚ ਗੌਰਮੈਂਟ ਕਾਲਜ ਲਾਹੌਰ ਦੇ ਵਾਈਸ ਚਾਂਸਲਰ ਅਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਡਾ:ਅਸਗਰ ਯਾਇਦੀ, ਪਹਿਲੇ ਸਿੱਖ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ, ਸੰਸਾਰ ਪ੍ਰਸਿੱਧ ਕਵਿਤਰੀ ਤਾਹਿਰਾ ਸਰਾਂ, ਪ੍ਰਸਿੱਧ ਵਿਦਵਾਨ ਤੇ ਪੱਤਰਕਾਰ ਹਮੀਦ ਉੱਲਾ ਭੱਟੀ ਪਾਕਿਸਤਾਨ ਦੇ ਕੋਆਡੀਨੇਟਰ ਹੋਣਗੇ ਅਤੇ ਚੌਧਰੀ ਸਈਅਦ ਤਾਰਿਕ ਪਾਕਿਸਤਾਨ ਟੀਮ ਦੇ ਲੀਗਲ ਅਡਵਾਈਜਰ ਹੋਣਗੇ।
    ਯੂੂੂਰਪ/ ਬਰਤਾਨੀਆ

    ਯੌਰਪ ਦੀ ਕੋਆਡੀਨੇਟਰ ਕਮੇਟੀ ਵਿੱਚ ਜਰਮਨੀ ਤੋ ਪ੍ਰਸਿੱਧ ਕਵਿਤਰੀ ਸਾਦੀਆ ਸਫਦਰ, ਇਟਲੀ ਤੋਂ ਸੁਲੱਖਣ ਸਿੰਘ ਖਾਲਸਾ ਅਤੇ ਬਰਤਾਨੀਆ ਕੋਆਰਡੀਨੇਟਰ ਕਮੇਟੀ ਵਿੱਚ ਗਲਾਸਗੋ ਤੋਂ ਪ੍ਰਸਿੱਧ ਕਾਲਮਨਵੀਸ/ ਪੰਜ ਦਰਿਆ ਮੀਡੀਆ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ ਤੋਂ ਪ੍ਰਸਿੱਧ ਨਾਵਲਕਾਰ ਤੇ ਚਿੰਤਕ ਪ੍ਰਕਾਸ਼ ਸੋਹਲ, ਪ੍ਰਸਿੱਧ ਗ਼ਜ਼ਲਗੋ ਅਜ਼ੀਮ ਸ਼ੇਖਰ, ਪ੍ਰਸਿੱਧ ਪੱਤਰਕਾਰ ਸਰਬਜੀਤ ਸਿੰਘ ਬਨੂੜ ਹੋਣਗੇ।

    ਅਮਰੀਕਾ

    ਅਮਰੀਕਾ ਦੀ ਕੋਆਡੀਨੇਟਰ ਕਮੇਟੀ ਵਿੱਚ ਪ੍ਰਸਿਧ ਸਿੱਖ ਵਿਦਵਾਨ ਅਤੇ ਗੁਰਮਤਿ ਕਾਲਜ ਦੇ ਸਾਬਕਾ ਪ੍ਰਿੰਸੀਪਲ  ਡਾ: ਸਵਰਨਜੀਤ ਸਿੰਘ, ਸਿੱਖ ਵਿਦਵਾਨ ਅਤੇ ਪ੍ਰਸਿੱਧ ਬਿਜਨੈਸਮੈਨ ਲਖਵਿੰਦਰ ਸਿੰਘ ਮੱਟੂ ਕਲੀਵਲੈਂਡ ਓਹਾਇਓ, ਸਮਾਜਸੇਵੀ ਸਖਸ਼ੀਅਤ ਰਾਜਭਲਿੰਦਰ ਸਿੰਘ ਬਦੇਸਾ ਨਿਊ ਜਰਸੀ ਅਤੇ ਸਮਾਜਸੇਵੀ ਜੋਗਾ ਸਿੰਘ ਮਾਨ ਨਿਊਯਾਰਕ, ਪ੍ਰਸਿੱਧ ਸਮਾਜਸੇਵੀ ਬੀਬੀ ਪਰਵਿੰਦਰ ਕੌਰ ਬਡਿਆਲ ਸਿਆਟਲ ਅਤੇ ਪ੍ਰਸਿੱਧ ਬਿਜਨੈਸਮੈਨ ਅਤੇ ਗਲੋਬਲ ਪੰਜਾਬ ਟੀਵੀ ਮੀਡੀਆ ਦੇ ਮਾਲਕ ਸ: ਹਰਭਜਨ ਸਿੰਘ ਨਿਊ ਜਰਸੀ ਅਮਰੀਕਾ ਚੈਪਟਰ ਦੇ ਕੋਆਡੀਨੇਟਰ ਹੋਣਗੇ।
    ਛੇਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਪ੍ਰਬੰਧਕਾਂ ਦੇ ਪਹਿਲੀ ਵਾਰ ਕੈਨੇਡਾ ਦੀ ਕੋਆਡੀਨੇਟਰ ਕਮੇਟੀ ਦਾ ਵੀ ਐਲਾਨ ਕਰ ਦਿੱਤਾ ਹੈ।
    ਮੀਡੀਆ ਪਾਰਟਨਰ

    ਖੁਸ਼ੀ ਦੀ ਖਬਰ ਇਹ ਵੀ ਹੈ ਕਿ ਅਜੀਤ ਵੀਕਲੀ, ਚੜ੍ਹਦੀਕਲਾ ਟਾਇਮ ਟੀਵੀ, ਗਲੋਬਲ ਪੰਜਾਬ ਟੀ ਵੀ ਯੂ ਐਸ ਏ, ਚੈਨਲ ਪੰਜਾਬੀ ਕੈਨੇਡਾ, ਪੰਜ ਦਰਿਆ ਯੂਕੇ ਸਕਾਟਲੈਂਡ, ਅਵਾਜਿ ਕੌਮ ਚੈਨਲ ਯੂਕੇ, ਦੇਸ ਪੰਜਾਬ ਪਾਕਿਸਤਾਨ, ਦੋਆਬਾ ਹੈੱਡਲਾਈਨਜ਼ ਨਕੋਦਰ ਸਮੇਤ ਹੋਰ ਵੀ ਬਹੁਤ ਸਾਰੇ ਮੀਡੀਆਕਾਰ ਛੇਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਮੀਡੀਆ ਪਾਰਟਨਰ ਹੋਣਗੇ।
     ਸੰਸਾਰ ਭਰ ਵਿੱਚ ਵੱਸਦੇ ਵਿਦਵਾਨ ਸੱਜਣ ਸੱਜਣੀਆ ਜੋ ਕਾਨਫ਼ਰੰਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋਣ ਆਪਣੇ ਦੇਸ ਦੀ ਕੋਆਡੀਨੇਟਰ ਕਮੇਟੀ ਦੇ ਕਿਸੇ ਵੀ ਮਂੈਬਰ ਨਾਲ ਸੰਪਰਕ ਕਰ ਸਕਦੇ ਹਨ।
    ਸਰਪ੍ਰਸਤ ਬੀਬੀ ਕੰਵਲਜੀਤ ਕੌਰ ਬੈਂਸ, ਪ੍ਰਧਾਨ ਜਸਬੀਰ ਸਿੰਘ ਬੋਪਾਰਾਏ ਅਤੇ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਭਾਰਤ ਸਮੇਤ ਦੁਨੀਆਂ ਭਰ ਦੇ ਕੋਆਡਨੇਟਰਾਂ ਦੇ ਨਾਮ ਜਾਰੀ ਕਰ ਦਿਤੇ ਗਏ ਹਨ। ਉਹ ਕਾਨਫਰੰਸ ਨੂੰ ਵਧੀਆ ਬਣਾਉਣ ਲਈ ਅਤੇ ਸਾਫ ਸੂਥਰੀ ਰੱਖਣ ਲਈ ਪੰਜਾਬੀ ਬੋਲੀ ਨੂੰ ਸਮਰਪਿਤ ਹੋਰ ਸਖਸ਼ੀਅਤਾਂ ਦਾ ਵੀ ਸਹਿਯੋਗ ਲੈਣਗੇ।  ਪ੍ਰਬੰਧਕਾਂ ਨੇ ਕਿਹਾ ਕਿ ਕਾਨਫ਼ਰੰਸ ਨੂੰ ਕਾਮਯਾਬ ਬਣਾਉਣ ਲਈ ਸੰਸਾਰ ਭਰ ਵਿੱਚ ਵੱਸਦੇ ਵਿਦਵਾਨ ਸੱਜਣ ਸੱਜਣੀਆ ਜੋ ਕਾਨਫ਼ਰੰਸ ਵਿੱਚ ਸ਼ਾਮਲ ਹੋਣਾ ਚਹੁੰਦੇ ਹੋਣ ਆਪਣੇ ਦੇਸ ਦੀ ਕੋਆਡੀਨੇਟਰ ਕਮੇਟੀ ਦੇ ਕਿਸੇ ਵੀ ਮਂੈਬਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਵਿਦਵਾਨ ਆਪਣੇ ਪਰਚੇ wpc6.canada@gmail.com  ‘ਤੇ ਭੇਜ ਸਕਦੇ ਹਨ।
    ਪ੍ਰਬੰਧਕਾਂ ਨੇ ਕਿਹਾ ਕਿ ਕਾਨਫ਼ਰੰਸ ਨੂੰ ਕਾਮਯਾਬ ਬਣਾਉਣ ਲਈ ਸੰਸਾਰ ਭਰ ਵਿੱਚੋਂ ਪੰਜਾਬੀ ਬੋਲੀ ਨੂੰ ਸਮਰਪਿਤ ਵਿਦਵਾਨਾਂ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਨੌਜਵਾਨ ਬੱਚਿਆਂ ਅਤੇ ਔਰਤਾਂ ਨੂੰ ਵੀ ਨਾਲ ਜੋੜਨ ਲਈ ਵਿਸੇਸ਼ ਉਪਰਾਲਾ ਕੀਤੇ ਜਾ ਰਹੇ ਹਨ।  ਉਹਨਾਂ ਕਿਹਾ ਕਿ ਕਲਮ ਫਾਊਂਡੇਸ਼ਨ ਨਾਲ ਸ਼ੁਰੂ ਤੋਂ ਜੁੜੇ ਹਰ ਮੈਬਰ ਨੂੰ ਨਾਲ ਲੈ ਕੇ ਚਲਣਗੇ ਅਤੇ ਸਭ ਮੈਬਰਾਂ ਦਾ ਬਣਦਾ ਸਤਿਕਾਰ ਕਰਨਗੇ।

    ਸਾਥੀ ਬਣਨ ਲਈ
    ਕਲਮ ਫ਼ਾਊਡਂੇਸ਼ਨ ਨੌਰਥ ਅਮਰੀਕਾ ਦੇ ਮੈਂਬਰ ਬਣਨ ਲਈ ਜਾਂ ਛੇਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਨੂੰ ਸਹਿਯੋਗ ਦੇਣ ਲਈ ਸਰਪ੍ਰਸਤ ਬੀਬੀ ਕੰਵਲਜੀਤ ਕੌਰ ਬੈਂਸ ਨਾਲ 416-899-2548, ਪ੍ਰਧਾਨ ਜਸਬੀਰ ਸਿੰਘ ਬੋਪਾਰਾਏ ਨਾਲ 905-405-1600, ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਨਾਲ 905260-2578 ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੰਧ 416-712-7931 ਤੇ ਸੰਪਰਕ ਕੀਤਾ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!