6.7 C
United Kingdom
Monday, March 9, 2026

More

    ਲੰਡਨ ਹੀਥਰੋ ਏਅਰਪੋਰਟ ‘ਤੇ ਸ਼ੁਰੂ ਹੋਇਆ ਇੱਕ ਘੰਟੇ ਵਿੱਚ ਕੋਰੋਨਾ ਦਾ ਨਤੀਜਾ ਦੇਣ ਵਾਲਾ ਟੈਸਟ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਵਿੱਚ ਹਵਾਈ ਸਫਰ ਪਹਿਲਾਂ ਵਾਂਗ ਹੌਲੀ ਹੌਲੀ ਸ਼ੁਰੂ ਹੋ ਰਹੇ ਹਨ। ਪਰ ਕੋਰੋਨਾਂ ਮਹਾਂਮਾਰੀ ਕਰਕੇ ਹਵਾਈ ਯਾਤਰਾ ਤੋਂ ਪਹਿਲਾਂ ਇਸਦੀ ਲਾਗ ਦਾ ਟੈਸਟ ਕਰਵਾਉਣਾ ਜਰੂਰੀ ਹੋ ਗਿਆ ਹੈ। ਕਈ ਯਾਤਰੀਆਂ ਨੂੰ ਤੁਰੰਤ ਟੈਸਟ ਕਰਵਾਉਣ ਵਿੱਚ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦਾ ਹੱਲ ਹੁਣ ਹੀਥਰੋ ਏਅਰਪੋਰਟ ‘ਤੇ ਹੋ ਗਿਆ ਹੈ। ਹੁਣ ਹੀਥਰੋ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਯਾਤਰੀ ਯੂਕੇ ਵਿਚ ਕੋਵਿਡ -19 ਲਈ ਟੈਸਟ ਕਰਵਾ ਸਕਣਗੇ ਪਰ ਇਸ ਲਈ ਉਹਨਾਂ ਨੂੰ ਭੁਗਤਾਨ ਵੀ ਕਰਨਾ ਪਏਗਾ ਜੋ ਕਿ £80 ਹੈ। ਇੱਕ ਘੰਟੇ ਵਿੱਚ ਵਾਇਰਸ ਦੀ ਲਾਗ ਦਾ ਨਤੀਜਾ ਦੇਣ ਵਾਲਾ ਇਹ ਨਵਾਂ ਪਰੀਖਣ ਮੰਗਲਵਾਰ (20 ਅਕਤੂਬਰ) ਨੂੰ ਸ਼ੁਰੂ ਹੋਇਆ ਹੈ ਅਤੇ ਸ਼ੁਰੂਆਤ ਵਿੱਚ ਹਾਂਗਕਾਂਗ ਅਤੇ ਇਟਲੀ ਜਾ ਰਹੇ ਲੋਕਾਂ ਨੂੰ ਇਸਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਨਾਲ ਲੋਕ ਉਨ੍ਹਾਂ ਦੇਸਾਂ ਦੀ ਯਾਤਰਾ ਕਰ ਸਕਦੇ ਹਨ ਜਿੱਥੇ ਪਹੁੰਚਣ ‘ਤੇ ਵਾਇਰਸ ਦੇ  ਨਕਾਰਾਤਮਕ ਨਤੀਜੇ ਦੇ ਪ੍ਰਮਾਣ ਲਈ ਕਿਹਾ ਜਾਂਦਾ ਹੈ। ਇਹ ਟੈਸਟ ਇੱਕ ਘੰਟੇ ਵਿੱਚ ਨਤੀਜਾ ਦੇਣ ਦੇ ਯੋਗ ਹੈ ਅਤੇ ਐਨ ਐਚ ਐਸ ਦੁਆਰਾ ਵਰਤੇ ਜਾਂਦੇ ਪੀ ਸੀ ਆਰ ਟੈਸਟ ਨਾਲੋਂ ਵੀ ਤੇਜ਼ ਹੈ ਕਿਉਂਕਿ ਇਸ ਨੂੰ ਕਿਸੇ ਲੈਬਾਰਟਰੀ ਵਿਚ ਭੇਜਣ ਦੀ ਜ਼ਰੂਰਤ ਨਹੀਂ ਹੈ। ਫਿਲਹਾਲ ਇਹ ਟੈਸਟ ਹੀਥਰੋ ਹਵਾਈ ਅੱਡੇ ਦੇ ਟਰਮੀਨਲ 2 ਅਤੇ 5 ( ਜੋ ਇਸ ਸਮੇਂ ਖੁੱਲ੍ਹੇ ਹਨ) ‘ਤੇ ਮੌਜੂਦ ਹੈ। ਇਸ ਟੈਸਟ ਦੀ ਸਹੂਲਤ ਬ੍ਰਿਟਿਸ਼ ਏਅਰਵੇਜ਼, ਵਰਜਿਨ ਐਟਲਾਂਟਿਕ ਅਤੇ ਕੈਥੇ ਪੈਸੀਫਿਕ ਏਅਰਲਾਈਨਜ਼ ਦੇ ਰਹੀਆਂ ਹਨ। ਇੰਨਾ ਹੀ ਨਹੀਂ ਇਹ ਯੂਕੇ ਵਿੱਚ ਆਉਣ ਵਾਲੇ ਮੁਸਾਫਰਾਂ ਨੂੰ ਵੀ ਕੁਆਰੰਟੀਨ ਹੋਣ ਤੋਂ ਬਚਾ ਕੇ ਲਾਭਦਾਇਕ ਸਿੱਧ ਹੋ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!