17 C
United Kingdom
Sunday, June 21, 2026

More

    ਯੂਕੇ: ਸਿਹਤ ਸਕੱਤਰ ਮੈਟ ਹੈਨਕੌਕ ਕਾਰ ਦੇ ਸਫਰ ਦੌਰਾਨ ਬਿਨਾਂ ਮਾਸਕ ਤੋਂ ਹੋਇਆ ਕੈਮਰਿਆਂ ਵਿੱਚ ਕੈਦ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾਂ ਵਾਇਰਸ ਮਹਾਂਮਾਰੀ ‘ਤੇ ਕਾਬੂ ਕਰਨ ਲਈ ਸਰਕਾਰ ਦੁਆਰਾ ਬਣਾਏ ਨਿਯਮਾਂ ਵਿੱਚੋਂ ਕਾਰ ਵਿੱਚ ਸਫਰ ਦੌਰਾਨ ਮਾਸਕ ਨਾਲ ਮੂੰਹ ਨੂੰ ਢਕਣਾ ਵੀ ਹੈ। ਇਹ ਨਿਯਮ ਸਾਰੇ ਹੀ ਦੇਸ਼ ਵਾਸੀਆਂ ‘ਤੇ ਲਾਗੂ ਹੁੰਦੇ ਹਨ। ਪਰ ਸਰਕਾਰ ਦੇ ਮੰਤਰੀ ਕਈ ਵਾਰ ਇਹਨਾਂ ਨਿਯਮਾਂ ਨੂੰ ਟਿੱਚ ਜਾਣਦੇ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਸਿਹਤ ਸਕੱਤਰ ਆਪਣੀ ਕਾਰ ਦੇ ਪਿਛਲੇ ਹਿੱਸੇ ਵਿੱਚ ਬਿਨਾਂ ਮਾਸਕ ਤੋਂ ਸਫਰ ਕਰਨ ‘ਤੇ ਚਰਚਾ ਵਿੱਚ ਆਏ ਹਨ। ਸੋਮਵਾਰ ਸ਼ਾਮ ਨੂੰ ਮੈਟ ਹੈਨਕੌਕ ਰੇਂਜ ਰੋਵਰ ਵਿੱਚ ਬਿਨਾਂ ਮਾਸਕ ਤੋਂ ਕੈਮਰਿਆਂ ਵਿੱਚ ਕੈਦ ਹੋ ਗਏ। ਇਸ ਵੇਲੇ ਸਰਕਾਰ ਵੱਲੋਂ ਟੈਕਸੀ ਜਾਂ ਪ੍ਰਾਈਵੇਟ ਕਾਰਾਂ ਵਿੱਚ ਬਿਨਾਂ ਮਾਸਕ ਦੇ ਸਫਰ ਕਰਨ ਵਾਲਿਆਂ ਨੂੰ 200 ਪੌਂਡ ਦਾ ਜ਼ੁਰਮਾਨਾ ਲਾਇਆ ਜਾਂਦਾ ਹੈ। ਹਾਲਾਂਕਿ ਡਾਉਨਿੰਗ ਸਟ੍ਰੀਟ ਨੇ ਪਿਛਲੇ ਮਹੀਨੇ ਮੰਤਰੀਆਂ ਨੂੰ ਵੀ ਆਦੇਸ਼ ਦਿੱਤੇ ਸਨ ਕਿ ਉਹ ਸਰਕਾਰੀ ਵਹੀਕਲਾਂ ਵਿੱਚ ਫੇਸ ਕਵਰਿੰਗ ਦਾ ਧਿਆਨ ਰੱਖਣ ਅਤੇ ਇੱਕ ਬੁਲਾਰੇ ਅਨੁਸਾਰ ਸਾਰੇ ਮੰਤਰੀਆਂ ਦੀਆਂ ਕਾਰਾਂ ਵਿੱਚ ਮਾਸਕ ਉਪਲੱਬਧ ਵੀ ਹਨ। ਕਿਹਾ ਜਾ ਰਿਹਾ  ਹੈ ਕਿ ਸਿਹਤ ਸਕੱਤਰ ਨੇ ਯਾਤਰਾ ਦੌਰਾਨ  ਚਿਹਰਾ ਢੱਕਿਆ ਹੋਇਆ ਸੀ ਪਰ ਉਸਨੇ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਕੋਲ ਪਹੁੰਚਦਿਆਂ ਹੀ ਇਸ ਨੂੰ ਉਤਾਰ ਦਿੱਤਾ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!