7.5 C
United Kingdom
Sunday, March 8, 2026

More

    ਬਚਦਾ ਕੀ ਕਿਸਾਨ ਨੂੰ

    ਅੰਦਰੋਂ ਅੰਦਰੀ ਖੁਸ਼ ਹੋ ਲੈਂਦਾ,
    ਵੇਖ ਕੇ ਫਸਲਾਂ ਹਰੀਆਂ ਭਰੀਆਂ,
    ਢਹਿ ਢੇਰੀ ਕਰ ਜਾਂਦੀ ਕੁਦਰਤ,
    ਪੀੜਾਂ ਜਾਣ ਨਾ ਜਰੀਆਂ,
    ਮੂੰਦੇ ਮੂੰਹ ਡਿੱਗ ਪਈ ਕਣਕ,
    ਕਮਾਦ ਵੀ ਛੂੰਹਦਾਂ ਸੀ ਅਸਮਾਨ ਨੂੰ,
    ਮਿੱਟੀ ਨਾਲ ਮਿੱਟੀ ਹੋ ਕੇ ਵੇਖੋ,
    ਪਤਾ ਫਿਰ ਲੱਗਣਾ ਬਚਦਾ ਕੀ ਕਿਸਾਨ ਨੂੰ ,

    ਕੋਠੇ ਜਿੱਡੀ ਧੀ ਵੀ ਹਾਲ਼ੇ, ਰਹਿੰਦੀ ਜੋ ਵਿਓਣੀ,
    ਗਲ ਵਿੱਚ ਗੂਠ‍ਾ ਆਇਆ ਰਹਿੰਦਾ,
    ਕਿਸ਼ਤ ਬੈਂਕ ਦੀ ਕਿੱਧਾਂ ਲਾਉਣੀ,
    ਇੱਕ ਫਿਕਰ ਮੁੱਕਦੀ ਨਹੀਂ,
    ਦੂਜੀ ਵੱਡ ਵੱਡ ਪੈੰਦੀ ਖਾਣ ਨੂੰ ,
    ਮਿੱਟੀ ਨਾਲ ਮਿੱਟੀ….

    ਸਾਰੀ ਦੁਨੀਆਂ ਦਾ ਅੰਨਦਾਤਾ,
    ਆਪ ਹੈ ਭੁੱਖਾ ਸੌਂਦਾ,
    ਹੁਕਮਰਾਨ ਸੁਪਨੇ ਚ ਵੀ ਹੱਸਦੇ,
    ਜੱਟ ਰਾਤੀਂ ਉੱਠ ਉੱਠ ਰੌਂਦਾ,
    ਨੋਟ ਜੇਬ ਵਿੱਚ ਕਿਥੋੰ ਰਹਿਣੇ ?
    ਹਾੜੀ ਸੋਣੀ ਜਿਹਨੇ ਤੱਕਿਆ ਨਾ ਕਦੇ ਭਾਨ ਨੂੰ ,
    ਮਿੱਟੀ ਨਾਲ…..

    “ਝੱਜੀ ਪਿੰਡ” ਵਾਲੇ ਸਿਰ ਤੇ ਹੈ ਝੱਲਦਾ,
    ਜੱਟ ਕਰਜੇ ਦੀਆਂ ਮਾਰਾਂ ਨੂੰ ,
    ਪਰ ਕੋਈ ਫਿਕਰ ਨਹੀਂ “ਸਿੱਕੀ”
    ਸਮੇਂ ਦੀਆਂ ਸਰਕਾਰਾਂ ਨੂੰ,
    ਵੱਜਦੇ ਤੀਰ ਨੇ ਜਿਸ ਵਿੱਚੋਂ,
    ਭਾਂਵੇ ਪੁੱਛ ਲਓ ਉਸ ਕਮਾਨ ਨੂੰ ,
    ਮਿੱਟੀ ਨਾਲ…..
    ਸਿੱਕੀ ਝੱਜੀ ਪਿੰਡ ਵਾਲਾ (ਇਟਲੀ )

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!