ਹਰਪ੍ਰੀਤ ਸਿੰਘ ਲਲਤੋਂ

ਆਪਣੇ ਬਾਰੇ ਨਾ ਸੋਚਿਆ, ਨਾ ਆਪਣੇ ਘਰ ਬਾਰੇ,
ਮੈਂ ਹੋਰ ਕੀ ਦੱਸਾਂ ,ਬਾਬਾ ਸਾਹਿਬ ਅੰਬੇਦਕਰ ਬਾਰੇ।
ਦੱਬੇ ਕੁਚਲੇ ਉਸ ਸਮਾਜ ਨੂੰ ,ਅਧਿਕਾਰ ਤਲਾਸ਼ ਦਿੱਤੇ,
ਕਾਣੀ ਵੰਡ ਕਰਕੇ ਮੰਨੂ ਨੇ,ਜੋ ਬਣਾ ਸੀ ਦਾਸ ਦਿੱਤੇ,
ਕਲਮ ਨਾਲ ਸੋਸ਼ਿਤ ਸਮਾਜ ਦੇ ਲੇਖ ਸਵਾਰੇ।
ਮੈਂ ਹੋਰ ਕੀ ਦੱਸਾਂ……..
ਪੜ੍ਹੋ ਜੁੜ੍ਹੋ ਸੰਘਰਸ਼ ਕਰੋ ਦਾ ,ਪੜ੍ਹਾਇਆ ਸਭ ਨੂੰ ਪਾਠ,
ਅਛੂਤਾਂ ਦੇ ਲਈ ਖੁਲਵਾਏ, ਬੰਦ ਸਕੂਲਾਂ ਦੇ ਕਪਾਟ ,
ਉਹਨਾਂ ਦੀ ਬਦੌਲਤ ਅੱਜ ਪੜਦੇ ਨੇ ਸਾਰੇ,
ਮੈ ਹੋਰ ਕੀ ਦੱਸਾਂ……..
ਪੱਟ ਪੈਰ ਨਹੀ ਸੀ ਸਕਦੀ ,ਘਰ ਦੀ ਦਹਿਲੀਜ਼ ਤੋਂ,
ਪੈਰ ਦੀ ਜੁੱਤੀ,ਔਰਤ ,ਘੱਟ ਨਹੀ ਸੀ ਕਿਸੇ ਕਨੀਜ਼ ਤੋਂ,
ਲੈ ਕੇ ਉਹਨੂੰ ਦਿੱਤੇ ਬਣਦੇ ਹੱਕ ਸਾਰੇ,
ਮੈਂ ਹੋਰ ਕੀ ਦੱਸਾਂ………
ਕਿਸਮਤ ਕਿਸੇ ਨਾ ਬਦਲੀ ,ਭਾਵੇਂ ਲੱਖਾਂ ਅਵਤਾਰ ਹੋਏ,
ਬਾਬਾ ਸਾਹਿਬ ਦੀ ਬਦੌਲਤ ,ਲਲਤੋਂ ਸੁਪਨੇ ਸਾਕਾਰ ਹੋਏ,
ਲੱਖ ਮੁਸੀਬਤਾਂ ਝੱਲੀਆਂ ਨਾ ਹੰਭੇ ਨਾ ਹਾਰੇ,
ਮੈਂ ਹੋਰ ਕੀ ਦੱਸਾਂ……।