ਲੁਧਿਆਣਾ: (ਪੰਜ ਦਰਿਆ ਬਿਊਰੋ)
“ਦੋ ਬੱਚਿਆਂ ਦੀ ਕਹਾਣੀ” ਗੀਤ ਬਾਲ ਗਾਇਕ ਤੇ ਨੈਸ਼ਨਲ ਅਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਵੱਲੋਂ ਲਿਖਿਆ ਤੇ ਗਾਇਆ ਉਹ ਸਿੱਖਿਆਦਾਇਕ ਗੀਤ ਹੈ ਜੋ ਬੱਚਿਆਂ ਨੂੰ ਮਨੋਰੰਜਨ ਭਰਪੂਰ ਤਰੀਕੇ ਨਾਲ਼ ਚੰਗੀਆਂ ਆਦਤਾਂ ਦਾ ਨਿਰਮਾਣ ਕਰਦਾ ਹੈ। ਆਪਣੇ ਸੁਪਨੇ ਪੂਰੇ ਕਰਨ ਦਾ ਹੁਨਰ ਦੱਸਦਾ ਹੈ।ਆਪਣੇ ਘਰ, ਗਵਾਂਢ ਅਤੇ ਰਿਸ਼ਤੇਦਾਰੀਆਂ ਵਿੱਚ ਇਹ ਗੀਤ ਸਾਂਝਾ ਕਰਕੇ ਉਹਨਾਂ ਨੂੰ ਖੂਬਸੂਰਤ ਤੋਹਫ਼ਾ ਦਿਓ।