7.5 C
United Kingdom
Sunday, March 8, 2026

More

    ਯਾਰ ਮੈਂਡਾ ਮੈਨੂੰ ਰੱਬ ਦੇ ਵਰਗਾ

    ਦੁੱਖਭੰਜਨ ਰੰਧਾਵਾ
    0351920036369

    ਯਾਰ ਮੈਂਡਾ ਮੈਨੂੰ ਰੱਬ ਦੇ ਵਰਗਾ,
    ਆਇਆ ਬੜਾ ਪਸੰਦ |
    ਪੱਕੀ ਰਹੇ ਇਹ ਜਨਮ-ਜਨਮ ਥੀਂ,
    ਟੁੱਟੇ ਨਾ ਕਦੇ ਤੰਦ |
    ਯਾਰ ਮੈਂਡਾ ਮੈਨੂੰ ਰੱਬ ਦੇ ਵਰਗਾ,
    ਆਇਆ ਬੜਾ ਪਸੰਦ |

    ਉਸਦਾ ਨਾਂ ਲੈ ਨੀਂਦਰ ਆਵੇ,
    ਉਸਦਾ ਨਾਂ ਲੈ ਕੇ ਜਾਗਾਂ |
    ਫੁਰਨਾ ਮੈਨੂੰ ਫੁਰਕੇ ਰਹਿੰਦਾ,
    ਮੈਨੂੰ ਡੰਗਿਆ ਇਲਮ ਦੇ ਨਾਗਾਂ |
    ਸੱਪ ਖੜੱਪੇ ਆਪਣੇਂ ਆਪ ਹੀ,
    ਟੱਪ ਜਾਵਣ ਦਿਲ ਦੀ ਕੰਧ |
    ਯਾਰ ਮੈਂਡਾ ਮੈਨੂੰ ਰੱਬ ਦੇ ਵਰਗਾ,
    ਆਇਆ ਬੜਾ ਪਸੰਦ |

    ਸੁਰਗਾਂ ਤੋਂ ਮੈਂ ਉਸਦੇ ਬੈਠਣ ਨੂੰ,
    ਪੀਹੜਾ ਇੱਕ ਮੰਗਵਾਇਆ ਏ |
    ਮੱਖਣੀਂ ਵੱਟਣਾ ਮਲਿਆ ਉਸ ਤੇ,
    ਘੁੰਗਰੂ ਵੀ ਲਗਵਾਇਆ ਏ |
    ਆਪਣੇ ਵੱਲੋਂ ਮੇਰੀ ਫੁੱਲ ਤਿਆਰੀ,
    ਉਸਨੂੰ ਬੈਠ ਸੁਣਾਉਣੇਂ ਛੰਦ |
    ਯਾਰ ਮੈਂਡਾ ਮੈਨੂੰ ਰੱਬ ਦੇ ਵਰਗਾ,
    ਆਇਆ ਬੜਾ ਪਸੰਦ |

    ਉਸਦੇ ਪਾਉਣ ਨੂੰ ਚੰਮ ਦਾ,
    ਖੁੱਸਾ ਬਣਵਾਵਣ ਨੂੰ ਘੱਲਿਆ |
    ਤਾਰੇ ਤੋੜ ਲਿਆਵਾਂ ਕਦਮਾਂ ਲਈ,
    ਬਸ ਹੁਣੇਂ ਅੰਬਰ ਨੂੰ ਚੱਲਿਆ |
    ਹੁਣ ਛੇਤੀ-ਛੇਤੀ ਕਰਾਂ ਨਬੇੜਾ,
    ਜਿੰਦੇ ਰਸਤਾ ਨਾ ਹੋ ਜਾਵੇ ਬੰਦ |
    ਯਾਰ ਮੈਂਡਾ ਮੈਨੂੰ ਰੱਬ ਦੇ ਵਰਗਾ,
    ਆਇਆ ਬੜਾ ਪਸੰਦ |

    ਲਿਐ ਉਸਦੇ ਸਾਉਣ ਨੂੰ ਪਲੰਘ,
    ਨਵਾਰੀ ਤੇ ਮਖਮਲ ਦੀ ਚਾਦਰ |
    ਜਦ ਉਹ ਆਇਆ ਘਰ ਮੇਰੇ ਵਿੱਚ,
    ਮੈਨੂੰ ਲੱਗਣਾ ਆਇਆ ਏ ਕਾਦਰ |
    ਮੇਰੇ ਅੰਦਰ ਠੰਡ ਪੈ ਜਾਣੀ,
    ਤੇ ਜੁੜੇ ਰਹਿ ਜਾਣੇਂ ਦੰਦ |
    ਯਾਰ ਮੈਂਡਾ ਮੈਨੂੰ ਰੱਬ ਦੇ ਵਰਗਾ,
    ਆਇਆ ਬੜਾ ਪਸੰਦ |

    ਦੁੱਖਭੰਜਨ ਨੇ ਚੰਨ ਦਾ ਕਮਰਾ ਉਸ,
    ਲਈ ਚੁਣਿਆ ਤੇ ਮੁੰਦੀ ਲਈ ਹੀਰਾ |
    ਉਸ ਮੰਗੀ ਜਾਨ ਤਾਂ ਝੱਟ ਦੇ,
    ਦੇਣੀ ਅਖਵਾਉਣਾ ਨਹੀਂ ਬੇ-ਪੀਰਾ |
    ਸਭ ਉਸਦਾ ਉਸਨੂੰ ਦੇ ਦੇਣਾ,
    ਮੈਂ ਕਰਨੀ ਨਹੀਂ ਕਾਣੀਂ ਵੰਡ |
    ਯਾਰ ਮੈਂਡਾ ਮੈਨੂੰ ਰੱਬ ਦੇ ਵਰਗਾ,
    ਆਇਆ ਬੜਾ ਪਸੰਦ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!