7.5 C
United Kingdom
Sunday, March 8, 2026

More

    ਠੱਗੀ ਏਦਾਂ ਵੀ ਵੱਜਦੀ ਐ, ਬਚ ਕੇ ਰਹੋ ਭਾਈ!

    ਗੋਲਡੀ ਬਾਵਾ, ਪੁਰਤਗਾਲ
    00351-920-442-920

    ਕਈ ਕੰਪਨੀਆਂ ਦਾ ਜਾਅਲੀ ਆਈ-ਕਾਰਡ ਬਣਾ ਕੇ ਕਈ ਚਤੁਰ ਦਿਮਾਗ ਦੇ ਇਨਸਾਨ  ਲੋਕਾਂ ਦੀ ਡਿਜ਼ੀਟਲ ਤਰੀਕੇ ਨਾਲ ਲੁੱਟ ਕਰ ਰਹੇ ਹਨ। ਕਈ ਨਾਮੀ ਮੋਬਾਇਲ ਕੰਪਨੀਆਂ ਦਾ ਆਪਣੇ ਆਪ ਨੂੰ ਮੈਨੇਜਰ ਦੱਸ ਕੇ ਲੋਕਾਂ ਨੂੰ ਫੋਨ ਕਰਦੇ ਹਨ ਤੇ ਆਖਦੇ ਹਨ ਕਿ ਤੁਸੀਂ ਬੜੇ ਲੱਕੀ ਹੋ ਤੇ ਤੁਹਾਡਾ ਨੰਬਰ ਆਹ ਹੈ ਤੇ ਤੁਹਾਨੂੰ ਆਪਣਾ ਮੋਬਾਈਲ ਦਾ ਸਿੰਮ ਕੱਢਣ ਲਈ ਆਖਣਗੇ ਕਿ ਸਿੰਮ ਦੇ ਪਿੱਛੇ ਦੇਖੋ ਆਹ ਨੰਬਰ ਲਿਖਿਆ ਐ, ਜੋ ਤੁਹਾਡੇ ਸਿੰਮ ਕਾਰਡ ਦੇ ਪਿੱਛੇ ਉਹੀ ਨੰਬਰ ਮੈਚ ਕਰੇਗਾ ਤੇ ਤੁਹਾਨੂੰ ਮੁਬਾਰਕਾਂ ਦੇਣਗੇ ਕਿ ਤੁਸੀਂ 20 ਹਜ਼ਾਰ ਜਾਂ ਵੱਧ ਰਾਸ਼ੀ 20 ਹਜ਼ਾਰ ਯੂਰੋ ਲਾਟਰੀ ਜਿੱਤੀ ਹੈ, ਜੋ ਸਾਡੀ ਕੰਪਨੀ ਨੇ ਲੱਕੀ ਨੰਬਰ ਚੁਣੇ ਹਨ। ਇਹ ਠੱਗੀ ਜ਼ਿਆਦਾਤਰ ਯੂਰਪ ਵਿਚ ਚੱਲ ਰਹੀ ਹੈ। ਉਸਤੋਂ ਬਾਅਦ ਉਹ ਤੁਹਾਡਾ ਆਈ-ਡੀ ਪਰੂਫ ਮੰਗਣਗੇ ਪਾਸਪੋਰਟ ਜਾਂ ਰੈਜੀਡੈਂਸ ਕਾਰਡ। ਜੇਕਰ ਫੇਰ ਵੀ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਕਿਸੇ ਨਾਮੀ ਟੀਵੀ ਚੈਨਲ ਦਾ ਲੋਗੋ ਲਗਾ ਕੇ ਇਕ ਵੀਡੀਉ ਤੁਹਾਨੂੰ ਭੇਜੀ ਜਾਵੇਗੀ, ਜੋ ਅਲੱਗ ਹੀ ਭਾਸ਼ਾ ਵਿਚ ਹੋਵੇਗੀ। ਹੇਠਾਂ ਸਕਰੀਨ ‘ਤੇ ਤੁਹਾਡਾ ਮੋਬਾਇਲ ਨੰਬਰ ਤੇ ਤੁਹਾਡੇ ਸਿੰਮ ਦੇ ਪਿਛਲੇ ਪਾਸੇ ਲਿਖਿਆ ਨੰਬਰ ਡਿਸਪਲੇਅ ਹੋ ਰਿਹਾ ਹੋਵੇਗਾ ਤੇ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਤੁਸੀਂ ਲੱਖਾਂ ਰੁਪਿਆ ਜਿੱਤ ਚੁੱਕੇ ਹੋ। ਤੁਸੀਂ ਆਪਣਾ ਆਈ-ਡੀ ਪਰੂਫ ਉਨ੍ਹਾਂ ਨੂੰ ਭੇਜ ਦਿੰਦੇ ਹੋ। ਉਹ ਉਸ ‘ਚੋਂ ਜਾਂ ਤਾਂ ਸਮਾਨ ਖਰੀਦ ਲੈਣਗੇ ਜਾਂ ਫਿਰ ਤੁਹਾਡੀ ਨਕਦੀ ਲੈ ਕੇ ਤਿੱਤਰ ਹੋ ਜਾਣਗੇ। ਅੱਜ ਕੱਲ੍ਹ ਕੋਰੋਨਾ ਦੀ ਮਹਾਂਮਾਰੀ ਨੇ ਸਭ ਬਿਜਨਸ ਠੱਪ ਕਰ ਦਿੱਤੇ ਹਨ। ਕਿਹੜਾ ਐਨਾ ਬੇ-ਦਿਮਾਗ ਹੋਵੇਗਾ, ਜੋ ਤੁਹਾਨੂੰ ਫੋਨ ਕਰਕੇ ਆਖੇ ਕਿ ਅਸੀਂ ਤੁਹਾਨੂੰ ਲੱਖਾਂ ਰੁਪਏ ਗਿਫਟ ਕਰ ਰਹੇ ਹਾਂ। ਸੋ ਅਜਿਹੀਆਂ ਜਾਅਲੀ ਫੋਨ-ਕਾਲਾਂ ਤੋਂ ਬਚੋ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਚੌਕੰਨੇ ਕਰੋ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਡਿਜ਼ੀਟਲ ਠੱਗੀ ਦਾ ਸ਼ਿਕਾਰ ਨਾ ਹੋਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!