ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ)18 ਅਕਤੂਬਰ 2020
ਫਰਿਜ਼ਨੋ ਵਿੱਚ ਦਿਨ ਪ੍ਰਤੀ ਦਿਨ ਹਿੰਸਕ ਅਤੇ ਜਾਨਲੇਵਾ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ।ਬੀਤੇ ਸ਼ਨੀਵਾਰ ਵਾਲੇ ਦਿਨ ਹੋਈਆ ਕਤਲ ਦੀਆਂ ਘਟਨਾਵਾਂ ਨੇ ਇਸ ਖੇਤਰ ਵਿੱਚ ਇਸ ਸਾਲ ਹੋਈਆ ਕਤਲ ਦੀਆਂ ਵਾਰਦਾਤਾਂ ਦੀ ਗਿਣਤੀ ਨੂੰ 50 ਤੱਕ ਪਹੁੰਚਾ ਦਿੱਤਾ ਹੈ। ਇਹਨਾਂ ਮਾਮਲਿਆਂ ਵਿੱਚ ਸ਼ਨੀਵਾਰ ਰਾਤੀਂ ਫਰਿਜ਼ਨੋ ਸਿਟੀ ਦੇ ਇੱਕ ਪੁਲਿਸ ਅਧਿਕਾਰੀ ਨੇ ਇੱਕ ਅਪਰਾਧੀ ਜਿਸ ਨੇ ਆਪਣੀ ਮਾਂ ਨੂੰ ਮਾਰਨ ਤੋਂ ਬਾਅਦ ਪੁਲਿਸ ਵਾਲੇ ਤੇ ਹਮਲਾ ਕੀਤਾ ਤੇ ਦੁਆਬੀ ਪੁਲਿਸ ਕਾਰਵਾਈ ਵਿੱਚ ਇਹ ਅਪਰਾਧੀ ਜਖਮੀ ਹੋ ਗਿਆ ਸੀ ਜਿਹੜਾ ਕਿ ਰਾਤੀਂ ਹਸਪਤਾਲ ਵਿੱਚ ਦਮਤੋੜ ਗਿਆ। ਸ਼ਨੀਵਾਰ ਦੇਰ ਰਾਤ ਨੂੰ ਵੀ ਸ਼ਹਿਰ ਵਿੱਚ ਪੁਲਿਸ ਨੇ ਛੇ ਘੰਟੇ ਲਈ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਅਤੇ ਦੋ ਹੋਰ ਕਤਲਾਂ ਦੀ ਗੁੱਥੀ ਸੁਲਝਾਈ। ਪੁਲਿਸ ਨੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪਿਛਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਨਵੀਂ ਪੁਲਿਸ ਟਾਸਕ ਫੋਰਸ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਇਹ ਘਟਨਾਵਾਂ ਠੱਲ੍ਹਣ ਦਾ ਨਾਮ ਨਹੀਂ ਲੈ ਰਹੀਆਂ। ਸ਼ਨੀਵਾਰ ਨੂੰ ਤਿੰਨ ਮੌਤਾਂ ਸ਼ਾਮੀਂ ਸਾਢੇ ਚਾਰ ਵਜੇ ਤੋਂ ਬਾਅਦ ਹੋਈਆਂ ਅਤੇ ਰਾਤ 11 ਵਜੇ ਤੋਂ ਪਹਿਲਾਂ ਹੀ ਫਰਿਜ਼ਨੋ ਦੇ ਕਤਲਾਂ ਦੀ ਗਿਣਤੀ 50 ਤੱਕ ਪਹੁੰਚ ਗਈ ਸੀ। ਪੁਲਿਸ ਅਨੁਸਾਰ ਪਿਛਲੇ ਸਾਲ ਇਸ ਸਮੇਂ ਕਤਲਾਂ ਦੀ ਗਿਣਤੀ 34 ਸੀ। ਕਾਉਂਟੀ ਦੀ ਜਾਂਚ ਟੀਮ ਅਨੁਸਾਰ ਦੇਰ ਰਾਤ ਤੱਕ ਅਧਿਕਾਰੀਆਂ ਦੀ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਅਤੇ ਤਕਰੀਬਨ 9:38 ਵਜੇ ਗੋਲੀਬਾਰੀ ਦੀ ਇਕ ਸੂਚਨਾ ਨੇ ਪੂਰਬੀ ਕਿੰਗਜ਼ ਕੈਨਿਯਨ ਐਵੀਨਿਊ ਦੇ 4900 ਬਲਾਕ ਵਿਚ ਪਾਰਕਿੰਗ ਵਾਲੀ ਥਾਂ ਤੇ ਬੰਦੂਕ ਦੀਆਂ ਕਈ ਗੋਲੀਆਂ ਨਾਲ 30 ਸਾਲਾਂ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ। ਇਸਦੇ ਨਾਲ ਹੀ ਇੱਕ ਹੋਰ ਘਟਨਾ ਵਿੱਚ ਫਰਿਜ਼ਨੋ ਸਟ੍ਰੀਟ ਦੀ ਇਕ ਪਾਰਕਿੰਗ ਵਿਚ ਹੋਈ ਗੋਲੀਬਾਰੀ ਵਿੱਚ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਇਕ ਦੀ ਮੌਤ ਹੋ ਗਈ ਸੀ। ਇਨ੍ਹਾਂ ਸਾਰੀਆਂ ਵਾਰਦਾਤਾਂ ਦੇ ਨਾਲ ਹੀ ਸ਼ਨੀਵਾਰ ਦੁਪਹਿਰ ਨੂੰ ਇੱਕ ਵਿਅਕਤੀ ਜਿਸਨੇ ਆਪਣੀ ਮਾਂ ਦੀ ਹੱਤਿਆ ਕੀਤੀ ਸੀ ਉਸਨੂੰ ਰਸਤੇ ਵਿੱਚ ਕਾਬੂ ਕਰਨ ਲਈ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ। ਇੱਕ ਹੋਰ ਘਟਨਾ ਵਿੱਚ ਇੱਕ 50 ਸਾਲਾਂ ਔਰਤ ਘਰ ਦੇ ਅੰਦਰ ਮ੍ਰਿਤਕ ਮਿਲੀ। ਇਸ ਬੇਰਹਿਮ ਸ਼ਨੀਵਾਰ ਨੂੰ ਬਹੁਤ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਅਤੇ ਇੱਥੇ ਕਤਲ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।