9.8 C
United Kingdom
Saturday, June 6, 2026

More

    ਸਕਾਟਲੈਂਡ ਦੇ ਇਸ ਬੇਹੱਦ ਸੁਰੱਖਿਅਤ ਖੇਤਰ ਵਿੱਚ ਹੋਈ ਕੋਵਿਡ-19 ਨਾਲ ਪਹਿਲੀ ਮੌਤ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਰੋਨਾਂ ਵਾਇਰਸ ਨੇ ਸਾਰੇ ਹੀ ਸੰਸਾਰ ਨੂੰ ਆਪਣੇ ਪ੍ਰਕੋਪ ਨਾਲ ਝੰਜੋੜ ਕੇ ਰੱਖ ਦਿੱਤਾ ਹੈ ਪਰ ਕੁੱਝ ਕੁ ਸਥਾਨ ਇਸ ਕਹਿਰ ਤੋਂ ਅਜੇ ਤੱਕ ਬਚੇ ਹੋਏ ਸਨ। ਜਿਵੇ ਕਿ ਸਕਾਟਲੈਂਡ ਦਾ ਪੱਛਮੀ ਆਈਲਜ਼ ਖੇਤਰ। ਇਸ ਖੇਤਰ ਵਿੱਚ ਹੁਣ ਤੱਕ ਵਾਇਰਸ ਕਰਕੇ ਕੋਈ ਮੌਤ ਨਹੀਂ ਹੋਈ ਸੀ ਪਰ ਹੁਣ ਵਾਇਰਸ ਨੇ ਇੱਥੇ ਵੀ ਦਸਤਕ ਦਿੱਤੀ ਹੈ। ਜਿਸ ਨਾਲ ਇਸ ਸਥਾਨ ਵਿਚ ਕੋਵਿਡ ਨਾਲ ਸਬੰਧਤ ਪਹਿਲੀ ਮੌਤ ਹੋਣ ਦੀ ਖਬਰ ਮਿਲੀ ਹੈ। ਦੱਖਣੀ ਯੂਇਸਟ ਦੇ ਡਾਲੀਬਰਗ ਵਿੱਚ ਇੱਕ ਕੇਅਰ ਹੋਮ ਦੇ ਵਸਨੀਕ ਦੀ ਕੱਲ੍ਹ ਵਾਇਰਸ ਕਾਰਨ ਮੌਤ ਹੋ ਗਈ ਹੈ।ਇਸਦੇ ਨਾਲ ਹੀ ਯੂਇਸਟ ਅਤੇ ਬੇਨਬੇਕਲਾ ਵਿੱਚ ਇਸ ਪ੍ਰਕੋਪ ਦੇ ਸਕਾਰਾਤਮਕ ਟੈਸਟ ਵੀ ਐਤਵਾਰ ਨੂੰ 48 ਤਕ ਪਹੁੰਚ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!