ਗੁਰਪ੍ਰੀਤ ਆਰਟਿਸਟ ਬਠਿੰਡਾ ਦੇ ਹੱਥਾਂ ਨੂੰ ਮਾਣ ਹੈ ਕਿ ਉਹ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਆਵਾਜ਼ ਚਿਤਰਾਂ ਰਾਹੀਂ ਉਠਾਉਂਦੇ ਹਨ। ਗੁਰਪ੍ਰੀਤ ਦੀ ਕਲਾਕਾਰੀ ਦੀ ਖਾਸੀਅਤ ਹੈ ਕਿ ਉਸਦੇ ਬਣਾਏ ਚਿਤਰਾਂ ਅੱਗੇ ਕੈਮਰੇ ਨਾਲ ਖਿੱਚੀਆਂ ਤਸਵੀਰਾਂ ਵੀ ਫਿੱਕੀਆਂ ਪ੍ਰਤੀਤ ਹੁੰਦੀਆਂ ਹਨ। ਪੇਸ਼ ਹੈ ਬਹੁਪੱਖੀ ਸਖਸ਼ੀਅਤ ਗੁਰਪ੍ਰੀਤ ਆਰਟਿਸਟ ਬਠਿੰਡਾ ਨਾਲ “ਪੰਜ ਦਰਿਆ” ਵੈੱਬ ਚੈਨਲ ਦੇ ਸਕਾਟਲੈਂਡ ਸਟੂਡੀਓ ਤੋਂ ਵਿਸ਼ੇਸ਼ ਮੁਲਾਕਾਤ।