10.3 C
United Kingdom
Saturday, June 6, 2026

More

    ਯੂਕੇ: ਸੰਸਦ ਮੈਂਬਰਾਂ ਨੂੰ ਲੱਗੇ ਰੰਗ-ਭਾਗ, ਪਾਬੰਦੀ ਦੇ ਬਾਵਜੂਦ ਪੀ ਸਕਦੇ ਹਨ ਸ਼ਰਾਬ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸੰਸਦ ਦੇ ਹਾਊਸ ਆਫ ਕਾਮਨਜ਼ ਦੀਆਂ ਬਾਰਾਂ ਵਿੱਚ ਪਾਬੰਦੀ ਦੇ ਬਾਵਜੂਦ ਵੀ ਸੰਸਦ ਮੈਂਬਰ  ਸ਼ਰਾਬ ਪੀ ਸਕਣਗੇ। ਸਪੀਕਰ ਲਿੰਡਸੇ ਹੋਯੇਲ ਨੇ ਐਲਾਨ ਕੀਤਾ ਕਿ ਛੇ ਬਾਰ ਸ਼ਨੀਵਾਰ ਤੋਂ ਸੰਸਦੀ ਖੇਤਰ ਵਿੱਚ ਸ਼ਰਾਬ ਦੇਣਾਂ ਬੰਦ ਕਰ ਦੇਣਗੇ। ਪਰ ਹਾਊਸ ਆਫ ਲਾਰਡਜ਼ ਨੇ ਅੱਜ ਪੁਸ਼ਟੀ ਕੀਤੀ ਕਿ ਇਸ ਦੇ ਚਾਰ ਸਥਾਨ ਰਾਤ 10 ਵਜੇ ਤੱਕ ਸੰਸਦ ਮੈਂਬਰਾਂ ਨੂੰ ਸ਼ਰਾਬ ਦੇਣ ਲਈ ਖੁੱਲ੍ਹੇ ਰਹਿਣਗੇ।  ਹਾਊਸ ਆਫ ਲਾਰਡਜ਼ ਵਿਚ ਇਸ ਸਮੇਂ ਦ ਰਿਵਰ ਰੈਸਟੋਰੈਂਟ, ਪੀਅਰਜ਼ ਡਾਇਨਿੰਗ ਰੂਮ, ਪੀਅਰਜ਼ ਗੈਸਟ ਰੂਮ ਅਤੇ ਮਿਲਬੈਂਕ ਕੈਫੇਟੇਰੀਆ ਸ਼ਰਾਬ ਦੀ ਸੇਵਾ ਲਈ ਖੁੱਲ੍ਹੇ ਹਨ। ਜਦਕਿ ਦਿ ਵੂਲਸੈਕ, ਦਿ ਰਿਵਰ ਰੈਸਟੋਰੈਂਟ ਬਾਰ, ਦਿ ਬਿਸ਼ਪਜ਼ ਬਾਰ ਅਤੇ ਹਾਊਸ ਆਫ਼ ਲਾਰਡਜ਼ ਦੇ ਬੈਰੀ ਰੂਮ, ਜੋ ਪਹਿਲਾਂ ਸ਼ਰਾਬ ਵੇਚਦੇ ਸਨ ਮਾਰਚ ਤੋਂ ਬੰਦ ਕੀਤੇ ਹੋਏ ਹਨ। ਇਸ ਸੰਬੰਧ ਵਿੱਚ ਹਾਊਫ ਲਾਰਡਜ਼ ਦੇ ਬੁਲਾਰੇ ਅਨੁਸਾਰ ਕੋਵਿਡ -19 ਮਹਾਂਮਾਰੀ ਦੇ ਦੌਰਾਨ ਹਾਊਸ ਆਫ਼ ਲਾਰਡਜ਼ ਨੇ ਲੋਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮਾਂ ਪਾਲਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਸਾਰਿਆਂ ਨੂੰ ਵੱਧ ਤੋਂ ਵੱਧ ਸੁਰੱਖਿਅਤ ਰੱਖਿਆ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!