ਦੁੱਖਭੰਜਨ ਰੰਧਾਵਾ
0351920036369
ਕੰਡਿਆਲੀ ਥੋਹਰ ਵਿੱਚ ਫੁੱਲ ਫਸਿਆ,
ਗਿਆ ਛਿੱਲਿਆ ਤੇ ਹੋਣਾ ਨਹੀਂ,
ਸਹਾਰ ਮੇਰੇ ਕੋਲੋਂ |
ਰੱਬਾ ਮੰਗਦਾ ਦੁਆ ਮੈਂ ਦਮ-ਦਮ,
ਕਰੀਂ ਖੈਰ ਕਿਤੇ ਖੋਹ ਲਈਂ ਨਾ ਮੇਰਾ,
ਪਿਆਰ ਮੇਰੇ ਕੋਲੋਂ |
ਮੇਰੇ ਕੋਲੋ ਲੈ-ਲੈ ਸਾਹ ਮੇਰੇ ਆਪਣੇ,
ਮੈਂ ਦੇਣ ਲੱਗਾ ਸੀ ਨਾਂ ਕਰੂੰ |
ਕੜਾਹੇ ਵਿੱਚ ਤਲ ਲਈਂ ਜਦੋਂ ਜੀਅ,
ਕਰੂਗਾ ਜਿੱਦਾਂ ਕਹੇਂ ਓਦਾਂ ਹੀ ਮਰੂੰ |
ਉਸ ਦੇ ਦੀਦਾਰ ਬਿਨਾਂ ਚੰਨ ਨਈਓ,
ਚੜਨਾ ਨਾ ਖੋਹੀਂ ਕਦੇ ਤੂੰ,
ਦੀਦਾਰ ਮੇਰੇ ਕੋਲੋਂ |
ਕੰਡਿਆਲੀ ਥੋਹਰ ਵਿੱਚ ਫੁੱਲ ਫਸਿਆ,
ਗਿਆ ਛਿੱਲਿਆ ਤੇ ਹੋਣਾ ਨਹੀਂ,
ਸਹਾਰ ਮੇਰੇ ਕੋਲੋਂ |
ਹੋ ਗਿਆ ਗੁਨਾਂਹ ਮੈਥੋਂ ਅੱਖ ਜਦੋਂ,
ਲੜੀ ਮੇਰੇ ਸੀਨੇ ਟੀਸ ਫਿਰ ਗਈ |
ਇੰਝ ਮਹਿਸੂਸ ਹੋਇਆ ਅੱਗ ਦੇ ਸਮੁੰਦਰ,
ਚ ਬੂੰਦ ਜਿੰਦਗੀ ਦੀ ਕਿਰ ਗਈ |
ਮਿਲ ਰਹੀ ਏ ਇਹਦੀ ਤਾਂ ਸਜਾ ਮੈਨੂੰ,
ਵੱਖਰੀ ਹੋ ਗਈਆਂ ਨੇਂ ਐਂਵੇ ਅੱਖਾਂ,
ਚਾਰ ਮੇਰੇ ਕੋਲੋਂ |
ਕੰਡਿਆਲੀ ਥੋਹਰ ਵਿੱਚ ਫੁੱਲ ਫਸਿਆ,
ਗਿਆ ਛਿੱਲਿਆ ਤੇ ਹੋਣਾ ਨਹੀਂ,
ਸਹਾਰ ਮੇਰੇ ਕੋਲੋਂ |
ਮੌਲਾ ਸੋਗ ਦਿਆਂ ਜੰਗਲਾਂ ਚ ਫਿਕਰਾਂ,
ਦੀ ਹਵਾ ਵਗੇ ਕੀਵੇਂ ਦੱਸ ਪਾਲਾ ਮੈਂ ਜਰਾਂ |
ਅੱਗ ਲੱਗੇ ਪਾਣੀਆਂ ਚ ਗੋਤਾ ਲਾਵਾਂ,
ਸੱਜਣਾਂ ਲਈ ਜੇ ਕਹੇ ਸਾਰੀ ਉਮਰ ਠਰਾਂ |
ਪਾਉਣੀ ਏ ਤਾਂ ਪਾ ਦਈਂ ਮੇਰੀ ਮੌਤ ਝੋਲੀ,
ਅੱਡੀ ਵਿੱਚ ਉਸਨੂੰ ਮੰਗੀ ਨਾ ਤੂੰ ਹੋ ਕੇ,
ਵਿਚਕਾਰ ਮੇਰੇ ਕੋਲੋ |
ਕੰਡਿਆਲੀ ਥੋਹਰ ਵਿੱਚ ਫੁੱਲ ਫਸਿਆ,
ਗਿਆ ਛਿੱਲਿਆ ਤੇ ਹੋਣਾ ਨਹੀਂ,
ਸਹਾਰ ਮੇਰੇ ਕੋਲੋਂ |
ਜੇ ਮੈਂ ਹੋਵੇ ਗੁਨਾਂਹ ਕੀਤਾ ਮੈਨੂੰ ਭਾਵੇਂ,
ਟੰਗ ਦੇਵੀ ਤੂੰ ਕਟਹਿਰੇ ਮੇਰੇ ਮਾਲਕਾ |
ਭੁੰਨ ਲਵੀਂ ਭੁੰਨਣਾਂ ਜੇ ਮਾਸ ਹੋਇਆ ਖਾਣਾ,
ਖਾ ਲਵੀਂ ਤੂੰ ਸਿਖਰ ਦੁਪਹਿਰੇ ਮੇਰੇ ਮਾਲਕਾ |
ਮਾਰ ਲਵੀਂ ਛਾਪਾ ਜਦੋਂ ਮਾਰਨਾ ਹੋਵੇਗਾ,
ਤੈਨੂੰ ਮਿਲੂ ਗਮ,ਹੌਕਾ,ਹੰਝੂ,
ਹਰ ਵਾਰ ਮੇਰੇ ਕੋਲੋਂ |
ਕੰਡਿਆਲੀ ਥੋਹਰ ਵਿੱਚ ਫੁੱਲ ਫਸਿਆ,
ਗਿਆ ਛਿੱਲਿਆ ਤੇ ਹੋਣਾ ਨਹੀਂ,
ਸਹਾਰ ਮੇਰੇ ਕੋਲੋਂ |
ਜਿੰਦਗੀ ਚ ਘਾਟੇ-ਵਾਧੇ ਸਹਿ ਲਵਾਂਗ ਪਰ,
ਇਸ਼ਕ ਚ ਘਾਟਾ-ਵਾਧਾ ਸਹਿਣਾ ਬੜਾ ਔਖਾ |
ਜਿੰਦਗੀ ਚ ਧੋਖਾ ਖਾ ਕੇ ਜੀਅ ਲਵੇ ਬੰਦਾ,
ਇਸ਼ਕ ਚ ਧੋਖਾ ਖਾ ਕੇ ਰਹਿਣਾ ਨਈਂ ਸੌਖਾ |
ਹੁਣ ਹੈ ਉਡੀਕ ਉਸ ਦਿਨ ਦੀ ਜਿਸ,
ਦਿਨ ਖਾਊਗੀ ਹਾਰ ਆ ਕੇ,
ਹਾਰ ਮੇਰੇ ਕੋਲੋਂ |
ਕੰਡਿਆਲੀ ਥੋਹਰ ਵਿੱਚ ਫੁੱਲ ਫਸਿਆ,
ਗਿਆ ਛਿੱਲਿਆ ਤੇ ਹੋਣਾ ਨਹੀਂ,
ਸਹਾਰ ਮੇਰੇ ਕੋਲੋਂ |
ਦੁੱਖਭੰਜਨ ਨੇ ਇੱਕ ਗਿਲਾ ਤੇਰੇ ਨਾਲ ਕੀਤਾ,
ਦੂਜਾ ਕੀਤਾ ਉਸਨੇ ਜੀਹਦੇ ਨਾਲ ਲਾਈ ਏ |
ਰੱਖ ਲਵੀਂ ਮੌਲਾ ਮੇਰੇ ਇਸ਼ਕੇ ਦੀ ਲਾਜ,
ਜੇ ਸੱਚ-ਮੁੱਚ ਤੇਰੇ ਅੰਦਰ ਖੁਦਾਈ ਏ |
ਉਹਦੇ ਪੈਰੀਂ ਨੇਂ ਜੰਜੀਰਾਂ ਉਹਨੂੰ ਲੱਖ,
ਬੰਦਿਸ਼ਾਂ ਨੇ ਉਹ ਡਰਦੀ ਨਾ ਲਵੇ,
ਇਕਰਾਰ ਮੇਰੇ ਕੋਲੋਂ |
ਕੰਡਿਆਲੀ ਥੋਹਰ ਵਿੱਚ ਫੁੱਲ ਫਸਿਆ,
ਗਿਆ ਛਿੱਲਿਆ ਤੇ ਹੋਣਾ ਨਹੀਂ,
ਸਹਾਰ ਮੇਰੇ ਕੋਲੋਂ |