ਨੇਤਾ ਲੁੱਟਣ ਵਾਸਤੇ, ਆਣ ਵਹੀਰਾਂ ਘੱਤ,
ਇਹਨਾ ਦਾ ਕਿਰਦਾਰ ਜਿਉਂ, ਜੋਕਾਂ ਚੂਸਣ ਰੱਤ।
ਉੱਚੀ ਧਾਹਾਂ ਮਾਰਦੇ, ਵੱਡੇ ਝੋਲੀ ਚੁੱਕ,
ਹੇਜ ਨਹੀ ਕੁਝ ਵੀ ਇਨ੍ਹਾਂ, ਬੱਸ ਸ਼ੁਹਰਤ ਦੀ ਭੁੱਖ।
ਅੰਨ੍ਹੀ ਆਟਾ ਪੀਸਦੀ, ਕੁੱਤੇ ਲੱਗੀ ਮੌਜ,
ਏਨਾ ਸੱਚ ਨ ਬੋਲ ਤੂੰ, ਚੜ੍ਹ ਆਊਗੀ ਫੌਜ।
ਹਲ਼ਕੇ ਕੁੱਤੇ ਫਿਰ ਰਹੇ, ਮੂੰਹ ਚੋਂ ਚੋਂਦੀ ਝੱਗ,
ਪਹਿਲਾਂ ਪੱਤ ਨੇ ਲੁੱਟਦੇ, ਫੇਰ ਲ਼ਗਾਵਣ ਅੱਗ।
ਬੋਲ ਕਸੈਲ਼ੇ ਹੈਨ ਪਰ, ਲਿਖਿਆ ਸੱਚੋ ਸੱਚ,
ਪੱਕੀ ਕੰਧ ਨਾ ਡਿੱਗਦੀ, ਝੂਠਾ ਕੱਚ ਨਿਕੱਚ।
ਪ੍ਰਕਾਸ਼ ਸੋਹਲ