14.1 C
United Kingdom
Sunday, April 20, 2025

More

    ਤਦ ਵੇਖੀ ਜਾਵੇਗੀ

    ਦੁੱਖਭੰਜਨ ਰੰਧਾਵਾ
    0351920036369

    ਸੱਤਾਂ ਪੱਤਣਾਂ ਦਾ ਤਾਰੂ ,
    ਉਹਨੂੰ ਜੱਗ ਆਖਦਾ |
    ਓ ਜਦ ਪਾਰ ਲਗਾਵੇਗਾ,
    ਤਦ ਵੇਖੀ ਜਾਵੇਗੀ |
    ਖੁਦ ਨੂੰ ਸਮਝੇ ਪਤਾ ,
    ਨਈ ਕੀ ਤੇ ਮੈਂ ਵੀ ਕੀ ਜਾਣਾਂ |
    ਓ ਜਦ ਆਪ ਬੁਲਾਵੇਗਾ,
    ਤਦ ਵੇਖੀ ਜਾਵੇਗੀ |

    ਉਹਦੇ ਵਿੱਚ ਗੁਣ ਐਸਾ ਏ,
    ਉਹ ਪਾਗਲ ਕਰ ਦੇਵੇ |
    ਨੈਣਾਂ ਦੇ ਖਾਲੀ ਮੱਟ ਨੂੰ ਓ,
    ਹੰਝੂਆਂ ਨਾਲ ਭਰ ਦੇਵੇ |
    ਉਸਦੇ ਵਿੱਚ ਗੁਣ ਨੇਂ ਬੜੇ,
    ਕੁਝ ਸਿੱਖਣਾਂ ਚਾਹੁੰਨੀ ਆਂ,
    ਜਦ ਆਪ ਸਿਖਾਵੇਗਾ,
    ਤਦ ਵੇਖੀ ਜਾਵੇਗੀ |

    ਓ ਮੇਰੇ ਦਿਲ ਵਿੱਚ ਪੀੜਾਂ ਦਾ,
    ਸੈਲਾਬ ਬਣ ਗਿਆ ਏ |
    ਰੀਝਾਂ ਦਿਆਂ ਅੱਖਰਾਂ ਦੀ,
    ਭੈੜਾ ਕਿਤਾਬ ਬਣ ਗਿਆ ਏ |
    ਉਹਦੇ ਦਿਲ ਦੀ ਕਿਤਾਬ ਨੂੰ ਮੈਂ,
    ਪੜਨਾਂ ਚਾਹੁੰਨੀ ਆਂ,
    ਨੀ ਜਦ ਆਪ ਪੜਾਵੇਗਾ,
    ਤਦ ਵੇਖੀ ਜਾਵੇਗੀ |

    ਨੀ ਮੈਂ ਪਾਗਲ ਹੋ ਜਾਵਾਂ,
    ਜੇ ਪਾਗਲ ਕਰ ਦੇਵੇ |
    ਓ ਸਾਹ ਸਬਰ ਸਕੂਨ ਦਾ,
    ਮੇਰੇ ਸਾਹੀਂ ਭਰ ਦੇਵੇ |
    ਉਹਦੇ ਮੋਹ ਦੀ ਗਾਗਰ ਤਾਂ,
    ਬਸ ਭਰੀ ਪਈ ਏ ਨੀ,
    ਜਦ ਆਪ ਘਟਾਵੇਗਾ,
    ਤਦ ਵੇਖੀ ਜਾਵੇਗੀ |

    ਉਹ ਮਾਲਕ ਦੁੱਖਭੰਜਨਾਂ ਕੁੱਲ ਲੁਕਾਈ ਦਾ,
    ਊਹ ਆਲਮ ਆਪ ਚਲਾਉਂਦਾ ਏ |
    ਉਹ ਰੱਬ ਜਿਸਤੇ ਰਹਿਮਤ ਕਰ ਦੇਵੇ,
    ਉਸ ਥੀਂ ਹੀ ਪਾਰ ਲਗਾਉਂਦਾ ਏ |
    ਨੀ ਮੈਂ ਵੀ ਤਾਂ ਪਾਰ ਜਾਣਾ ਏ,
    ਉਹ ਹਰ ਥਾਂ ਹਾਜਰ ਨਾਜਰ ਹੈ,
    ਮੇਰੀ ਜਦ ਬਾਂਹ ਫੜ ਜਾਵੇਗਾ |
    ਤਦ ਵੇਖੀ ਜਾਵੇਗੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!