
ਪੰਜ ਦਰਿਆ ਬਿਊਰੋ
ਅਨੇਕਾਂ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਦੇ ਰਚਣਹਾਰ ਗੀਤਕਾਰ ਜਿੰਦ ਸਵਾੜਾ ਜੀ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਪੰਜਾਬੀ ਸੰਗੀਤ ਦੀ ਦੁਨੀਆਂ ਦੇ ਕਲਾਕਾਰਾਂ ਅਤੇ ਗੀਤਕਾਰਾਂ ਨੇ ਇਸ ਦੁਖ ਦੀ ਘੜੀ ਵਿੱਚ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਅਤੇ ਉਹਨਾਂ ਦੇ ਨਾਲ ਹੋਣ ਦਾ ਹੌਸਲਾ ਦਿੱਤਾ। ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ, ਲੇੰਹਿੰਬਰ ਹੂਸੈਨਪੁਰੀ,ਮਨਜੀਤ ਰੂਪੋਵਾਲੀਆ,ਇੰਦਰਜੀਤ ਨਿੱਕੂ, ਗੁਰਮੀਤ ਮੀਤ ਅਤੇ ਗੀਤਕਾਰ ਹਰਵਿੰਦਰ ਉਹੜਪੁਰੀ, ਬਿੰਦਰ ਨਵੇਂ ਪਿੰਡੀਆ, ਰਾਜਾ ਖੇਲਾ, ਸਿੱਕੀ ਝੱਜੀ ਪਿੰਡ ਵਾਲਾ, ਪੱਤਰਕਾਰ ਹਰਦੀਪ ਸਿੰਘ ਕੰਗ ਅਤੇ ਹਰਜੀਤ ਸਿੰਘ ਜੀਤੀ ( ਇਟਲੀ) ਨੇ ਦੁਖ ਦਾ ਪ੍ਰਗਟਾਵਾ ਕੀਤਾ। ਜਿਕਰਯੋਗ ਹੈ ਕਿ 16 ਅਕਤੂਬਰ ਨੂੰ ਮਾਤਾ ਜੀ ਦੀ ਯਾਦ ਚ ਰੱਖੇ ਪਾਠ ਦਾ ਭੋਗ ਪਿੰਡ ਸਵਾੜਾ ਵਿਖੇ ਹੀ ਪਵੇਗਾ।