14.1 C
United Kingdom
Sunday, April 20, 2025

More

    ਮਨ ਮੰਦਰ ਅੰਦਰ

    ਰਜਨੀ ਵਾਲੀਆ
    ਹੈ ਮੈਂ ਆਪਣੇ ਮਨ ਮੰਦਰ ਅੰਦਰ,
    ਇੱਕ ਭਗਵਾਨ ਬਿਠਾਇਆ |
    ਮੈਨੂੰ ਸਭ ਕੁਝ ਦਿੱਤਾ ਉਸਨੇਂ,
    ਤੇ ਜੋ-ਜੋ ਵੀ ਮੈਂ ਚਾਹਿਆ |
    ਹੈ ਮੈਂ ਆਪਣੇ ਮਨ ਮੰਦਰ ਅੰਦਰ,
    ਇੱਕ ਭਗਵਾਨ ਬਿਠਾਇਆ |

    ਅੱਖਰਾਂ ਦਾ ਭੰਡਾਰ ਦਿੱਤਾ ਉਸਨੇ,
    ਤੇ ਬਣੀਆਂ ਖੂਬ ਰਚਨਾਵਾਂ |
    ਕਵਿਤਾਵਾਂ ਤੇ ਗੀਤਾਂ ਦੇ ਨਾਲ,
    ਭਰ ਗਈਆਂ ਮੇਰੀਆਂ ਬਾਹਵਾਂ |
    ਉਸ ਮਾਲਕ ਨੇਂ ਕੋਲ ਬਿਠਾ ਕੇ,
    ਮੈਨੂੰ ਸਾਰਾ ਕੁਝ ਸਮਝਾਇਆ |
    ਹੈ ਮੈਂ ਆਪਣੇ ਮਨ ਮੰਦਰ ਅੰਦਰ,
    ਇੱਕ ਭਗਵਾਨ ਬਿਠਾਇਆ |

    ਮਾਂ-ਬੋਲੀ ਨਾਲ ਲਗਨ ਲੱਗੀ ਤੇ,
    ਤੇ ਮੈਂ ਕਰਦੀ ਉਸਦੀ ਵਡਿਆਈ |
    ਅੱਖਰ ਬਿੰਦੀ, ਟਿੱਪੀ,ਕੰਨੇਂ ਨੇ,
    ਮੇਰੀ ਅੰਦਰੋਂ ਰੂਹ ਰੁਸ਼ਨਾਈ |
    ਮਨ ਦੇ ਕੋਰੇ ਵਰਕੇ ਉੱਤੇ ਅੱਜ,
    ਨੀ ਅੱਖਰ-ਅੱਖਰ ਛਾਇਆ |
    ਹੈ ਮੈਂ ਆਪਣੇ ਮਨ ਮੰਦਰ ਅੰਦਰ,
    ਇੱਕ ਭਗਵਾਨ ਬਿਠਾਇਆ |

    ਫੁੱਲਾਂ ਵਾਂਗੂ ਰੰਗ ਬਿਰੰਗੇ ਮੈਨੂੰ,
    ਨੀ ਬੜੇ ਅੱਖਰ ਸੋਹਣੇਂ ਲਗਦੇ ਨੇਂ |
    ਜਿਉਂ ਹਨੇਰਿਆਂ ਦੇ ਵਿੱਚ ਸੋਹਣੇਂ,
    ਜਗਮਗ ਦੀਪਕ ਜਗਦੇ ਨੇਂ |
    ਅੱਖਰਾਂ ਲਈ ਸਨੇਹ ਮਾਲਕਾ,
    ਧੁਰ ਅੰਦਰ ਤਾਈਂ ਸਮਾਇਆ |
    ਹੈ ਮੈਂ ਆਪਣੇ ਮਨ ਮੰਦਰ ਅੰਦਰ,
    ਇੱਕ ਭਗਵਾਨ ਬਿਠਾਇਆ |

    ਮੈਂ ਕਾਦਰ ਦੀਆਂ ਸੱਭੇ ਮੰਨਾਂ ਤੇ,
    ਸਖੀਏ ਕਾਦਰ ਵੀ ਮੇਰੀ ਮੰਨੇ |
    ਕਾਗਜ਼ ਦੇ ਖੇਤੀਂ ਕਵਿਤਾਵਾਂ ਝੂਮਣ,
    ਮੈਂ ਜਦ ਲੰਘਦੀ ਬੰਨੇ-ਬੰਨੇਂ |
    ਐਸੀ ਮਿਹਰ ਸਾਈਂ ਦੀ ਹੋਈ ਮੀਂਹ,
    ਉਸ ਅੱਖਰਾ ਦਾ ਵਰਸਾਇਆ |
    ਹੈ ਮੈਂ ਆਪਣੇ ਮਨ ਮੰਦਰ ਅੰਦਰ,
    ਇੱਕ ਭਗਵਾਨ ਬਿਠਾਇਆ |

    ਮੈਨੂੰ ਮਾਣ ਮੇਰੀ ਮਾਂ-ਬੋਲੀ ਤੇ,
    ਮੇਰੀ ਮਾਂ-ਬੋਲੀ ਜੱਗੋਂ ਪਿਆਰੀ |
    ਐਂਵੇ ਤਾਂ ਨਹੀਂ ਕੀਤੀ ਪੂਰੇ ਆਲਮ,
    ਤੇ ਪੰਜਾਬੀਆਂ ਨੇਂ ਸਰਦਾਰੀ |
    ਪੂਰੇ ਜੱਗ ਚ ਸਿੱਕਾ ਜਿੰਨਾਂ ,
    ਆਪਣਾ ਹੈ ਮਾਣ ਨਾਲ ਚਲਵਾਇਆ |
    ਹੈ ਮੈਂ ਆਪਣੇ ਮਨ ਮੰਦਰ ਅੰਦਰ,
    ਇੱਕ ਭਗਵਾਨ ਬਿਠਾਇਆ |

    ਮੁਸ਼ਕਿਲ ਥਾਪੀ ਗਈ ਜਦ ਮੇਰੇ,
    ਸਿਰ ਨਾ ਮੈਂ ਮੁਸ਼ਕਿਲ ਤੋਂ ਘਬਰਾਈ |
    ਰਜਨੀ ਬੁਰਿਆਂ ਦੀ ਬੁਰਿਆਈ ਨਾ ਭੁੱਲੀ,
    ਤੇ ਨਾ ਚੰਗਿਆਂ ਦੀ ਚੰਗਿਆਈ |
    ਜਿੰਨਾਂ ਕਾਲਾ ਹਨੇਰਾ ਹੋਇਆ ਮੇਰਾ,
    ਓਨਾਂ ਹੀ ਏ ਮਨ ਰੁਸ਼ਨਾਇਆ |
    ਹੈ ਮੈਂ ਆਪਣੇ ਮਨ ਮੰਦਰ ਅੰਦਰ,
    ਇੱਕ ਭਗਵਾਨ ਬਿਠਾਇਆ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!