
ਕਦੇ ਆਪਣੇ ਦੇਸ਼ ਬਾਰੇ ਵੀ ਸੋਚ
ਭੇੜੀਏ ਦਾ ਰੂਪ ਲੈ ਚੁੱਕੇ
ਆਪਣੇ ਭੇਸ ਬਾਰੇ ਵੀ ਸੋਚ।
ਕਦੇ ਆਪਣੀ ਮਾਂ,
ਰਹਿਣ ਵਾਲੀ ਥਾਂ ਬਾਰੇ ਵੀ ਸੋਚ
ਚਮਕ
ਤੂੰ ਬਣ ਆਸ ਦੀ ਕਿਰਣ
ਬਦਲ ਦੇ ਜਮਾਨਾ
ਉੱਠ ਮੇਰੇ ਦੇਸ਼ ਦੇ ਨੌਜਵਾਨਾਂ,
ਉੱਠ ਜਵਾਨਾਂ
ਇਜੱਤ ਬਚਾ
ਆਪਣੀਆ ਧੀਆ ਭੈਣਾ ਦੀ
ਖਤਮ ਕਰ ਦੇ ਦ੍ਰਿਦੰਗੀ ਨੂੰ
ਮਾਣ ਨਾਲ ਤੇਰਾ ਸਿਰ ਉੱਚਾ ਹੋ ਜਾਵੇ
ਕਿਤੇ ਦੂਰ ਦੱਬ ਦੇ ਸਰਮਿੰਦਿਗੀ ਨੂੰ।
ਉੱਚਾ ਉੱਠਣ ਲਈ ਮਾਪ ਲੈ ਪੈਮਾਨਾ।
ਉੱਠ ਮੇਰੇ ਦੇਸ਼ ਦੇ ਨੌਜਵਾਨਾਂ,
ਉੱਠ ਜਵਾਨਾਂ।