ਮਲੇਰਕੋਟਲਾ, 15 ਅਕਤੂਬਰ (ਥਿੰਦ)-ਆਯਾਨ ਸਲੀਮ ਰਤਨ 19 ਸਾਲਾ ਨੌਜਵਾਨ ਜੋਕਿ ਬਾਸਕਟਬਾਲ ਦੀ ਆਪਣੀ ਟਿਰਕ ਸ਼ੋਰਟ ਵੀਡੀਓ ਦੇ ਨਾਲ 1.18 ਕਰੋੜ ਲੋਕਾਂ ਦੁਆਰਾ ਇੰਸਟਾਗ੍ਰਾਮ ਤੇ ਵਾਇਰਲ ਹੋਇਆ। ਇਸ ਵਾਇਰਲ ਹੋਈ ਵੀਡੀਓ ਕਾਰਨ ਉਸ ਦੀ ਖਬਰ ‘ਨਿਊਜ ਨੇਸ਼ਨ ਚੈਨਲ ਤੇ ਉਸ ਦਾ ਲੇਖ ‘ਹਿੰਦੁਸਤਾਨ ਟਾਈਮਜ’ ਵਰਗੇ ਨਾਮੀ ਅਖਬਾਰ ਵਿਚ ਛਪਿਆ। ਇਸ ਨੌਜਵਾਨ ਖਿਡਾਰੀ ਨੇ ਸਕੂਲ ਪੱਧਰ ਤੇ ਆਪਣੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਉਹ ਓ-ਏਸਿਸ ਪਬਲਿਕ ਸਕੂਲ ਮਾਲੇਰਕੋਟਲਾ ਦਾ ਵਿਦਿਆਰਥੀ ਸੀ, ਸਕੂਲ ਪਾਸ ਕਰਨ ਤੋਂ ਬਾਅਦ ਵੀ ਉਹ ‘ਬਾਸਕਟਬਾਲ’ ਵਿਚ ਨਾਮਣਾ ਖੱਟਦਾ ਰਿਹਾ ਅਤੇ ਹੁਣ ਵੀ ਉਸ ਵਿਚ ਬਾਸਕਟਬਾਲ ਖੇਡਣ ਦਾ ਜਨੂੰਨ ਜਾਰੀ ਹੈ। ਆਯਾਨ ਸਲੀਮ ਰਤਨ ਲਗਨ ਅਤੇ ਦ੍ਰਿੜਤਾ ਵਿਚ ਵਿਸ਼ਵਾਸ਼ ਰੱਖਦਾ ਹੈ। ਉਸਦੀ ਕਾਰਜ ਦੀ ਨੈਤਿਕਤਾ ਉਸ ਨੂੰ ਬਿਨਾਂ ਕਿਸੇ ਸਹਾਇਤਾ ਦੇ ਆਪਣੇ ਪੱਧਰ ਤੇ ਲਿਆਉਂਦੀ ਹੈ। ਮੁਹੰਮਦ ਸਲੀਮ (ਐਡਵੋਕੇਟ) ਅਤੇ ਡਾ: ਰਿਹਾਨਾ ਸਲੀਮ ਆਪਣੇ ਬੇਟੇ ਦੀ ਪਹਿਲੀ ਸਫਲਤਾ ਤੇ ਅਥਾਹ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਹਮੇਸ਼ਾ ਕਾਮਯਾਬੀ ਲਈ ਦੁਆ ਕਰਦੇ ਹਨ। ਤੁਸੀਂ ਆਯਾਨ ਸਲੀਮ ਰਤਨ ਨੂੰ ਇੰਸਟਾਗ੍ਰਾਮ ਆਯਾਨ 2213 ਤੇ ਦੇਖ ਤੇ ਫੋਲੋ ਕਰ ਸਕਦੇ ਹੋ।

ਆਯਾਨ ਸਲੀਮ ਰਤਨ ਖੇਡ ਦੌਰਾਨ ਆਪਣੇ ਐਕਸ਼ਨ ਵਿਚ।