ਫਰਿਜ਼ਨੋ (ਕੈਲੀਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ

ਫਰਿਜ਼ਨੋ ਨਿਵਾਸੀ ਖਹਿਰਾ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਪਹੁੰਚਿਆ ਜਦੋਂ ਪਰਿਵਾਰ ਦੇ ਮੋਢੀ ਬਜ਼ੁਰਗ ਪ੍ਰੋ. ਕੇਹਰ ਸਿੰਘ ਖਹਿਰਾ 88 ਸਾਲ ਦੀ ਉਮਰ ਭੋਗਕੇ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਪ੍ਰੋ. ਖਹਿਰਾ ਆਪਣੇ ਪਿੱਛੇ ਦੋ ਬੇਟੇ ਕੁਲਦੀਪ ਸਿੰਘ ਖਹਿਰਾ, ਗੁਰਮੀਤ ਸਿੰਘ ਖਹਿਰਾ, ਬੇਟੀ ਰਣਜੀਤ ਕੌਰ ਛੀਨਾ ਅਤੇ ਜਵਾਈ ਹਰਜਿੰਦਰ ਸਿੰਘ ਛੀਨਾ ਤੋਂ ਬਿਨਾਂ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਵਾਲਾ ਹਰਿਆ ਭਰਿਆ ਪਰਿਵਾਰ ਛੱਡ ਗਏ ਹਨ। ਉਹ ਪਿਛਲੇ 40 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਉਹਨਾਂ ਦਾ ਪਿਛਲਾ ਪਿੰਡ ਤਖਾਣਵੱਧ ਜ਼ਿਲ੍ਹਾ ਮੋਗਾ ਵਿੱਚ ਪੈਦਾ ਹੈ। ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 18 ਅਕਤੂਬਰ ਦਿਨ ਐਂਤਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿੱਖੇ ਸਵੇਰੇ 11 ਤੋਂ ਦੁਪਿਹਰ 1 ਵਜੇ ਦਰਮਿਆਨ ਹੋਵੇਗਾ ਉਪਰੰਤ ਭੋਗ ਗੁਰਦਵਾਰਾ ਨਾਨਕਸਰ ਚੈਰੀ ਰੋਡ ਫਰਿਜ਼ਨੋ ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਸੰਪਰਕ ਨੰਬਰ – 559-355-6332 ‘ਤੇ ਕਾਲ ਕਰ ਸਕਦੇ ਹੋ।