
ਦੁੱਖਭੰਜਨ ਰੰਧਾਵਾ
0351920036369
ਡਰਦਾ ਮੈਂ ਡਰਦਾ ਨੀ,
ਉਹਦੀਆਂ ਖੁਦਾਈਆਂ ਤੋਂ |
ਜਿੰਦੇ ਮੌਤ ਆ ਜਾਵੇ ਚੰਗਾ,
ਨੀ ਤੇਰੀਆਂ ਜੁਦਾਈਆਂ ਤੋਂ |
ਡਰਦਾ ਮੈਂ ਡਰਦਾ ਨੀ,
ਉਹਦੀਆਂ ਖੁਦਾਈਆਂ ਤੋਂ |
ਨੀ ਸਾਡੇ ਸੀਨੇ ਉੱਤੇ ਲੱਗੀਆਂ,
ਨੇਂ ਚੋਟਾਂ ਜੋ ਕਰਾਰੀਆਂ |
ਪੱਥਰਾਂ ਤੋਂ ਵੀ ਪੱਕੀਆਂ ਨੇਂ,
ਨੀ ਸਾਡੀਆਂ ਜੋ ਯਾਰੀਆਂ |
ਨੀ ਐਬ ਮੇਰਾ ਵੱਡਾ ਤੂੰ,
ਪਤਾ ਲੱਗ ਜਾਊਗਾ ਗਵਾਹੀਆਂ ਤੋਂ |
ਡਰਦਾ ਮੈਂ ਡਰਦਾ ਨੀ,
ਉਹਦੀਆਂ ਖੁਦਾਈਆਂ ਤੋਂ |
ਉਸਨੇ ਤੋਲਣਾ ਹੁੰਦਾ ਜਦੋਂ ਵੀ,
ਉਹ ਤੇਰਾਂ-ਤੇਰਾਂ ਤੋਲਦਾ |
ਨੀ ਰੋਲਣੇਂ ਤੇ ਆਵੇ ਜੇ ਉਹ,
ਤਾਂ ਕੱਖਾਂ ਚ ਵੀ ਰੋਲਦਾ |
ਹੈ ਸਦਕੇ ਉਹ ਜਾਂਦਾ ਸਦਾ,
ਸਾਡੇ ਜਿਹੇ ਸੁ਼ਦਾਈਆਂ ਤੋਂ |
ਡਰਦਾ ਮੈਂ ਡਰਦਾ ਨੀ,
ਉਹਦੀਆਂ ਖੁਦਾਈਆਂ ਤੋਂ |
ਨੀ ਇੱਕ ਲੱਪ ਗ਼ਮ ਦੀ,
ਤੇ ਇੱਕ ਲੱਪ ਟੀਸ ਦੀ |
ਨੀ ਮੈਨੂੰ ਚੱਕੀ ਵਿੱਚੋਂ ਫੇਰ ਦੀ,
ਤੇ ਆਟੇ ਵਾਂਗੂ ਏ ਪੀਸਦੀ |
ਨੀ ਸਿਦਕ ਰੱਖੀਂ ਜਿੱਤਣੇ ਦਾ,
ਖੇਡਾਂ ਉਹਦੀਆਂ ਖਿਡਾਈਆਂ ਤੋਂ |
ਡਰਦਾ ਮੈਂ ਡਰਦਾ ਨੀ,
ਉਹਦੀਆਂ ਖੁਦਾਈਆਂ ਤੋਂ |
ਨੀ ਯਾਦ ਰੱਖੀ ਦਿਲ ਮੇਰਾ,
ਧੜਕੇ ਤਾਂ ਤੇਰੇ ਲਈ |
ਮੈਨੂੰ ਤਾਂ ਇਲਮ ਦਿਲ ਤੇਰਾ,
ਧੜਕੇ ਤਾਂ ਮੇਰੇ ਲਈ |
ਨਹੀਂ ਭੋਰਾ ਵੀ ਇਤਰਾਜ ਰੂਹਾਂ,
ਇੱਕ ਦੂਜੇ ਚ ਸਮਾਈਆਂ ਤੋਂ |
ਡਰਦਾ ਮੈਂ ਡਰਦਾ ਨੀ,
ਉਹਦੀਆਂ ਖੁਦਾਈਆਂ ਤੋਂ |
ਨੀ ਡਰ ਮੈਨੂੰ ਇਕਲਾਪੇ ਦਾ ਏ,
ਨਹੀਂ ਡਰ ਮੈਨੂੰ ਮੌਤ ਦਾ |
ਬੁਝ ਕਿਤੇ ਜਾਵੇ ਨਾ ਨੀ ਡਰ ਤੇਰੇ,
ਨਾ ਦੀ ਸੀਨੇ ਜੋਤ ਦਾ |
ਮੈਂ ਬੁਝਣ ਨਹੀਂ ਦੇਣਾ ਕੱਖ,
ਹਵਾਵਾਂ ਅਜ਼ਮਾਈਆਂ ਤੋਂ |
ਡਰਦਾ ਮੈਂ ਡਰਦਾ ਨੀ,
ਉਹਦੀਆਂ ਖੁਦਾਈਆਂ ਤੋਂ |
ਦੁੱਖਭੰਜਨਾ ਜੋ ਕਰਦੇ ਹਕੀਕੀ,
ਉਹ ਕਦੇ ਡਰਨਾ ਨਹੀਂ ਜਾਣਦੇ |
ਜਿੰਨਾਂ ਨੇਂ ਹੋਵੇ ਡੁੱਬਣਾ ਉਹ,
ਤਰਨਾ ਨਹੀਂ ਜਾਣਦੇ |
ਡੁੱਬਣਾਂ ਤਾਂ ਡੁੱਬਣਾਂ ਤਾਂ ਕੀ,
ਡਰਨਾ ਗਹਿਰਾਈਆਂ ਤੋਂ |
ਡਰਦਾ ਮੈਂ ਡਰਦਾ ਨੀ,
ਉਹਦੀਆਂ ਖੁਦਾਈਆਂ ਤੋਂ |