ਪੈਰਿਸ – (ਤੇਜਿੰਦਰ ਮਨਚੰਦਾ)

ਕੋਰੋਨਾ ਦੇ ਵਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਫਰਾਂਸ ਸਰਕਾਰ ਨੇ, ਪੈਰਿਸ ਸਮੇਤ ਫਰਾਂਸ ਦੇ 7 ਵੱਡੇ ਸ਼ਹਿਰਾਂ ‘ਚ ਇਸ ਸ਼ਨੀਵਾਰ ਤੋਂ ਰਾਤ ਦੇ 9 ਵਜੇ ਤੋਂ ਸਵੇਰ ਦੇ 6 ਵਜੇ ਤੱਕ ਅਣਮਿੱਥੇ ਸਮੇਂ ਲਈ ਕਰਫਿਊ ਲਾਉਣ ਦਾ ਫੈਸਲਾ ਕੀਤਾ ਹੈ । ਕਰਫਿਊ ਦੀ ਉਲੰਘਣਾ ਕਰਨ ਤੇ 135 ਯੂਰੋ ਜੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ। ਜਿਕਰਯੋਗ ਹੈ ਕਿ ਫਰਾਂਸ ਵਿੱਚ ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਰਫ਼ਤਾਰ ਫੜ ਰਿਹਾ ਹੈ। ਅੱਜ ਬੁੱਧਵਾਰ 14/10/2020 ਦੇ ਅੰਕੜਿਆਂ ਮੁਤਾਬਿਕ ਫਰਾਂਸ ਵਿੱਚ 22,591 ਕੋਰੋਨਾ ਦੇ ਨਵੇਂ ਕੇਸ ਆਏ ਹਨ। ਫਰਾਂਸ ਵਿੱਚ ਕੋਰੋਨਾ ਕਾਰਨ ਕੁਲ 33,037 ਲੋਕਾਂ ਦੀਆਂ ਜਾਨਾਂ ਗਈਆਂ ਹਨ ਅਤੇ ਇਸ ਸਮੇਂ 6,42613 ਮਰੀਜ਼ ਕਰੋਨਾ ਨਾਲ ਪੀੜਤ ਹਨ।