ਇਟਲੀ ਦੀਆਂ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ
ਰੋਮ (ਕੈਂਥ)

ਦੇਸ-ਵਿਦੇਸ਼ ਵਿੱਚ ਜਿੱਥੇ ਸਮੁੱਚੇ ਭਾਰਤੀ ਭਾਈਚਾਰੇ ਵਲੋ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਥੇ ਹੀ ਸਮੁੱਚੀ ਸਿੱਖ ਕੌਮ ਵਲੋ ਵੀ ਖਾਲਸਾ ਸਾਜਨਾ ਦਿਵਸ ਜਿਸ ਨੂੰ ਕਿ 13 ਅਪ੍ਰੈਲ 1699 ਨੂੰ ਸਾਹਿਬੇ ਕਮਾਲ ਦਸਮੇਸ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਸਾਜਿਆ ਸੀ ਦਾ ਸਾਜਨਾ ਦਿਵਸ ਅੱਜ ਬਹੁਤ ਹੀ ਸਰਧਾ ਪੂਰਵਕ ਮਨਾਇਆ ਗਿਆ।ਦੁਨੀਆ ਵਿਚ ਕੋਰੋਨਾ ਵਾਇਰਸ ਕਾਰਨ ਚਲ ਰਹੇ ਸੰਕਟ ਕਾਰਨ ਇਟਲੀ ਭਰ ਵਿੱਚ ਕੋਈ ਵੀ ਇੱਕਠ ਨਹੀ ਕੀਤਾ ਗਿਆ ਸਗੋਂ ਸਾਰਿਆ ਸੰਗਤਾ ਘਰਾ ਵਿਚ ਜਿਥੇ ਸਰਧਾ ਅਤੇ ਭਗਤੀ ਨਾਲ ਗੁਰੁ ਸਾਹਿਬ ਦੇ ਪਾਠ ਕਰ ਕੀਤੇ ਗਏ ਉਥੇ ਹੀ ਭਾਰਤੀ ਅੰਬੈਸੀ ਰੋਮ ਵਲੋ ਵੀ ਖਾਲਸਾ ਪੰਥ ਅਤੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ ਇਸ ਸਮਾਗਮ ਸਬੰਧੀ ਇੰਡੀਆ ਤੋ ਆਏ ਭਾਈ ਬਲਦੀਪ ਸਿੰਘ ਹੁਰਾ ਨੇ ਇਲਾਹੀ ਬਾਣੀ ਦਾ ਆਨ ਲਾਇਨ ਕੀਰਤਨ ਕੀਤਾ ਜਿਸ ਨੂੰ ਇਟਲ਼ੀ ਦੀਆਸੰਗਤਾਂ ਤੋਂ ਇਲਾਵਾ ਵੀ ਸੰਗਤਾਂ ਨੇ ਸਰਵਣ ਕੀਤਾ।ਇਸ ਮੌਕੇ ਭਾਰੀ ਸਾਹਿਬ ਨੇ ਕਿਹਾ ਕਿ ਉਹਨਾ ਦੀਜ਼ਿੰਦਗੀ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਸੰਗਤਾਂ ਗੁਰਆਰਾ ਸਾਹਿਬ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਕੋਰੋਨਾ ਸੰਕਟ ਕਾਰਨ ਨਹੀਂ ਜਾ ਸਕਦੀਆਂ ਪਰ ਫਿਰ ਵੀ ਸੰਗਤਾਂ ਘਰ ਵਿੱਚ ਹੀ ਗੁਰਬਾਣੀ ਦਾ ਓਟ ਆਸਰਾ ਲੈਕੇ ਗੁਰਪੁਰਬ ਮਨਾਉਣ ਅਤੇ ਦੁਨੀਆ ਦੇ ਭਲੇ ਲਈ ਅਰਦਾਸ ਕਰਨ ।ਇਸ ਮੌਕੇ ਮੈਡਮ ਰੀਨਤ ਸੰਧੂ ਐਬੰਸਡਰ ਭਾਰਤੀ ਅੰਬੈਸੀ ਰੋਮ ਵਲੋ ਵੀ ਇਟਲੀ ਦੇ ਭਾਰਤੀਆਂ ਨੂੰ ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾਂ ਦਿਵਸ ਦੀ ਵਿਸੇਸ ਤੌਰ ਤੇ ਵਧਾਈ ਦਿੱਤੀ ਗਈ।