ਚੰਦ ਸਿੰਘ ਸਦਿਉੜਾ
ਇਹ ਕੇਹੀ ਰੁੱਤ ਆਈ ਓ ਰੱਬਾ
ਖਲਕਤ ਤੇਰੀ ਮੁਰਝਾਈ ਓ ਰੱਬਾ
ਸਭ ਪਾਸੇ ਸੁੰਨਸਾਨ ਪਸਰੀ
ਪੀੜਿਤ ਦੇਣ ਦੁਹਾਈ ਓ ਰੱਬਾ

ਕੌਣ ‘ ਕਰੋਨਾ’ ਕੈਸੀ ਬਲਾ
ਜਿਸਨੇ ਦਿੱਤੀ ਧਰਤ ਹਿਲਾ
ਭੇਜ ਖਾਂ ਕੋਈ ਧਨੰਤਰ ਉਪਰੋਂ ,
ਲੱਭੇ ਕੋਈ ਦਵਾਈ ਓ ਰੱਬਾ
ਇਹ ਕੇਹੀ ਰੁੱਤ ਆਈ ਓ ਰੱਬਾ
ਸਕੂਲ ਕਾਲਜ ਬੰਦ ਹੋ ਗਏ
ਬੱਚੇ ਮਾਪੇ ਤੰਗ ਹੋ ਗਏ
ਔਨ ਲਾਈਨ ਹੁਣ ਕਰਨ ਪੜਾਈ,
ਮਜ਼ਬੂਰਨ ਵਿਧੀ ਚਲਾਈ ਓ ਰੱਬਾ
ਇਹ ਕੇਹੀ ਰੁੱਤ ਆਈ ਓ ਰੱਬਾ
ਪਿੰਡ ਸ਼ਹਿਰ ਕਰਫਿਊ ਵੱਸ ਹੋ ਗਏ
ਕੰਮ ਕਾਰ ਸਭ ਠੱਪ ਹੋ ਗਏ
ਕਾਮੇ ਸਾਰੇ ਬੇਵੱਸ ਹੋ ਗਏ,
ਕੋਈ ਨਾ ਹੋਤਿ ਸਹਾਈ ਓ ਰੱਬਾ
ਇਹ ਕੇਹੀ ਰੁੱਤ ਆਈ ਓ ਰੱਬਾ
ਕਈ ਮਰਗੇ ਕਈ ਮਰਨ ਕਿਨਾਰੇ
ਕੈਸੇ ਦਾਤਿਆ ਅਜ਼ਬ ਵਰਤਾਰੇ
ਧੰਨ ਨੇ ਸੱਚ ਮੁੱਚ ਡਾਕਟਰ ਨਰਸਾਂ,
ਜਾਨ ਜੋਖੋਂ ਵਿੱਚ ਪਾਈ ਓ ਰੱਬਾ
ਇਹ ਕੇਹੀ ਰੁੱਤ ਆਈ ਓ ਰੱਬਾ
ਅੱਡੀ ਚੋਟੀ ਦਾ ਜ਼ੋਰ ਲੱਗਾ ਸਰਕਾਰਾਂ ਦਾ
ਸੇਵਾ ਲਈ ਜੂਝੇ ਕਾਫਲਾਂ ਸੇਵਾਦਾਰਾਂ ਦਾ
ਅਜੇ ਤੱਕ ਕੋਈ ਰਾਹਤ ਨਾ ਦਿਸਦੀ,
ਮਾਰ ਪੈ ਰਹੀ ਦੂਣ ਸਵਾਈ ਓ ਰੱਬਾ
ਇਹ ਕੇਹੀ ਰੁੱਤ ਆਈ ਓ ਰੱਬਾ
ਕੁਝ ਸਿੱਖ ਓ ਬੰਦਿਆ ‘ਕਰੋਨਾ’ ਨਾਮੀ ਕਹਿਰ ਤੋਂ
ਬਚਾ ਮਾਨਵਤਾ ਨੂੰ ਪ੍ਰਦੂਸ਼ਣ ਦੇ ਮਾਰੂ ਜ਼ਹਿਰ ਤੋਂ
ਹੱਥ ਜੋੜ ‘ਚੰਦ’ ਕਰੇ ਅਰਜ਼ੋਈ,
ਸੁਣ ਮੇਰੀ ਕੂਕ ਦੁਹਾਈ ਓ ਰੱਬਾ
ਇਹ ਕੇਹੀ ਰੁੱਤ ਆਈ ਓ ਰੱਬਾ
ਕੈਲਗਰੀ ਕਨੇਡਾ ,
ਮੋਬਾਈਲ : 001 587 583 7939