3.1 C
United Kingdom
Sunday, March 8, 2026

More

    ਮੈਨੂੰ ਕਦੀ ਤਾਂ ਪੁੱਛੇ ਕੋਈ

    ਰਜਨੀ ਵਾਲੀਆ
    ਮੈਨੂੰ ਕਦੀ ਤਾਂ ਪੁੱਛੇ ਕੋਈ,
    ਤੇਰੇ ਨਾਲ ਹੈ ਕੀ-ਕੀ ਹੋਈ |
    ਕੋਈ ਮਹਿਰਮ ਬਣਕੇ ਤਾਂ ਲਾਗੇ ਬੈਠੇ,
    ਦੁੱਖ ਦੱਸਾਂ ਆਪਣਾਂ ਫੇਰ ਮੈਂ ਆਪਣਾ ਸੋਈ |
    ਅੱਜ-ਤੱਕ ਮੈਂ ਏਨੀ ਅਵਾਜ਼ਾਰ ਰਹੀ ਹਾਂ,
    ਹੁਣ-ਤੱਕ ਵੀ ਸਭ ਕੁਝ ਹਾਰ ਰਹੀ ਹਾਂ |
    ਆਪਣੇਂ ਅੰਦਰ ਮੈਂ ਇੱਕ ਸ਼ਕਤੀ ਨੂੰ,
    ਸੱਚ ਜਾਣਿਓ ਧਾਰ ਰਹੀ ਹਾਂ |
    ਮੈਨੂੰ ਕਿਸੇ ਨਾ ਸਮਝਣਾ ਚਾਹਿਆ,
    ਮਨ ਨੇ ਹੌਂਸਲਾ ਹਰ ਦਮ ਢਾਇਆ |
    ਤੁਫਾਨਾਂ ਨੂੰ ਮੈਂ ਡੱਕ-ਡੱਕ ਰੱਖਿਆ,
    ਅੰਦਰ ਟੀਸਾਂ ਮੱਚੀਆਂ ਦਿਲ ਘਬਰਾਇਆ |
    ਦੂਰ ਸੀ ਮੰਜਿਲ ਮੇਰੀ,
    ਪਰ ਮੈਂ ਓ ਵੀ ਪਾਈ ਏ |
    ਜੋ ਮੇਰੇ ਜ਼ਹਿਨ ਚ ਸੂਲ ਖੁਭੀ ਸੀ,
    ਉਸਦੀ ਮੈਂ ਪੀੜ ਹੰਢਾਈ ਏ |
    ਨੀਂ ਆਪਣੇਂ ਅੰਦਰ ਦੇ ਮਕਸਦ ਨੂੰ,
    ਅੱਜ ਇੱਕੋ ਹੀ ਗੱਲ ਸਮਝਾਈ ਏ |
    ਦੁੱਖ ਦੇਣੇ ਤਾਂ ਇੱਕੋ ਵਾਰੀ ਦੇ-ਦੇ,
    ਓ ਮੇਰੇ ਰੱਬਾ ਹਾਲ ਦੁਹਾਈ ਏ |
    ਕੋਹ-ਕੋਹ ਮਾਰੇਂ ਕਿਉਂ ਜਿੰਦ ਨਿਮਾਣੀਂ,
    ਵੇ ਦੱਸ ਕੀ ਏ ਤੇਰੀ ਵਡਿਆਈ ਏ |
    ਵੇ ਤੂੰ ਮੇਰੀ ਹਰ ਗੱਲ ਤੋਂ ਜਾਣੂੰ,
    ਮੈਂ ਆਪਣੇਂ ਸ਼ਬਦਾਂ ਦੇ ਨਾਲ ਜੀਵਾਂ |
    ਚੰਨਾਂ ਬਹਿ ਕੇ ਤਾਰਿਆਂ ਦੀ ਮੈਂ ਲੋਏ,
    ਮੈਂ ਇੱਕ ਸ਼ਬਦਾਂ ਦਾ ਸਾਲੂ ਸੀਵਾਂ |
    ਤੂੰ ਮੇਰੇ ਧੁਰ ਵਿੱਚ ਵੱਸ-ਵੱਸ ਜਾਵੇਂ,
    ਮੈਂ ਜਦ ਵੀ ਕਵਿਤਾ ਦਾ ਅਮਿ੍ਤ ਪੀਵਾਂ |
    ਮੈਂ ਤਾਂ ਸਿਮਰਾਂ ਹਰ ਦਮ ਇਉਂ ਤੈਨੂੰ,
    ਜਿਉਂ ਤੂੰ ਇੱਕ ਮੇਰਾ ਤੇ ਮੈਂ ਇੱਕ ਤੇਰੀ |
    ਰੱਬਾ ਜਿੱਦਾਂ ਤੂੰ ਕਹਿਣੀ ਓਦਾਂ ਹੀ ਹੋਣੀ,
    ਕਦੇ ਨਹੀਂ ਕਰਨੀ ਅਸੀ ਹੇਰਾ-ਫੇਰੀ |
    ਸਦਾ ਸੁੱਖ ਦੇਵੀਂ ਮੈਨੂੰ ਦਮ-ਦਮ ਤੂੰ,
    ਹੁਣ ਉਸ ਸੁੱਖ ਦੇ ਵਿੱਚ ਨਾ ਹੋਵੇ ਦੇਰੀ |
    ਤੱਕਿਆ ਈ ਮੈਂ ਇੱਕ ਤੇਰਾ ਸਹਾਰਾ,
    ਹੁਣ ਨਾ ਪੂੰਗਰੇ ਓ ਗਮ ਦੀ ਬੇਰੀ |
    ਤੇਰੀ ਸੰਗਤ ਦੇ ਵਿੱਚ ਸਭ ਕੁਝ ਚੰਗੈ,
    ਹੁਣ ਨਹੀਂ ਰਜਨੀ ਨੂੰ ਕੋਈ ਭਰਮ-ਭੁਲੇਖਾ |
    ਇਹ ਲੈਣੇਂ-ਦੇਣੇ ਵੀ ਤੇਰੇ ਨੇ ਰੱਬਾ,
    ਇਹ ਮੁੱਕਣ ਨਹੀਂ ਹੁਣ ਮੇਰਾ ਲੇਖਾ |
    ਇਹ ਮੁੱਕਣ ਨਹੀਂ ਹੁਣ ਮੇਰਾ ਲੇਖਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!