3.4 C
United Kingdom
Sunday, March 8, 2026

More

    ਸੁਪਾਰੀ ਲੈਕੇ ਕਤਲ ਦੀ ਤਿਆਰੀ ’ਚ ਦੋ ਗੈਂਗਸਟਰ ਗਿ੍ਰਫਤਾਰ

    ਅਸ਼ੋਕ ਵਰਮਾ
    ਬਠਿੰਡਾ,12 ਅਕਤੂਬਰ,2020। ਬਠਿੰਡਾ ਪੁਲਿਸ ਨੇ ਫਿਲਪਾਈਨਜ਼ ਦੇ ਮਨੀਲਾ ਤੋਂ ਪੰਜਾਬ ਪਰਤੇ ਨੌਜਵਾਨ ਦਾ ਸੁਪਾਰੀ ਲੈਕੇ ਕਤਲ ਕਰਨ ਆਏ ਹਰਿਆਣਾ ਨਾਲ ਸਬੰਧਤ ਦੋ ਗੈਂਗਸਟਰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵਾਂ ਗੈਂਗਸਟਰਾਂ ਦੇ ਬਾਕੀ ਸਾਥੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਦਿਆਲਪੁਰਾ ਪੁਲਿਸ ਨੇ ਜਸਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਰਾਮੂਵਾਲਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਕਾਇਤ ਦੇ ਅਧਾਰ ’ਤੇ ਹਰਿਆਣਾ ਨਾਲ ਸਬੰਧਤ ਚਾਰ ਗੈਂਗਸਟਰਾਂ ਮਲਕੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਖਰਾ, ਰਵੀ ਕੁਮਾਰ ਉਰਫ ਰਵੀ ਬਾਜਵਾ ਪੁੱਤਰ ਬਲਕਾਰ ਸਿੰਘ ਵਾਸੀ ਬੋਹਲਾ ਖਾਲਸਾ, ਪਰਵੀਨ ਕੁਮਾਰ ਉਰਫ ਸਮਿਤ ਪੁੱਤਰ ਸੂਰਜ ਭਾਨ ਵਾਸੀ ਰੋਮਾਨਾ ਅਤੇ ਮਨੀਸ਼ ਕੁਮਾਰ ਉਰਫ ਯੋਗੀ ਵਾਸੀ ਸਾਬਤ ਤੋਂ ਇਲਾਵਾ ਕਾਲਾ ਸਿੰਘ ਵਾਸੀ ਮਨੀਲਾ (ਫਿਲਪਾਈਨਜ਼) ਅਤੇ ਕੁੱਝ ਹੋਰ ਵਿਅਕਤੀਆਂ ਨੂੰ ਧਾਰਾ 307 ,115,108 ਏ,120ਬੀ,473 ਅਤੇ ਅਸਲਾ ਐਕਟ ਤਹਿਤ ਨਾਮਜਦ ਕੀਤਾ ਹੈ।
           ਜਸਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਆਪਣੀ ਲੜਕੀ ਸਮੇਤ 1 ਮਾਰਚ ਨੂੰ ਪੰਜਾਬ ਆਇਆ ਸੀ ਪਰ ਲਾਕਡਾਊਨ ਕਾਰਨ ਵਾਪਿਸ ਨਹੀਂ ਜਾ ਸਕਿਆ। ਉਸ ਨੇ ਦੱਸਿਆ ਹੈ ਕਿ ਲੰਘੀ 15 ਸਤੰਬਰ ਨੂੰ ਰਾਤ ਵਕਤ ਮਲਕੀਤ ਸਿੰਘ ਆਪਣੇ ਇੱਕ ਸਾਥੀ ਨਾਲ ਕਤਲ ਕਰਨ ਦੇ ਇਰਾਦੇ ਨਾਲ ਆਇਆ ਸੀ। ਇਸੇ ਦੌਰਾਨ ਉਹ ਆਪਣਾ ਮੋਟਰਸਾਈਕਲ ਖੜਾ ਕਰਕੇ ਕੰਧ ਤੇ ਚੜਨ ਲੱਗੇ ਤਾਂ ਜਾਗਦਾ ਹੋਣ ਕਰਕੇ ਉਸ ਨੂੰ ਲਲਕਾਰ ਦਿੱਤਾ ਜਿਸ ਕਰਕੇ ਉਹ ਮੌਕੇ ਤੋਂ ਭੱਜ ਗਿਆ। ਜਸਵਿੰਦਰ ਸਿੰਘ ਨੇ ਇਸ ਮਾਮਲੇ ਦੀ ਵੀਡੀਓ ਬਣਾ ਲਈ ਪਰ ਇਸ ਦਾ ਭੇਦ ਨਹੀਂ ਖੋਹਲਿਆ ਅਤੇ ਪਤਾ ਲੱਗਣ ਤੇ ਹੁਣ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ। ਐਫਆਈਆਰ ਅਨੁਸਾਰ ਉਸ ਨੂੰ ਬਾਅਦ ’ਚ ਪਤਾ ਲੱਗਿਆ ਕਿ ਕਾਲਾ ਸਿੰਘ ਵਾਸੀ ਮਨੀਲਾ ਨੇ ਉਸ ਨੂੰ ਕਥਿਤ ਤੌਰ ਤੇ ਕਤਲ ਕਰਨ ਲਈ ਮਲਕੀਤ ਸਿੰਘ ਨੂੰ ਸੁਪਾਰੀ ਦਿੱਤੀ ਸੀ ਜਿਸ ਨੇ ਗਾਂਧੀ ਗਰੁੱਪ ਬਣਾਇਆ ਹੋਇਆ ਹੈ।
                    ਜਸਵਿੰਦਰ ਸਿੰਘ ਨੇ ਪੁਲਿਸ ਕੋਲ ਸ਼ੱਕ ਜਤਾਇਆ ਕਿ ਮਲਕੀਤ ਸਿੰਘ ਆਪਣੇ ਸਾਥੀਆਂ ਰਵੀ ਕੁਮਾਰ,ਪਰਵੀਨ ਕੁਮਾਰ ਅਤੇ ਮਨੀਸ਼ ਕੁਮਾਰ ਉਸਦੀ ਹੱਤਿਆ ਕਰਨ ਦੇ ਫਿਰਾਕ ’ਚ ਹਨ। ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਰੇਕੀ ਕਰਨ ਆਏ ਰਵੀ ਕੁਮਾਰ ਅਤੇ ਪ੍ਰਵੀਨ ਕੁਮਾਰ ਨੂੰ  ਗਿ੍ਰਫਤਾਰ ਕਰ ਲਿਆ ਜਦੋਂ ਕਿ ਬਾਕੀਆਂ ਨੂੰ ਕਾਬੂ ਕਰਨਾ ਅਜੇ ਬਾਕੀ ਹੈ। ਪੁਲਿਸ ਨੇ ਮੁਲਜਮਾਂ ਕੋਲੋਂ 315 ਬੋਰ ਦਾ ਇੱਕ ਪਿਸਤੌਲ ਅਤੇ ਆਲਟੋ ਕਾਰ ਬਰਾਮਦ ਕੀਤੀ ਹੈ ਜਿਸ ਨੇ ਪੰਜਾਬ ਦਾ ਜਾਲੀ ਨੰਬਰ ਲਾਇਆ ਹੋਇਆ ਸੀ। ਐਫਆਈਆਰ ਅਨੁਸਾਰ ਇਸ ਮਾਮਲੇ ’ਚ ਸ਼ਾਮਲ ਬਾਕੀ ਮੁਲਜਮਾਂ ਨੇ ਬਾਅਦ ’ਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਦੋਵੇਂ ਗੈਂਗਸਟਰ ਪੁਲਿਸ ਦੇ ਹੱਥੀਂ ਚੜ ਗਏ।
                   ਇਸ ਵਾਰਦਾਤ ਪਿੱਛੇ ਪਰਾਣੀ ਰੰਜਿਸ਼
    ਪੁਲਿਸ ਨੇ ਦੱਸਿਆ  ਹੈ ਕਿ ਇਸ ਮਾਮਲੇ ਦੀ ਅਸਲ ਵਜਾ ਪੁਰਾਣੀ ਰੰਜਿਸ਼ ਹੈ। ਦੱਸਣਯੋਗ ਹੈ ਕਿ ਫਿਲਪਾਈਨਜ਼ ’ਚ ਰਹਿਣ ਵਾਲੇ ਜਿਅਦਾਤਰ ਪੰਜਾਬੀ ਫਾਇਨਾਂਸ ਦਾ ਕੰਮ ਕਰਦੇ ਹਨ। ਸੂਤਰ ਦੱਸਦੇ ਹਨ ਕਿ ਪੈਸਿਆਂ ਪਿੱਛੇ ਉੱਥੇ ਲੜਾਈਆਂ ਝਗੜੇ ਅਤੇ ਕਤਲ ਆਮ ਜਿਹੀ ਗੱਲ ਹਨ। ਪਤਾ ਲੱਗਿਆ ਹੈ ਕਿ ਪਿਛਲੇ ਦਸ ਵਰਿਆਂ ਦੌਰਾਨ ਇਸ ਦੇਸ਼ ’ਚ ਮਾਲਵੇ ਦੇ ਵੱਖ ਵਿੱਖ ਇਲਾਕਿਆਂ ਨਾਲ ਸਬੰਧਤ ਨੌਜਵਾਨਾਂ ਨੂੰ ਜਾਨੋ ਮਾਰ ਦਿੱਤਾ ਗਿਆ ਹੈ। ਬੇਸ਼ੱਕ ਅਸਲ ਕਾਰਨ ਪੁਲਿਸ ਪੜਤਾਲ ’ਚ ਹੀ ਸਾਹਮਣੇ ਆਏਗਾ ਪਰ ਇਸ ਘਟਨਾ ਪਿੱਛੇ ਮਾਇਆ ਦਾ ਜਾਲ ਹੀ ਵਜਾਹ ਮੰਨਿਆ ਜਾ ਰਿਹਾ ਹੈ।
                ਮੁਲਜਮਾਂ ਦਾ ਪੰਜ ਦਿਨ ਦਾ ਰਿਮਾਂਡ
    ਥਾਣਾ ਦਿਆਲਪੁਰਾ ਭਾਈ ਦੇ ਮੁੱਖ ਥਾਣਾ ਅਫਸਰ ਅਮਨਪਾਲ ਸਿੰਘ ਵਿਰਕ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਇੰਸਪੈਕਟਰ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਮਲਜਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਪਰ ਪੁਲਿਸ ਨੂੰ ਪੰਜ ਦਿਨ ਦਾ ਰਿਮਾਂਡ ਮਿਲਿਆ ਹੈ। ਉਨਾਂ ਦੱਸਿਆ ਕਿ ਪੁਲਿਸ ਦੋਵਾਂ ਮੁਲਜਮਾਂ ਤੋਂ ਡੂੰਘਾਈ ਨਾਲ ਪੁੱਛ ਪੜਤਾਲ ਕਰੇਗੀ ਅਤੇ ਮੁਲਜਮਾਂ ਦੇ ਆਪਰਾਧਿਕ ਪਿਛੋਕੜ ਬਾਰੇ ਵੀ ਪਤਾ ਲਾਇਆ ਜਾਏਗਾ ਉਨਾਂ ਦੱਸਿਆ ਕਿ ਇਸ ਵਾਰਦਾਤ ਪਿੱਛੇ ਅਸਲ ਕਾਰਨ ਮਲਕੀਤ ਸਿੰਘ ਦੀ ਗਿ੍ਰਫਤਾਰੀ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਜੋ ਮਾਮਲੇ ਦਾ ਮਾਸਟਰਮਾਈਂਡ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!