ਧਰਮਪਤਨੀ ਮੋਹਣੀ ਨਰੂਲਾ,ਧੀਆਂ ਪੰਮੀ ਜਸਪਿੰਦਰ,ਮਿੱਕੀ ਨਰੂਲਾ ਪੁੱਤ !
ਘਰ ਪਰਿਵਾਰ ਸੋਗ ਮਨਾਵੇ-ਤੇਰੀ ਆਈ ਅੰਤਿਮ ਵਿਦਾਇਗੀ ਰੁੱਤ !
==== ====
ਕੇਸਰ ਸਿੰਘ ਨਰੂਲਾ ਦਿੱਲੀ,ਸੀ ਝੀਲ ਕਰੁੰਜਾ ਰਹਿੰਦਾ ।
ਐਨਾ ਸ਼ਹੁ ਸੰਗੀਤ ਦਾ ਗਿਆਤਾ,ਕੁੱਲ ਜੱਗ ਵਾਹਵਾ ਕਹਿੰਦਾ ।
ਸਰਗਮ ਛਿੜਦੀ ਬੰਦਸ਼ ਬਣਦੀ,ਜਦ ਵਾਜਾ ਲੈ ਬਹਿੰਦਾ ।
ਨਰਮ ਤੇ ਨਾਜ਼ਕ ਹਲਕਾ ਫੁਲਕਾ,ਗੀਤ ਵਜਣ ਲੱਗ ਪੈਂਦਾ ।
ਰੂਹ ਨਾਲ ਪੰਜਾਬ ਨਚਾਇਆ,ਅਜੇ ਹੁਲਾਰੇ ਲੈਂਦਾ ।
ਕਿਓੁਂ ਬੰਬੇ ਆਣ ਵਿਛੋੜਾ ਪਾ ਗਿਓਂ- ਅੱਜ ਤਰਲੋਚਨ ਸਿੰਘ ਚੰਨ ਕਹਿੰਦਾ
==== ====
ਤੰੂ ਕੇਸਰ ਦਾ ਟਿੱਕਾ ਸੀ ਗੀਤਾਂ ਦੇ ਮੱਥੇ !
ਐਸੀ ਛਾਪ ਛੱਡੀ-ਦਿਲਾਂ ਤੋਂ ਨਾ ਲੱਥੇ !!
ਸਭ ਕਲਾਕਾਰ ਜੋ ਚੱਲ ਤੇਰੇ ਆਏ !
ਨਗੀਨੇ ਬਣੇ,ਤੇਰੀ ਛੋਹ ਨੇ ਬਣਾਏ !!
ਰੂਹ ਏ ਸਮਰਪਿਤ ਪੰਜਾਬੀ ਨੂੰ ਤੇਰੀ !
ਜੇ ਸਮਾਂ ਬਣਿਆ ਨਰੂਲਾ ਜੀ ਫਿਰ ਲਾਇਓ ਫੇਰੀ !!
ਫਿਰ ਲਾਇਓ ਫੇਰੀ…..
ਗੀਤਕਾਰ- ਤਰਲੋਚਨ ਸਿੰਘ ਚੰਨ ਜੰਡਿਆਲਵੀ ।