3.8 C
United Kingdom
Friday, March 6, 2026

More

    ਹੁਣ ਜ਼ਰਾ ਸੋਚ ਸਮਝਕੇ

    ਹੁਣ ਜ਼ਰਾ ਸੋਚ ਸਮਝਕੇ……ਚੁਣ ਲੈਣਾ
    ਨਾ ਨੋਟਾਂ ਵੱਟੇ ਵੋਟਾਂ……..ਸੁੱਟ ਆਇਓ
    ਮੈਂ ਹੱਥ ਜੋੜ ਜੋੜਕੇ……….ਕਹਿੰਨਾ ਵਾਂ
    ਭ੍ਰਿਸ਼ਟਾਚਾਰਾਂ ਦੀ ਸੰਗੀ…ਘੁੱਟ ਆਇਓ
    ਜਿਹੜੇ ਕਿਸਾਨਾਂ ਮਜ਼ਦੂਰਾਂ…ਦੇ ਵੈਰੀ ਨੇ
    ਕਿਸੇ ਖੱਲ ਖੂੰਜੇ ਵਿੱਚ……..ਵਾੜ ਦਿਓ

    ਬਥੇਰਾ ਸੌਂ ਲਏ ਹੁਣ ਤੇ……ਜਾਗ ਜਾਓ
    ਰਹਿੰਦਾ ਖੂੰਹਦਾ ਪੰਜਾਬ ਨਾ ਉਜਾੜ ਦਿਓ

    ਨਾ ਭੁੱਖ ਹੜਤਾਲਾਂ……ਨਾ ਖੁਦਕੁਸ਼ੀਆਂ
    ਨਾ ਧਰਨੇ ਲਾਉਣ ਦੀ……..ਲੋੜ ਪੈਣੀ
    ਜਿੰਨਾਂ ਚਿਰ ਸਹੀ ਆਗੂ…ਲੱਭਦੇ ਨਹੀਂ
    ਇਸ ਕੋਹੜ ਦਾ ਕੋਈ………ਤੋੜ ਹੈਨੀ
    ਬਹੁਤ ਪਹਿਲੋਂ ਗਲਤੀਆਂ ਕਰ ਲਈਆਂ
    ਚਲੋ ਓਹਨਾਂ ਤੇ…….ਮਿੱਟੀ ਚਾੜ ਦਿਓ

    ਬਥੇਰਾ ਸੌਂ ਲਏ ਹੁਣ ਤੇ……ਜਾਗ ਜਾਓ
    ਰਹਿੰਦਾ ਖੂੰਹਦਾ ਪੰਜਾਬ ਨਾ ਉਜਾੜ ਦਿਓ

    ਫਿਰ ਹੀ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਊ
    ਜਦੋਂ ਕਿਸੇ ਯੋਧੇ ਦੇ ਹੱਥਾਂ ਚ’ ਕਮਾਨ ਹੋਊ
    ਧੀ ਭੈਣ ਨੂੰ ਨ੍ਹੇਰੇ ਸਵੇਰੇ ਡਰਨਾ ਨਹੀ ਪੈਣਾ
    ਨਾ ਬੇਰੁਜ਼ਗਾਰ ਨਸ਼ੇ ਕਰਦਾ ਜਵਾਨ ਹੋਊ
    ਬਸ ਇੱਕ ਵਾਰੀ ਅਕਲਾਂ ਨੂੰ ਹੱਥ ਮਾਰਲੋ
    ਇਹਨਾਂ ਹਾਕਮਾਂ ਦੀਆਂ ਖਾਂਖਾਂ ਪਾੜ ਦਿਓ

    ਬਥੇਰਾ ਸੌਂ ਲਏ ਹੁਣ ਤੇ…….ਜਾਗ ਜਾਓ
    ਰਹਿੰਦਾ ਖੂੰਹਦਾ ਪੰਜਾਬ ਨਾ ਉਜਾੜ ਦਿਓ

    ਸਭ ਬੋਲੀਆਂ ਸਿੱਖੋ…ਸਭ ਦੀ ਕਦਰ ਕਰੋ
    ਪਰ ਮਾਂ ਬੋਲੀ ਦਾ ਲੜ ਵੀ……..ਛੱਡੋ ਨਾ
    ਜਿਹੜੀ ਗੁਰਮੁਖੀ ਚ’ਗੁਰੂਆਂ ਬਾਣੀ ਰਚੀ
    ਓਹਨੂੰ ਵਿਸਾਰ..ਆਪਣੀਆਂ ਜੜਾਂ ਵੱਢੋ ਨਾ
    ਕੰਮ ਸ਼ੁਰੂ ਤੇ ਅੰਤ ਲਓ…ਗੁਰੂ ਦਾ ਆਸਰਾ
    ਫਿਰ ਭਾਵੇਂ ਚੀਰ ਸੋਨੂੰਸਾਬ….ਪਹਾੜ ਦਿਓ

    ਬਥੇਰਾ ਸੌਂ ਲਏ ਹੁਣ ਤੇ……ਜਾਗ ਜਾਓ
    ਰਹਿੰਦਾ ਖੂੰਹਦਾ ਪੰਜਾਬ ਨਾ ਉਜਾੜ ਦਿਓ

    ਸੋਨੂੰਸਾਬ ਚੱਕ ਫ਼ਤਿਹ ਸਿੰਘ ਵਾਲਾ
    7303109039

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!