5.4 C
United Kingdom
Friday, March 6, 2026

More

    ਪੱਛਮੀ ਗਲਾਸਗੋ ਦੇ ਰਹਾਇਸੀ ਫਲੈਟ ਵਿੱਚ ਲੱਗੀ ਅੱਗ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਅੱਜ ਸਵੇਰੇ ਗਲਾਸਗੋ ਵੈਸਟ ਵਿਚ ਰਿਹਾਇਸੀ ਇਮਾਰਤ ਦੇ ਫਲੈਟਾਂ ਦੇ ਇਕ ਬਲਾਕ ਵਿਚ ਅੱਗ ਲੱਗਣ ਤੋਂ ਬਾਅਦ ਵਸਨੀਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ । ਅੱਗ ਬੁਝਾਊ ਅਮਲਾ ਲੱਗੀ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਕੈਲਵਿਨਸਾਈਡ ਦੇ ਓਬਨ ਕੋਰਟ ਵਿਚ ਪਹੁੰਚਿਆ। ਸਕਾਟਿਸ਼ ਫਾਇਰ ਐਂਡ ਰੈਸਕਿਊ ਸੇਵਾ ਦੇ ਬੁਲਾਰੇ ਅਨੁਸਾਰ ਇਮਾਰਤ ਦੀ ਤੀਜੀ ਮੰਜ਼ਿਲ ਤੇ ਅੱਗ ਬੁਝਾਉਣ ਲਈ ਪੰਜ ਵਾਹਨ ਘਟਨਾ ਸਥਾਨ ਤੇ ਭੇਜੇ ਗਏ ਸਨ। ਅੱਗ ਬੁਝਾਊ ਅਮਲੇ ਨੇ ਸਵੇਰੇ 5 ਵਜੇ ਤੱਕ ਘਟਨਾ ਸਥਾਨ ‘ਤੇ ਅੱਗ ਉੱਪਰ ਕਾਬੂ ਪਾ ਲਿਆ ਸੀ। ਇਸ ਘਟਨਾ ਵਿੱਚ ਕਿਸੇ ਦੇ ਵੀ ਜਖਮੀ ਹੋਣ ਦੀ ਖਬਰ ਨਹੀਂ ਮਿਲੀ ਹੈ।ਇਸ ਅੱਗ ਲੱਗਣ ਦੀ ਘਟਨਾ ਦੇ ਸੰਬੰਧ ਵਿੱਚ ਕਾਰਨਾਂ ਸੰਬੰਧੀ ਪੁੱਛਗਿੱਛ ਜਾਰੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!