12 C
United Kingdom
Sunday, June 7, 2026

More

    ਗੁਰੂਘਰਾਂ ਵੱਲੋਂ ਬ੍ਰਿਸਬੇਨ ਲਾਰਡ ਮੇਅਰ ਨੂੰ ਚੈੱਕ ਭੇਂਟ

    ਸਿੱਖ ਫਲਸਫਾ ਮਨੁੱਖਤਾ ਲਈ ਮਹਾਨ : ਐਡਰੀਅਨ ਸ਼ਰਾਈਨਾ
    (ਹਰਜੀਤ ਲਸਾੜਾ, ਬ੍ਰਿਸਬੇਨ 11 ਅਕਤੂਬਰ)

    ਇੱਥੇ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਵਿਖੇ ਪ੍ਰਧਾਨ ਅਮਰਜੀਤ ਸਿੰਘ ਮਾਹਿਲ ਸਮੂਹ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਬ੍ਰਿਸਬੇਨ ਦੇ ਲਾਰਡ ਮੇਅਰ ਐਡਰੀਅਨ ਸ਼ਰਾਈਨਾ, ਕੌਂਸਲਰ ਕਿਮ ਮਾਰਕਸ ਤੇ ਜੌਹਨ ਵਾਲਟਰ ਗੁਰੂ ਘਰ ਵਿਖੇ ਨਤਮਸਤਕ ਹੋਏ। ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਿਲ, ਪ੍ਰੀਤਮ ਸਿੰਘ ਝੱਜ ਉੱਪ ਪ੍ਰਧਾਨ, ਜਰਨੈਲ ਸਿੰਘ ਬਾਸੀ, ਹਰਜਿੰਦਰ ਸਿੰਘ ਰੰਧਾਵਾ, ਗੁਰਦੀਪ ਸਿੰਘ ਮਲਹੋਤਰਾ, ਰੇਸ਼ਮ ਸਿੰਘ ਖੱਖ, ਸੇਵਾ ਸਿੰਘ ਤੇ ਬੀਬੀ ਕਿਰਨ ਕੌਰ, ਦਲਵੀਰ ਹਲਵਾਰਵੀ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤਾ ਦੇ ਸਹਿਯੋਗ ਨਾਲ 13,000 ਤੇਰਾਂ ਹਜ਼ਾਰ ਡਾਲਰ ਅਤੇ ਗੁਰਦੁਆਰਾ ਸਾਹਿਬ ਬ੍ਰਿਸਬੇਨ ਲੋਗਨ ਰੋਡ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਅਵਨਿੰਦਰ ਸਿੰਘ ਲਾਲੀ ਉੱਪ ਪ੍ਰਧਾਨ ਤੇ ਗੁਰਪ੍ਰੀਤ ਸਿੰਘ ਬੱਲ ਵੱਲੋਂ 1000 ਇੱਕ ਹਜ਼ਾਰ ਡਾਲਰ ਦਾ ਚੈੱਕ ਬ੍ਰਿਸਬੇਨ ਦੇ ਲਾਰਡ ਮੇਅਰ ਐਡਰੀਨ ਸ਼ਰਾਈਨਾ ਨੂੰ ਰੂਲਰ ਏਡ ਲਈ ਕੁਦਰਤੀ ਆਫ਼ਤਾਂ ਸਮੇਂ ਪੀੜਤ ਲੋਕਾਂ ਨੂੰ ਰਾਹਤ ਕਾਰਜਾਂ ਵਿੱਚ ਮੱਦਦ ਮੁਹੱਈਆ ਕਰਵਾਉਣ ਦੇ ਲਈ ਭੇਟ ਕੀਤਾ ਗਿਆ। ਇਸ ਮੌਕੇ ਮੇਅਰ ਨੇ ਆਪਣੇ ਧੰਨਵਾਦੀ ਸੰਬੋਧਨ ‘ਚ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਵਿਲੱਖਣ ਸਿੱਖੀ ਫਲਸਫੇ ਨੂੰ ਮਹਾਨ ਕਾਰਜ ਦੱਸਿਆ। ਉਹਨਾਂ ਹੋਰ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਦੇ ਹਮੇਸ਼ਾਂ ਧੰਨਵਾਦੀ ਹਾਂ ਜਿਹਨਾਂ ਵਿਪਰੀਤ ਹਾਲਾਤਾਂ ‘ਚ ਵੀ ਮਨੁੱਖਤਾ ਦੀ ਭਲਾਈ ਨੂੰ ਪਹਿਲ ਦਿੱਤੀ ਹੈ। ਕੌਂਸਲਰ ਕਿਮ ਮਾਰਕਸ ਨੇ ਆਪਣੀ ਸੰਖੇਪ ਤਕਰੀਰ ‘ਚ ਸਾਂਝੀਵਾਲਤਾ ਨੂੰ ਭਾਈਚਾਰਕ ਸਾਂਝ ਲਈ ਜਰੂਰੀ ਉੱਦਮ ਅਤੇ ਸਮੇਂ ਦੀ ਮੰਗ ਦੱਸਿਆ। ਜੌਹਨ ਵਾਲਟਰ ਰੂਲਰ ਏਡ ਨੇ ਸਮੂਹ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ-19 ਦੌਰ ‘ਚ ਮੁਫ਼ਤ ਭੋਜਨ ਮੁਹੱਈਆ ਕਰਵਾਉਣਾ ਇਕ ਵਿਲੱਖਣ ਕਾਰਜ ਹੈ। ਉਹਨਾਂ ਸਮੂਹ ਵਲੰਟੀਅਰਾਂ ਅਤੇ ਕਮੇਟੀਆਂ ਦਾ ਧੰਨਵਾਦ ਕੀਤਾ। ਹਰਕੀਰਤ ਸਿੰਘ ਦੇ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜਥਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ‘ਚ ਰਸ ਭਿੰਨਾ ਸ਼ਬਦ ਗਾਇਨ ਕੀਤਾ ਗਿਆ। ਪ੍ਰਧਾਨ ਅਮਰਜੀਤ ਸਿੰਘ ਮਾਹਿਲ ਤੇ ਪ੍ਰਬੰਧਕ ਕਮੇਟੀ ਵੱਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਵੰਡ ਕੇ ਛਕੋ, ਸੱਚਾ-ਸੁੱਚਾ ਜੀਵਨ ਜਿਊਣ ਤੇ ਗੁਰੂ ਸਾਹਿਬਾਨ ਵਲੋਂ ਚਲਾਈ ਗਈ ਲੰਗਰ ਪ੍ਰਥਾ, ਅਧਿਆਤਮਕ ਜੀਵਨ ਫਲਸਫੇ, ਸਿੱਖਿਆਵਾਂ ਬਾਰੇ ਵਿਸ਼ੇਸ਼ ਤੌਰ ‘ਤੇ ਗੌਰਵਮਈ ਕੁਰਬਾਨੀਆ ਭਰੇ ਸਿੱਖ ਇਤਿਹਾਸ ਦੀ ਮੌਲਿਕਤਾ ਤੇ ਵਿਲੱਖਣਤਾ, ਗੁਰੂ ਸਾਹਿਬਾਨ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਲਾਰਡ ਮੇਅਰ ਤੇ ਸੰਗਤਾਂ ਨਾਲ ਸਾਂਝਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਰਡ ਮੇਅਰ ਐਡਰੀਅਨ ਸ਼ਰਾਈਨਾ, ਕੌਂਸਲਰ ਕਿਮ ਮਾਰਕਸ, ਜੌਹਨ ਵਾਲਟਰ ਰੂਲਰ ਏਡ, ਦਲਵੀਰ ਹਲਵਾਰਵੀ, ਪ੍ਰਧਾਨ ਅਮਰਜੀਤ ਸਿੰਘ ਮਾਹਲ, ਜਰਨੈਲ ਸਿੰਘ ਬਾਸੀ ਅਤੇ ਸਮੂਹ ਕਮੇਟੀ, ਧਰਮਪਾਲ ਸਿੰਘ ਜੌਹਲ ਪ੍ਰਧਾਨ ਬ੍ਰਿਸਬੇਨ ਸਿੱਖ ਟੈਂਪਲ, ਹਰਜਿੰਦਰ ਸਿੰਘ ਰੰਧਾਵਾ, ਗੁਰਦੀਪ ਸਿੰਘ ਮਲਹੋਤਰਾ, ਰੇਸ਼ਮ ਸਿੰਘ ਖੱਖ, ਸੇਵਾ ਸਿੰਘ, ਬੀਬੀ ਕਿਰਨ ਕੌਰ, ਅਮਨਿੰਦਰ ਸਿੰਘ ਲਾਲੀ ਉਪ ਪ੍ਰਧਾਨ, ਗੁਰਪ੍ਰੀਤ ਸਿੰਘ ਬੱਲ, ਪ੍ਰੀਤਮ ਸਿੰਘ ਝੱਜ ਉੱਪ ਪ੍ਰਧਾਨ ਅਤੇ ਪ੍ਰੈਸ ਕਲੱਬ ਤੋਂ ਪ੍ਰਧਾਨ ਜਗਜੀਤ ਸਿੰਘ ਖੋਸਾ ਆਦਿ ਨੇ ਸ਼ਮੂਲੀਅਤ ਕੀਤੀ। ਮੰਚ ਦਾ ਸਾਂਝਾ ਸੰਚਾਲਨ ਹਰਜਿੰਦਰ ਸਿੰਘ ਰੰਧਾਵਾ ਅਤੇ ਦਲਵੀਰ ਹਲਵਾਰਵੀ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!