17.3 C
United Kingdom
Friday, June 26, 2026

More

    ਗਹਿਣਿਆਂ ਦੀ ਦੁਕਾਨ ਤੇ ਵੱਜੇ ਡਾਕੇ ਦੇ ਦੋ ਮੁਲਜਮ ਹੋਰ ਗਿ੍ਰਫਤਾਰ

    ਅਸ਼ੋਕ ਵਰਮਾ
    ਬਠਿੰਡਾ, 10 ਅਕਤੂਬਰ2020।  ਬਠਿੰਡਾ ਜਿਲੇ ਦੀ ਗੋਨਿਆਣਾ ਮੰਡੀ ਦੇ ਲੱਖੀ ਜਵੈਲਰਜ਼ ਤੋਂ ਹਥਿਆਰਾਂ ਦੀ ਨੋਕ ’ਤੇ ਸੋਨਾ-ਚਾਂਦੀ ਤੇ ਨਗਦੀ ਲੁੱਟਣ ਦੇ ਮਾਮਲੇ ’ਚ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਸ ਮਾਮਲੇ ’ਚ ਹੁਣ ਤੱਕ ਛੇ ’ਚੋਂ ਪੰਜ ਜਣਿਆਂ ਦੀ ਗਿ੍ਰਫ਼ਤਾਰੀ ਹੋ ਚੁੱਕੀ ਹੈ ਤੇ ਇੱਕ ਜਣਾ ਫਰਾਰ ਹੈ। ਵੇਰਵਿਆਂ ਮੁਤਾਬਿਕ 24 ਸਤੰਬਰ ਸ਼ਾਮ ਨੂੰ 6 ਵਿਅਕਤੀਆਂ ਨੇ ਹਥਿਆਰਾਂ ਦੀ ਨੋਕ ’ਤੇ ਲੱਖੀ ਜਵੈਲਰਜ਼ ਗੋਨਿਆਣਾ ’ਚੋਂ 1.840 ਗ੍ਰਾਮ ਸੋਨੇ ਅਤੇ 5 ਕਿੱਲੋ ਚਾਂਦੀ ਦੇ ਗਹਿਣੇ ਤੇ 1 ਲੱਖ 20 ਹਜ਼ਾਰ ਰੁਪਏ ਨਗਦੀ ਲੁੱਟ ਲਈ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਗਿ੍ਰਫ਼ਤਾਰੀ ਪੁਲਿਸ ਨੇ ਤਕਨੀਕੀ ਢੰਗ ਅਪਣਾਇਆ ਜਿਸ ਤਹਿਤ ਤਿੰਨ ਜਣਿਆਂ ਨੂੰ ਕੱਲ ਦਿਨ ਵੇਲੇ ਤੇ 2 ਜਣਿਆਂ ਨੂੰ ਕੱਲ ਦੇਰ ਸ਼ਾਮ ਗਿ੍ਰਫ਼ਤਾਰ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਸੀ। ਪੁਲਿਸ ਦੀ ਸਫਲਤਾ ਨੂੰ ਹੋਰ ਵਾਰਦਾਤਾਂ ਰੋਕਣ ਦੀ ਦਿਸ਼ਾ ’ਚ ਵੱਡੀ ਪਹਿਲਕਦਮੀ ਮੰਨਿਆ ਜਾ ਰਿਹਾ ਹੈ।
                                    ਇਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਤੋਂ ਹੀ ਥਾਣਾ ਨੇਹੀਆਂਵਾਲਾ ਵਿਖੇ ਪਰਚਾ ਦਰਜ਼ ਕਰਕੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਤਹਿਤ ਹੁਣ ਤੱਕ 5 ਜਣਿਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਉਨਾਂ ਦੱਸਿਆ ਕਿ ਕੱਲ ਦੇਰ ਸ਼ਾਮ ਜੋ 2 ਜਣਿਆਂ  ਜਗਜੀਤ ਸਿੰਘ ਉਰਫ ਜੱਗਾ ਪੁੱਤਰ ਕੁਲਵਿੰਦਰ ਸਿੰਘ ਅਤੇ ਰੇਸ਼ਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀਆਨ ਕੋਠੇ ਸਰਾਵਾਂ (ਫਰੀਦਕੋਟ) ਨੂੰ ਪਿੰਡ ਗੁਰੂ ਕੀ ਢਾਬ (ਫਰੀਦਕੋਟ) ਤੋਂ ਕਾਬੂ ਕੀਤਾ ਗਿਆ ਹੈ। ਇਨਾਂ ਦੋਵਾਂ ਤੋਂ 78.6 ਤੋਲੇ ਸੋਨਾ ਅਤੇ 898 ਗ੍ਰਾਮ ਚਾਂਦੀ ਤੋਂ ਇਲਾਵਾ 12 ਬੋਰ ਦਾ ਦੇਸੀ ਪਿਸਤੌਲ ਸਮੇਤ 4 ਜਿੰਦਾ ਰੌਂਦ ਅਤੇ ਇੱਕ ਕਾਪਾ ਬਰਾਮਦ ਕੀਤਾ ਗਿਆ ਹੈ।  ਉਨਾਂ ਦੱਸਿਆ ਕਿ ਇਸ ਮਾਮਲੇ ’ਚ ਹੁਣ ਸਿਰਫ ਆਲਮਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ (ਫਰੀਦਕੋਟ) ਦੀ ਗਿ੍ਰਫ਼ਤਾਰੀ ਬਾਕੀ ਹੈ।
                         ਦੱਸਣਯੋਗ ਹੈ ਕਿ ਪੁਲਿਸ ਨੇ ਜੋ ਤਿੰਨ ਜਣੇ ਪਹਿਲਾਂ ਗਿ੍ਰਫ਼ਤਾਰ ਕੀਤੇ ਹਨ ਉਨਾਂ ’ਚ ਇੰਦਰਜੀਤ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪੰਜਗਰਾਈ ਕਲਾਂ, ਗੁਰਤੇਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੋਠੇ ਸਰਾਵਾਂ ਅਤੇ ਜਸਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਸ਼ਾਮਿਲ ਹਨ । ਐਸਐਸਪੀ ਨੇ ਦੱਸਿਆ ਕਿ ਮੂਲਜਮਾਂ ਨੇ ਪਹਿਲਾਂ ਗੋਨਿਆਣਾ ਦੇ ਹੀ ਰੂਪ ਜਿਊਲਰਜ਼ ’ਤੇ ਰੇਕੀ ਕੀਤੀ ਸੀ ਪਰ ਉਨਾਂ ਦੇ ਘਰ ਇੱਕ ਬੱਚੇ ਦਾ ਜਨਮ ਹੋਣ ਕਾਰਨ ਲੋਕਾਂ ਦਾ ਆਉਣ-ਜਾਣ ਬਣਿਆ ਹੋਇਆ ਸੀ ਜਿਸ ਕਾਰਨ ਇਹ ਲੁਟੇਰੇ ਸਫਲ ਨਾਂ ਹੋ ਸਕੇ ।  ਜਿਕਰ ਕਰਨਾ ਬਣਦਾ ਹੈ ਕਿ ਹੁਣ ਤੱਕ ਜੋ ਪੰਜ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ ਉਨਾਂ ਕੋਲੋਂ 1 ਕਿੱਲੋ 500 ਗ੍ਰਾਮ ਸੋਨੇ ਦੇ ਗਹਿਣੇ, 3 ਕਿੱਲੋ 400 ਗ੍ਰਾਮ ਚਾਂਦੀ ਦੇ ਗਹਿਣੇ, ਦੋ ਰਿਵਾਲਵਰ ਤੇ 4 ਜਿੰਦਾ ਰੌਂਦ, ਇੱਕ ਬਰੀਜ਼ਾ ਕਾਰ ਤੇ ਕਾਪਾ ਬਰਾਮਦ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!