17.8 C
United Kingdom
Friday, June 26, 2026

More

    ਬੱਦਲ ਗਮ ਦਾ

    ਰਜਨੀ ਵਾਲੀਆ
    ਮੈਂ ਬੱਦਲ ਗਮ ਦਾ ਵਰਦਾ ਤੱਕਿਐ,
    ਨੀ ਮੈਂ ਹੰਝੂ ਨੈਣੀਂ ਤਰਦਾ ਤੱਕਿਐ |

    ਕਦੇ ਬਾਲ ਨਿਆਣਾਂ ਰੋੜੀ ਕੁੱਟਦੈ,
    ਤੇ ਕਦੇ ਠੰਡ ਚ ਠਰ-ਠਰ ਠਰਦਾ ਤੱਕਿਐ |

    ਮਿਹਨਤ ਕਰਦਾ ਨਾਲੇ ਠੇਡੇ ਖਾਂਦਾ,
    ਗਰੀਬੜਾ ਸਭ ਦੀ ਜਰਦਾ ਤੱਕਿਐ |

    ਬਿਮਾਰੀ ਨਾਲ ਲੜਦੈ ਝੁੱਗੀਆਂ ਥੱਲੇ,
    ਗਰੀਬ ਪਿਆ ਮੈਂ ਮਰਦਾ ਤੱਕਿਐ |

    ਅਮੀਰਜਾਦਾ ਦੁਨੀਆ ਜਿੱਤਣ ਵਾਲਾ,
    ਬਿਮਾਰੀ ਦੇ ਹੱਥੋਂ ਮੈਂ ਹਰਦਾ ਤੱਕਿਐ |

    ਮਨਾਵੇ ਰੌਸ਼ਨੀਆਂ ਨਾਲ ਅਮੀਰ ਦੀਵਾਲੀ,
    ਬਾਰ ਬਿਨ ਦੀਵੇ ਗਰੀਬ ਦੇ ਘਰ ਦਾ ਤੱਕਿਐ |

    ਅਮੀਰ ਹਨੇਰੇ ਤੋਂ ਵੀ ਖੌਫ ਨਾ ਖਾਵੇ,
    ਗਰੀਬ ਤਾਂ ਚਾਨਣ ਤੋਂ ਵੀ ਡਰਦਾ ਤੱਕਿਐ |

    ਰਜਨੀ ਅਮੀਰ ਦੇ ਕੁੱਤੇ ਵੀ ਰੱਜਕੇ ਖਾਂਦੇ,
    ਬਿਨ ਰੋਟੀ ਗਰੀਬ ਦਾ ਸਰਦਾ ਤੱਕਿਐ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!