17.3 C
United Kingdom
Friday, June 26, 2026

More

    ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਦਮਦਮੀ ਟਕਸਾਲ ਵਿਰੁੱਧ ਕੂੜ ਪ੍ਰਚਾਰ ਦੀ ਨਿੰਦਾ

    ਯੋਧਿਆਂ ਦੀ ਖਾਣ ਨੂੰ ਅਦਾਲਤ ਵਿੱਚ ਕਿਹਾ ਗਿਆ ਅੱਤਵਾਦੀ ਜਥੇਬੰਦੀ

    ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਦਮਦਮੀ ਟਕਸਾਲ ਦੀ ਸਿੱਖ ਪੰਥ ਵਿੱਚ ਬਹੁਤ ਹੀ ਅਹਿਮੀਅਤ ਹੈ ਬੇਸੱਕ ਇਹ ਸੰਸਥਾਂ ਦੇ ਸੰਚਾਲਕ ਕਈ ਵਾਰ ਬਾਬੇਕਿਆਂ ਨੂੰ ਝਕਾਨੀ ਦੇ ਬਾਬਰਕਿਆਂ ਨਾਲ ਵੀ ਰਲੇ ਹਨ। ਟਕਸਾਲ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਜੀ ‘ਤੋਂ ਲੈ ਕੇ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਜਿੱਥੇ ਧਰਮ ਪ੍ਰਚਾਰ ਅਤੇ ਅਮ੍ਰਿਤ ਸੰਚਾਰ ਦੇ ਖੇਤਰ ਵਿੱਚ ਵੱਡਮੁੱਲੀ ਸੇਵਾ ਨਿਭਾਈ ਉੱਥੇ ਕੌਂਮ ਤੇ ਬਣੀ ਭੀੜ ਸਮੇਂ ਦੁਸਮਣ ਨਾਲ ਲੋਹਾ ਲੈਂਦਿਆਂ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ। ਅੱਜ ਸਿੱਖਾਂ ਦੇ ਦੁਸਮਣ ਵੱਲੋਂ ਸਿੱਖਾਂ ਦੀ ਹਰ ਸੰਸਥਾਂ ਅਤੇ ਗੁਰਦਵਾਰਿਆਂ ਵਿੱਚ ਦਖਲ ਦਿੱਤਾ ਜਾ ਰਿਹਾ ਹੈ ਤੇ ਹਰ ਜਗ੍ਹਾ ਅਪਣਾ ਗਲਬਾ ਜਮਾਉਣ ਦੀਆਂ ਕੋਸਿਸ਼ਾਂ ਕਰ ਰਿਹਾ ਹੈ। ਦਹਾਕਿਆਂ ‘ਤੋਂ ਸੂਖਮ ਤਰੀਕੇ ਨਾਲ ਕੰਮ ਕਰ ਰਹੇ ਦੁਸਮਣ ਦੇ ਮਨਸੂਬਿਆਂ ਨੂੰ ਬੂਰ ਵੀ ਪੈ ਰਿਹਾ ਹੈ ਕਿਉਕਿ ਕੁੱਝ ਅਪਣੇ ਹੀ ਜਾਣੇ-ਅਣਜਾਣੇ ਵਿੱਚ ਉਸਦੇ ਕੁਹਾੜੇ ਦਾ ਦਸਤਾ ਬਣ ਚੁੱਕੇ ਹਨ। ਇਸੇ ਕੜੀ ਤਹਿਤ ਪਿਛਲੇ ਸਮੇਂ ਜਰਮਨ ਦੀਆਂ ਅਦਾਲਤ ਚੱਲ ਰਹੇ ਇੱਕ ਕੇਸ ਵਿੱਚ ਯੋਧਿਆਂ ਦੀ ਖਾਣ ਅਖਵਾਉਦੀ ਦਮਦਮੀ ਟਕਸਾਲ ਸੰਪਰਦਾ ਨੂੰ ਅੱਤਵਾਦੀ ਜਥੇਬੰਦੀ ਦਰਸਾਉਣ ਦਾ ਪਰਦਾਫ਼ਾਸ ਹਇਆ ਹੈ। ਕੇ ਟੀ ਵੀ ਤੇ ਇੱਕ ਇੰਟਰਵਿਓੁ ਸਮੇਂ ਜਰਮਨ ਵਕੀਲ ਵੱਲੋਂ ਭਾਈ ਗੁਰਮੀਤ ਸਿੰਘ ਖਨਿਆਣ ਨਾਲ ਗੱਲਬਾਤ ਕਰਦਿਆਂ ਅਜਿਹਾ ਖੁਲਾਸਾ ਕੀਤਾ ਗਿਆ ਹੈ। ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ ਬੱਬਰ ਖਾਲਸਾ, ਭਾਈ ਸੋਹਣ ਸਿੰਘ ਕੰਗ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ, ਭਾਈ ਗੁਰਮੀਤ ਸਿੰਘ ਖਨਿਆਣ ਸਿੱਖ ਫੈਡਰੇਸ਼ਨ ਜਰਮਨੀ ਅਤੇ ਭਾਈ ਲਖਵਿੰਦਰ ਸਿੰਘ ਮੱਲ੍ਹੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨੇ ਉਪਰੋਕਤ ਘਟਨਾ ਦੀ ਨਿੰਦਾਂ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!