ਅਸ਼ੋਕ ਵਰਮਾ
ਬਠਿੰਡਾ,10ਅਕਤੂਬਰ2020। ਸਾਬਕਾ ਮੰਤਰੀ ਚਿੰਰੰਜੀ ਲਾਲ ਗਰਗ ਦੇ ਪੋਤਰੇ ਅਤੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਰਾਜਨ ਗਰਗ ਦੇ ਲੜਕੇ ਅਰਜੁਨ ਗਰਗ ਨੇ ਕਾਨੂੰਨ ਦੀ ਪੜਾਈ ਕਰਵਾਉਣ ਦੇ ਮਾਮਲੇ ’ਚ ਦੇਸ਼ ‘ਚ ਪਹਿਲੇ ਨੰਬਰ ਦੀ ਸੰਸਥਾ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਦੀ ਪ੍ਰੀਖਿ੍ਰਆ ਵਿਚ ਦੇਸ਼ ਭਰ ਚੋਂ 11ਵਾਂ ਅਤੇ ਹਰ ਸਾਲ ਹੋਣ ਵਾਲੀ ਕਲੇਟ (ਕਾਮਨ ਲਾਅ ਅਡਮੀਸ਼ਨ ਟੈਸਟ) ਦੀ ਪ੍ਰੀਖਿ੍ਰਆ ਵਿਚ ਕੌਮੀ ਪੱਧਰ ਤੇ79ਵਾਂ ਰੈਂਕ ਹਾਸਲ ਕਰਕੇ ਮਾਪਿਆਂ ,ਬਠਿੰਡਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਅਰਜੁਨ ਗਰਗ ਨੇ ਦਸਵੀਂ ਅਤੇ ਬਾਹਰਵੀਂ ਜਮਾਤ ਦੀ ਪੜਾਈ ਬਠਿੰਡਾ ਵਿਚੋਂ ਹੀ ਹਾਸਲ ਕੀਤੀ ਤੇ ਅਪਣੀ ਪੜਾਈ ਦੇ ਦੌਰਾਨ ਵੀ ਹਮੇਸ਼ਾ ਪਹਿਲੇ ਸਥਾਨ ‘ਤੇ ਰਿਹਾ। ਅੱਜ ਇੱਥੇ ਗੱਲਬਾਤ ਕਰਦਿਆਂ ਅਰਜੁਨ ਗਰਗ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਸਦਾ ਕਾਨੂੰਨ ਦੇ ਖੇਤਰ ਵਿਚ ਜਾਣ ਦਾ ਸਪਨਾ ਸੀ। ਉਨਾਂ ਦਸਿਆ ਕਿ ਨਤੀਜਿਆਂ ਤੋਂ ਬਾਅਦ ਹੁਣ ਉਸਨੂੰ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਤੇ ਨੈਸ਼ਨਲ ਲਾਅ ਸਕੂਲ ਬੈਂਗਲੌਰ ਦੋਵਾਂ ਵਿਚ ਦਾਖਲਾ ਮਿਲ ਗਿਆ ਹੈ।