19.4 C
United Kingdom
Wednesday, June 24, 2026

More

    ਸ਼ਹੀਦ ਡਿਪਟੀ ਸੰਨਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਰੱਖਿਆ ਟੋਲ ਰੋਡ ਦਾ ਨਾਮ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਹਿਊਸਟਨ (ਟੈਕਸਾਸ) 10 ਸਤੰਬਰ 2020

    ਕਰੀਬ ਇੱਕ ਸਾਲ ਪਹਿਲਾ ਪੰਜਾਬੀ ਭਾਈਚਾਰੇ ਦਾ ਮਾਣ ਹਿਊਸਟਨ ਟੈਕਸਾਸ ਦੇ ਸਿੱਖ ਭਾਈਚਾਰੇ ਦੀ ਸ਼ਾਨ ਸਿੱਖ ਪੁਲਿਸ ਅਫਸਰ ਸ਼ੈਰਫ ਡਿਪਟੀ ਸੰਨਦੀਪ ਸਿੰਘ ਧਾਲੀਵਾਲ ਨੂੰ ਇੱਕ ਟ੍ਰੈਫ਼ਿਕ ਸਟਾਪ ਦੌਰਾਨ ਇੱਕ ਸਿਰਫਿਰੇ ਨੇ ਗੋਲੀ ਮਾਰਕੇ ਸ਼ਹੀਦ ਕਰ ਦਿੱਤਾ ਸੀ।

    ਸੰਨਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਨੂੰ ਸਥਾਨਕ ਲੋਕੀ ਅੱਜ ਵੀ ਯਾਦ ਕਰਦੇ ਨੇ, ਅਤੇ ਲੋਕਾਂ ਦੀ ਮੰਗ ਤੇ ਹਿਊਸਟਨ ਦੀ ਹੈਰਿਸ ਕਾਉਂਟੀ ਟੋਲ ਰੋਡ ਅਥਾਰਟੀ ਅਤੇ ਸ਼ੈਰਿਫ ਆਫਿਸ ਲੀਡਰਸ਼ਿਪ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਹਾਈਵੇਅ-249 ਨੇੜੇ ਬੈਲਟਵੇਅ-8 ਦਾ ਨਾਂ ਬਦਲ ਕੇ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖ ਦਿੱਤਾ। ਜਿਸ ਨੂੰ ਹੁਣ ਐੱਚ. ਸੀ. ਐੱਸ. ਓ. ਡਿਪਟੀ ਸੰਦੀਪ ਸਿੰਘ ਧਾਲੀਵਾਲ ਮੈਮੋਰੀਅਲ ਟੋਲਵੇਅ ਦਾ ਨਾਂ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਈ ਰਿਸ਼ਤੇਦਾਰ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!