17 C
United Kingdom
Sunday, June 21, 2026

More

    ਬਰਤਾਨੀਆ ਸਰਕਾਰ ਸਿੱਖਾਂ ਵਿਰੁੱਧ ਹੋ ਰਹੇ ਨਫ਼ਰਤੀ ਹਮਲਿਆਂ ਨੂੰ ਨਜਿੱਠਣ ਵਿੱਚ ਰਹੀ ਹੈ ਅਸਫਲ

    ? ਸਿੱਖ ਫੈਡਰੇਸ਼ਨ, ਪ੍ਰੀਤ ਕੌਰ ਗਿਲ ਵਲੋਂ ਸੰਸਦ ਮੈਂਬਰ ਅਤੇ ਸਿੱਖਾਂ ਨਾਲ ਕੀਤੀ ਗਈ ਵਰਚੁਅਲ ਮੀਟਿੰਗ 

    ਨਵੀਂ ਦਿੱਲੀ/ਲੰਡਨ (ਮਨਪ੍ਰੀਤ ਸਿੰਘ ਖਾਲਸਾ/ਪੰਜ ਦਰਿਆ ਬਿਊਰੋ)

    ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਬਰਤਾਨਿਆ ਅੰਦਰ ਸਿੱਖਾਂ ਵਿਰੁੱਧ ਹੋ ਰਹੇ ਨਫ਼ਰਤੀ ਹਮਲਿਆਂ ਨੂੰ ਲੈ ਕੇ ਉਲੀਕੀ ਗਈ ਮੁਹਿੰਮ ਤਹਿਤ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫ਼ਾਰ ਸਿਖਸ ਦੀ ਚੇਅਰਪਰਸਨ ਪ੍ਰੀਤ ਕੌਰ ਗਿੱਲ ਦੀ ਅਗਵਾਈ ‘ਚ ਸਿੱਖ ਫੈਡਰੇਸ਼ਨ ਯੂ.ਕੇ. ਅਤੇ ਸਿੱਖ ਨੈੱਟਵਰਕ ਦੇ ਸਹਿਯੋਗ ਨਾਲ ਹੋਈ ਵਰਚੁਅਲ ਮੀਟਿੰਗ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ 40 ਤੋਂ ਵੱਧ ਸੰਸਦ ਮੈਂਬਰਾਂ ਤੋਂ ਇਲਾਵਾ ਸਿੱਖ ਆਗੂਆਂ ਨੇ ਹਿੱਸਾ ਲਿਆ ਸੀ । ਇਸ ਮੀਟਿੰਗ ਦੀ ਅਗਵਾਈ ਕਰ ਰਹੀ ਪ੍ਰੀਤ ਕੌਰ ਗਿਲ ਨੇ ਸਿੱਖ ਚੋਣ ਮਨੋਰਥ ਪੱਤਰ ਦੇ ਭਾਗ-4 ‘ਚ ਸਿੱਖਾਂ ਵਿਰੁੱਧ ਹੁੰਦੇ ਨਫ਼ਰਤੀ ਅਪਰਾਧਾਂ ਦੇ ਜ਼ਿਕਰ ਦੇ ਨਾਲ ਇਸ ਲਈ ਇਹ ਮੁਹਿੰਮ ਕਿਉਂ ਚਲਾਈ ਗਈ ਦੀ ਜਰੂਰਤ ਬਾਰੇ ਦਸਿਆ । ਉਨ੍ਹਾਂ ਵਲੋਂ ਦਸੇ ਗਏ ਵੇਰਵਿਆਂ ਤੇ ਵਰਚੁਅਲ ਮੀਟੀੰਗ ਵਿਚ ਹਿੱਸਾ ਲੈ ਰਹੇ ਸੰਸਦ ਮੈਂਬਰ ਅਤੇ ਹੋਰਾਂ ਨੇ ਅਪਣੇ ਵਿਚਾਰ ਰਖੇ । ਮਰਹੂਮ ਬਲਬੀਰ ਸਿੰਘ ਸੋਢੀ ਦੇ ਭਰਾ ਰਾਣਾ ਸਿੰਘ ਸੋਢੀ ਨੇ 9/11 ਤੋਂ ਹਮਲਿਆਂ ਤੋਂ ਬਾਅਦ 2001 ‘ਚ ਉਸ ਦੇ ਭਰਾਵਾਂ ਦੀ ਹੋਈ 5 ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਬਾਰੇ ਜਾਣਕਾਰੀ ਦਿੱਤੀ । ਜਸਵਿੰਦਰ ਸਿੰਘ ਨੇ ਸਿੱਖ ਰਿਪੋਰਟ ਦੇ ਸਰਵੇਖਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਾਂ ਖਿਲਾਫ ਹੁੰਦੇ ਨਸਲੀ ਅਪਰਾਧਾਂ ਵਿਚ ਪਿਛਲੇ 12 ਮਹੀਨੇਆਂ ਅੰਦਰ ਤਕਰੀਬਨ 60% ਦਾ ਵਾਧਾ ਹੋਇਆ ਹੈ ਜਿਨ੍ਹਾਂ ਨੂੰ ਦੇਖਦਿਆਂ ਸਰਕਾਰ ਵਲੌ ਕਿਸੇ ਕਿਸਮ ਦਾ ਉਪਰਾਲਾ ਨਹੀ ਕੀਤਾ ਗਿਆ । ਉਨ੍ਹਾਂ ਉਚੇਚੇ ਤੌਰ ਤੇ ਜਿਕਰ ਕਰਦਿਆਂ ਕਿਹਾ ਸਿੱਖਾਂ ਨਾਲ ਹੁੰਦੇ ਨਫ਼ਰਤੀ ਅਪਰਾਧਾਂ ਨੂੰ ਇਸਲਾਮੀ ਫੋਬੀਆ ਨਾਲ ਜੋੜ੍ਹ ਦਿੱਤਾ ਜਾਂਦਾ ਹੈ ਜਿਸ ਕਰਕੇ ਬਹੁਤੇ ਸਿੱਖਾਂ ਵਲੋਂ ਕੂਝ ਮਾਮਲੇਆਂ ਦੀ ਪੁਲਿਸ ਸ਼ਿਕਾਇਤ ਇਸ ਕਰਕੇ ਨਹੀ ਕੀਤੀ ਜਾਦੀਂ ਕਿ ਇਸ ਨਾਲ ਸਮੇਂ ਦੀ ਬਰਬਾਦੀ ਤੇ ਕੋਈ ਨਤੀਜਾ ਨਾ ਨਿਕਲਣਾ ਮੰਨਿਆ ਜਾਦਾਂ ਸੀ । ਜੇਕਰ ਸਾਰੇ ਮਾਮਲੇਆਂ ਦੀ ਪੁਲਿਸ ਸ਼ਿਕਾਇਤ ਹੋਈ ਹੁੰਦੀ ਤਾਂ ਇਹ ਅੰਕੜਾ ਬਹੁਤ ਵੱਧ ਸਕਦਾ ਸੀ । ਸਿੱਖ ਫੈਡਰੇਸ਼ਨ ਦੇ ਬੁਲਾਰੇ ਦਬਿੰਦਰਜੀਤ ਸਿੰਘ ਸਿੱਧੂ ਨੇ ਇਸ ਮੌਕੇ ਆਪਣੇ ਨਾਲ ਵਰਤੇ ਭਾਣੇ ਬਾਰੇ ਜਿਉਂਦਾ ਸਾੜ੍ਹਨ ਦੀ ਦਿੱਤੀ ਧਮਕੀ ਦੀ ਘਟਨਾ ਦਾ ਵੀ ਜ਼ਿਕਰ ਕੀਤਾ, ਉਨ੍ਹਾਂ ਇਹ ਵੀ ਦਸਿਆ ਕਿ ਕਿਸ ਤਰ੍ਹਾਂ ਧਮਕੀ ਦੇਣ ਵਾਲੇ ਨੂੰ ਬਾਅਦ ‘ਚ ਮਾਨਸਿਕ ਰੋਗੀ ਐਲਾਨ ਦਿੱਤਾ ਗਿਆ ਸੀ । ਕਾਸਲ ਲੀਡਰ ਜਸ ਅਠਵਾਲ ਨੇ ਕਿਹਾ ਕਿ ਉਹ ਛੋਟੀ ਉਮਰ ਤੋਂ ਹੀ ਨਸਲੀ ਭੇਦਭਾਵ ਦਾ ਸ਼ਿਕਾਰ ਹੁੰਦੇ ਆ ਰਹੇ ਹਨ । ਬਰਤਾਨਿਆ ਦੇ ਸੰਸਦ ਮੈਂਬਰ ਜੋ ਮੀਟੀੰਗ ਵਿਚ ਹਿੱਸਾ ਲੈ ਰਹੇ ਸਨ, ਨੇ ਇਸ ਮਾਮਲੇ ਵਿਚ ਅਪਣੇ ਵਿਚਾਰ ਦਿੰਦਿਆਂ ਪੁਛਿਆ ਕਿ ਇਸ ਤਰ੍ਹਾਂ ਦੇ ਵਾਪਰ ਰਹੇ ਮਾਮਲੇਆਂ ਅੰਦਰ ਉਹ ਕਿ ਕਰ ਸਕਦੇ ਹਨ, ਉਨ੍ਹਾਂ ਨੂੰ ਦਸਿਆ ਜਾਏ ਜਿਸ ਨਾਲ ਅਪਣੀ ਜਿੰਮੇਵਾਰੀ ਨਿਭਾ ਸਕਣ । ਸੰਸਦ ਮੈਂਬਰ ਸ੍ਰੀਮਤੀ ਸਿਮਕਿੰਸ ਨੇ ਕਿਹਾ ਕੀ “ਰੁਕਾਵਟਾਂ ਦੀ ਲੰਬੀ ਸੂਚੀ” ਕਾਰਨ ਸਾਰੇ ਨਫ਼ਰਤ ਦੇ ਜੁਰਮਾਂ ਦੀ “ਵੱਡੀ ਅੰਡਰਪੋਰਟਿੰਗ” ਹੋ ਰਹੀ ਹੈ। “ਅਸੀਂ ਜਾਣਦੇ ਹਾਂ ਕਿ ਨਫ਼ਰਤ ਦੇ ਅਪਰਾਧ ਦੇ ਕਾਰਨਾਂ ਦਾ ਨੁਕਸਾਨ ਹੈ,” ਅਤੇ “ਜੇ ਅਸੀਂ ਇਸ ਨੂੰ ਲੋਕਾਂ ਦੇ ਧਿਆਨ ਵਿਚ ਨਹੀਂ ਲਿਆਉਂਦੇ, ਤਾਂ ਕੁਝ ਵੀ ਨਹੀਂ ਬਦਲਦਾ ਹੈ । “ਜੇ ਅਸੀਂ ਕੁਝ ਨਹੀਂ ਕਹਿੰਦੇ, ਤਾਂ ਸਾਰੀ ਗੱਲ ਨਜ਼ਰ ਅੰਦਾਜ਼ ਕਰ ਦਿੱਤੀ ਜਾਂਦੀ ਹੈ। ਇੰਟੈਲੀਜੈਂਸ ਨੂੰ ਇਕੱਠਾ ਕਰਨਾ ਅਤੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ”।  ਸ੍ਰੀਮਤੀ ਸਿਮਕਿੰਸ ਨੇ ਪੁਲਿਸ ਰਿਪੋਰਟਿੰਗ ਦੇ ਵਿਕਲਪ ਦੀ ਮੰਗ ਕਰਦੀਆਂ ਕਿਹਾ ਕਿ “ਇਹ ਉਹ ਜਾਣਕਾਰੀ ਪ੍ਰਾਪਤ ਨਹੀਂ ਕਰੇਗੀ ਜੋ ਸਾਨੂੰ ਕੋਈ ਫ਼ਰਕ ਲਿਆਉਣ ਦੀ ਲੋੜ ਹੈ.”। ਮੀਟਿੰਗ ‘ਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਗੁਰਪ੍ਰੀਤ ਸਿੰਘ ਅਨੰਦ, ਭਾਈ ਅਮਰੀਕ ਸਿੰਘ ਗਿੱਲ, ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਤੋਂ ਇਲਾਵਾ ਸਕਾਟਿਸ਼ ਨੈਸ਼ਨਲ ਪਾਰਟੀ, ਕੰਜ਼ਰਵੇਟਿਵ ਪਾਰਟੀ, ਲਿਬਰਲ ਡੈਮੋਕ੍ਰੇਟਿਕ ਪਾਰਟੀ, ਲੇਬਰ ਪਾਰਟੀ ਦੇ ਮੈਂਬਰਾਂ ਤੇ ਸ਼ੈਡੋ ਮੰਤਰੀ, ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ, ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਵੀ ਹਿੱਸਾ ਲਿਆ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!