10.9 C
United Kingdom
Sunday, September 6, 2026

More

    ਕੋਰੋਨਾ ਨੇ ਕੀਤਾ ਯੂਕੇ ਬੇਹਾਲ, 24 ਘੰਟਿਆਂ ਵਿੱਚ 17,540 ਹੋਰ ਲੋਕਾਂ ਨੂੰ ਲਿਆ ਲਪੇਟ ‘ਚ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਵਿੱਚ ਕੋਰੋਨਾ ਵਾਇਰਸ ਫਿਰ ਤੋਂ ਆਪਣਾ ਪ੍ਰਕੋਪ ਦਿਖਾ ਰਿਹਾ ਹੈ। ਵਧ ਰਹੇ ਕੇਸਾਂ ਦੀ ਗਿਣਤੀ ਵਿੱਚ 24 ਘੰਟਿਆਂ ਦੌਰਾਨ 17,540 ਹੋਰ ਸਕਾਰਾਤਮਕ ਟੈਸਟ ਸ਼ਾਮਿਲ ਹੋਏ ਹਨ। ਇਹ ਗਿਣਤੀ ਕੋਰੋਨਾਵਾਇਰਸ ਮਾਮਲਿਆਂ ਵਿਚ ਇੱਕ ਵੱਡੀ ਛਾਲ ਹੈ। ਇਸਦੇ ਨਾਲ ਹੀ ਸਿਹਤ ਵਿਭਾਗ ਅਨੁਸਾਰ ਵੀਰਵਾਰ ਨੂੰ ਹੋਰ 77 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 57,347 ਹੋ ਗਈ। ਇਸਦੇ ਇਲਾਵਾ 442 ਲੋਕ ਵੈਂਟੀਲੇਟਰ ‘ਤੇ ਹਸਪਤਾਲਾਂ ਵਿਚ ਗੰਭੀਰ ਸਥਿਤੀ ਵਿੱਚ ਹਨ। ਦੇਸ਼ ਦੇ ਵੱਡੇ ਹਿੱਸੇ ਇਸ ਸਮੇਂ ਸਥਾਨਕ ਲੌਕਡਾਊਨ ਦੇ ਅਧੀਨ ਹਨ। ਇਸ ਸਮੇਂ ਮੈਨਚੇਸਟਰ ਵਿੱਚ ਵਾਇਰਸ ਦੀ ਸਭ ਤੋਂ ਖਰਾਬ ਦਰ ਹੈ, ਜਿੱਥੇ ਹਰ 100,000 ਲੋਕਾਂ ਲਈ 541.6 ਸਕਾਰਾਤਮਕ ਪਾਏ ਗਏ  ਹਨ। ਲਗਾਤਾਰ ਵਧ ਰਹੀ ਲਾਗ ਨੂੰ ਰੋਕਣ ਲਈ ਸਰਕਾਰ ਤੋਂ ਹਫਤੇ ਦੇ ਅੰਤ ਤੱਕ ਹੋਰ ਤਾਲਾਬੰਦੀ ਨਿਯਮਾਂ ਬਾਰੇ ਫੈਸਲਾ ਲੈਣ ਦੀ ਉਮੀਦ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!