80 ਆਸ਼ਾ ਵਰਕਰਾਂ ਦੇ ਵੀ ਹੋਏ ਸੈਪਲ
ਸੰਦੌੜ, 9 ਅਕਤੂਬਰ (ਰਿਖੀ )
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ਼ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿੱਚ ਅੱਜ 111 ਵਿਅਕਤੀਆਂ ਦੇ ਕੋਵਿਡ ਸੈਪਲ ਲਏ ਗਏ ਜਿਸ ਦੌਰਾਨ 80 ਆਸ਼ਾ ਵਰਕਰਾਂ ਦੇ ਵੀ ਨਮੂਨੇ ਲਏ ਗਏ ਅਤੇ ਇਸ ਮੌਕੇ ਐਂਟੀਜਨ ਟੈਸਟ ਵੀ ਲਏ ਗਏ ਹਨ।
ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਹੁਣ ਲੋਕ ਬਿਨਾਂ ਡਰ ਸੈਪਲ ਦੇਣ ਦੇ ਲਈ ਅੱਗੇ ਆਉਣ ਲੱਗੇ ਹਨ ਜਿਸ ਕਰਕੇ ਕੋਵਿਡ ਨੂੰ ਜਲਦੀ ਚਲਦਾ ਕੀਤਾ ਜਾ ਸਕਦਾ ਹੈ ਉਨ੍ਹਾਂ ਬਾਕੀ ਪਿੰਡਾਂ ਦੇ ਵਾਸੀਆ ਨੂੰ ਸੈਂਪਲਿੰਗ ਲੈਣ ਆਈਆਂ ਸਿਹਤ ਵਿਭਾਗ ਦੀਆਂ ਟੀਮਾ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਗੁਰਮੀਤ ਸਿੰਘ ਅਤੇ ਬੀ.ਈ ਈ ਸੋਨਦੀਪ ਸਿੰਘ ਸੰਧੂ ਨੇ ਦੱਸਿਆ ਕੇ ਇਹ ਸੈਪਲ ਵਿਭਾਗ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਹੋਏ ਹਨ ਇਸ ਮੌਕੇ ਸਿਹਤ ਕਾਮਿਆਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਟੈਸਟਾਂ ਲਈ ਆਏ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀ ਹੈ ਬਾਕੀ ਰਹਿੰਦੇ ਲੋਕ ਵੀ ਬਿਨਾਂ ਕਿਸੇ ਡਰ ਆਪ ਚੱਲ ਕੇ ਜਾਂਚ ਕਰਵਾਉਣ
ਇਸ ਕੈੰਪ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ.ਗੀਤਾ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਵਾਰ ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਸਾਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜਾਗਰੂਕ ਕੀਤਾ । ਇਸ ਮੌਕੇ ਡਾ.ਰੀਤੂ ਸੇਠੀ , ਰਣਦੀਪ ਕੌਰ ਕਰਮਜੀਤ ਕੌਰ, ਸੰਦੀਪ ਕੌਰ, ਐਸ.ਆਈ ਨਿਰਭੈ ਸਿੰਘ, ਗੁਰਮੀਤ ਸਿੰਘ, ਗੁਲਜ਼ਾਰ ਖਾਨ, ਰਾਜੇਸ਼ ਰਿਖੀ, ਮੁਹੰਮਦ ਰਫਾਨ ਫਾਰਮਾਸਿਸਟ, ਰਵਿੰਦਰ ਕੌਰ, ਬੀ.ਐਸ.ਏ ਮਨਦੀਪ ਸਿੰਘ ਆਦਿ ਹਾਜ਼ਰ ਸਨ।