ਸੰਦੌੜ,੭ ਅਕਤੂਬਰ (ਰਿਖੀ)
ਸੰਦੌੜ ਦੀ ਅਨਾਜ ਮੰਡੀ ਵਿੱਚ ਅੱਜ ਕੈਬਨਿਟ ਮੰਤਰੀ ਪੰਜਾਬ ਮੈਡਮ ਰਜੀਆ ਸੁਲਤਾਨਾ ਦੇ ਪੀ ਏ ਦਰਬਾਰਾ ਸਿੰਘ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕੁਲਵਿੰਦਰ ਸਿੰਘ ਝਨੇਰ ਦੀ ਅਗਵਾਈ ਵਿੱਚ ਝੋਨੇ ਦੀ ਪਹਿਲੀ ਖਰੀਦ ਦੀ ਸੁਰੂਆਤ ਕੀਤੀ ਗਈ।ਇਸ ਮੋਕੇ ਪਨਗਰੇਨ ਏਜੰਸੀ ਦੇ ਇੰਸਪੈਕਟਰ ਜਗਦੇਵ ਸਿੰਘ ਅਤੇ ਇੰਸਪੈਕਟਰ ਪਰਮਜੀਤ ਸਿੰਘ ਧੂਰੀ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾ ਤੇ ਅੱਜ ਉਹਨਾਂ ਵੱਲੋਂ ਸੰਦੋੜ ਅਨਾਜ ਮੰਡੀ ਵਿੱਚ ਕਿਸਾਨ ਪਰਗਟ ਸਿੰਘ ਪੁੱਤਰ ਬਲਵਿੰਦਰ ਸਿੰਘ ਫੋਜੇਵਾਲ ਅਤੇ ਹਰਪੀ੍ਰਤ ਸਿੰਘ ਪੁੱਤਰ ਜੋਰਾ ਸਿੰਘ ਫਰਵਾਲੀ ਦੇ ਝੋਨੇ ਦੀ ਖਰੀਦ ਕੀਤੀ ਗਈ ਹੈ।ਇਸ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਝਨੇਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਫਸਲ ਦੀ ਕਟਾਈ ਸਹੀ ਅਤੇ ਸਮੇਂ ਸਿਰ ਕਰਵਾਉਣ ਤਾਂ ਜੋ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸਕਲ ਨਾ ਆਵੇ।ਇਸ ਮੋਕੇ ਉਹਨਾਂ ਨਾਲ ਪਰਮਿਮਦਰ ਸਿੰਘ ਅਕਾਉਟੈਂਟ,ਕਰਨਵੀਰ ਸਿੰਘ ਜਿੰਮੀ ਗਰੇਵਾਲ,ਜਗਦੀਪ ਸਿੰਘ,ਗੁਰਵਿੰਦਰ ਸਿੰਘ, ਹਰਜੀਤ ਸਿੰਘ ਸੇਵਾਦਾਰ ਆਦਿ ਵੀ ਹਾਜਰ ਸਨ।