ਮੁੰਬਈ – (ਤੇਜਿੰਦਰ ਮਨਚੰਦਾ) – ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਆਪਣੇ ਜ਼ਮਾਨੇ ਦੇ ਪ੍ਰਸਿੱਧ ਸੰਗੀਤਕਾਰ ਸ. ਕੇਸਰ ਸਿੰਘ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ,ਉਹ 94 ਸਾਲਾਂ ਦੇ ਸਨ। ਕੇਸਰ ਸਿੰਘ ਨਰੂਲਾ ਦਾ ਜਹਾਨੋਂ ਤੁਰ ਜਾਣਾ ਸੰਗੀਤ ਜਗਤ ਲਈ ਬਹੁਤ ਵੱਡਾ ਘਾਟਾ ਹੈ, ਉਹਨਾਂ ਦਾ ਪੰਜਾਬੀ ਸੰਗੀਤ ਨੂੰ ਬਹੁਤ ਵੱਡਾ ਯੋਗਦਾਨ ਰਿਹਾ ਹੈ, ਉਹਨਾਂ ਦੁਆਰਾ ਤਿਆਰ ਕੀਤਾ ਸੰਗੀਤ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ। ਜਸਪਿੰਦਰ ਨਰੂਲਾ ਨੇ ਕਿਹਾ ਹੈ ਕਿ ਇਹ ਸਾਲ ਮੇਰੇ ਲਈ ਬਹੁਤ ਹੀ ਮੰਦਭਾਗਾ ਰਿਹਾ ਹੈ, ਕੁਝ ਮਹੀਨੇ ਪਹਿਲਾਂ ਮੇਰੇ ਮਾਤਾ ਜੀ ਮੈਨੂੰ ਛੱਡ ਕੇ ਚਲੇ ਗਏ, ਤੇ ਅੱਜ ਮੇਰੇ ਪਿਤਾ ਜੀ ਸਦੀਵੀ ਵਿਛੋੜਾ ਦੇ ਗਏ।