6.9 C
United Kingdom
Saturday, March 7, 2026

More

    ਪੇਂਟਿੰਗ, ਸੁੰਦਰ ਲਿਖਾਈ ਅਤੇ ਪੁਰਾਤਨ ਵਿਰਸੇ ਦਾ ਖਜ਼ਾਨਾ ਸਾਂਭਣ ਲਈ ਯਤਨਸ਼ੀਲ ਮਾਸਟਰ ਹਰਪ੍ਰੀਤ ਸਿੰਘ

    ਰਾਜਵਿੰਦਰ ਰੌਂਤਾ
    ਸਿਆਣੇ ਕਹਿੰਦੇ ਹਨ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਲਈ ਵਿਅਕਤੀ ਕੁੱਝ ਵੀ ਕਰ ਸਕਦਾ ਹੈ। ਅੱਜ ਮਹਿੰਗਾਈ ਦੇ ਸਮੇਂ ਵਿੱਚ ਜਦੋਂ ਆਪਣੇ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਹੈ। ਨਿਹਾਲ ਸਿੰਘ ਵਾਲਾ ਵਾਸੀ ਹਰਪ੍ਰੀਤ ਸਿੰਘ ਨੇ ਇੱਕ ਵਿਲੱਖਣ ਹੀ ਰੁਚੀ ਪਾਲ ਰੱਖੀ ਹੈ।ਉਸ ਨੇ ਪੁਰਾਤਨ ਪਿੱਤਲ ਦੇ ਭਾਂਡੇ, ਜੱਗ,ਥਾਲ,ਛੱਨੇ,ਗਲਾਸ,ਆਦਿ ਸਾਂਭ ਰੱਖੇ ਹਨ।ਇਸ ਦੇ ਨਾਲ ਹੀ ਪੁਰਾਤਨ ਸਿੱਕੇ ਜਿਵੇਂ ਮਹਾਰਾਜਾ ਰਣਜੀਤ ਸਿੰਘ , ਬੰਦਾ ਸਿੰਘ ਬਹਾਦਰ ਜੀ, ਔਰਗਜ਼ੇਬ, ਸ਼ਾਹਜਹਾਂ, ਬਹਿਲੋਤ ਲੋਧੀ,ਸ਼ੇਰਸ਼ਾਹ ਸੂਰੀ,ਬਾਬਰ , ਅੰਗਰੇਜਾਂ ਆਦਿ ਦੇ ਤਾਂਬੇ, ਚਾਂਦੀ ਦੇ ਸਿੱਕੇ ਸਾਂਭ ਰੱਖੇ ਹਨ।ਇਸ ਦੇ ਨਾਲ ਹੀ ਹਰਪ੍ਰੀਤ ਨੇ ਪੁਰਾਣੇ ਰੇਡੀਓ, ਟੀਵੀ, ਪੱਥਰ ਦੇ ਰਿਕਾਰਡ,ਐਲ ਪੀ ਰਿਕਾਰਡ,ਈਪੀ ਰਿਕਾਰਡ ਇਨ੍ਹਾਂ ਚ ਮਾਣਕ,ਅਮਰ ਸਿੰਘ ਚਮਕੀਲਾ, ਗੁਰਦਾਸ ਮਾਨ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਰਣਜੀਤ ਕੌਰ, ਨਰਿੰਦਰ ਬੀਬਾ, ਆਦਿ ਦੇ ਬਹੁਤ ਸਾਰੇ ਰਿਕਾਰਡ ਸਾਂਭ ਰੱਖੇ ਹਨ। ਮਾਸਟਰ ਹਰਪ੍ਰੀਤ ਜੀ ਦਾ ਇਸ ਦੇ ਨਾਲ ਨਾਲ ਪੇਂਟਿੰਗ ਕਰਨ ਦਾ ਸ਼ੌਕ, ਸੁੰਦਰ ਲਿਖਾਈ ਕਰਨ ਦਾ ਸ਼ੌਕ ਵੇਖਣ ਵਾਲਾ ਹੈ।ਇਸ ਖੇਤਰ ਵਿੱਚ ਆਪ ਅਤੇ ਇਹਨਾਂ ਦੇ ਬੱਚੇ ਪੰਜਾਬ ਪੱਧਰ ਤੱਕ ਜੇਤੂ ਰਹਿ ਚੁੱਕੇ ਹਨ। ਇਹਨਾਂ ਦੁਆਰਾ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਤੇ ਕਈ ਥਾਵਾਂ ਤੇ ਮਾਣ ਸਨਮਾਨ ਕੀਤਾ ਜਾ ਚੁੱਕਾ ਹੈ। ਅੱਜ ਇਹਨਾਂ ਦੇ ਜਨਮ ਦਿਨ ਤੇ ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਬਖਸ਼ਿਸ਼ ਕਰਨ।

    9876486187

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!