3.2 C
United Kingdom
Friday, March 6, 2026

More

    ਯੂਕੇ ‘ਚ ਸਾਲ ਦੇ ਅੰਤ ਤੱਕ ਇਸ ਖੇਤਰ ‘ਚ 5 ਲੱਖ ਤੋਂ ਵੱਧ ਲੋਕ ਗੁਆ ਸਕਦੇ ਹਨ ਨੌਕਰੀਆਂ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾ ਵਾਇਰਸ ਮਹਾਂਮਾਰੀ ਮਨੁੱਖਤਾ ਲਈ ਪ੍ਰਕੋਪ ਸਾਬਿਤ ਹੋ ਰਹੀ ਹੈ।ਇਸਨੇ ਕੰਮ ਦੇ ਕਈ ਖੇਤਰਾਂ ਨੂੰ ਵਿਨਾਸ਼ ਦੇ ਕੰਢੇ ‘ਤੇ ਲੈ ਆਂਦਾ ਹੈ। ਇਸਦੇ ਉੱਪਰ ਕਾਬੂ ਪਾਉਣ ਲਈ ਕੀਤੀ ਤਾਲਾਬੰਦੀ ਕਰਕੇ ਸੰਸਾਰ ਭਰ ਵਿੱਚ ਸੈਂਕੜੇ ਲੋਕ ਆਪਣੀਆਂ ਨੌਕਰੀਆਂ ਗਵਾ ਚੁੱਕੇ ਹਨ ਅਤੇ ਕਈ ਹੋਰਾਂ ‘ਤੇ ਇਹ ਖਤਰਾ ਮੰਡਰਾ ਰਿਹਾ ਹੈ। ਇਸੇ ਮਾਰ ਤਹਿਤ ਹੁਣ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਯੂਕੇ ਵਿੱਚ 2020 ਦੇ ਅੰਤ ਤਕ ਪਰਾਹੁਣਚਾਰੀ ਖੇਤਰ ਵਿਚ 500,000 ਤੋਂ ਵੱਧ ਨੌਕਰੀਆਂ ਦੀ ਘਾਟ ਹੋ ਸਕਦੀ ਹੈ। ਇਸ ਉਦਯੋਗ ਦੇ ਮਾਹਰਾਂ ਨੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਇਸ ਡਰ ਬਾਰੇ ਸੂਚਿਤ ਕੀਤਾ ਹੈ। ਸਥਾਨਕ ਲਾਕਡਾਊਨ ਕਰਕੇ ਰਾਤ ਦੇ 10 ਵਜੇ ਦਾ ਕਰਫਿਊ ਅਤੇ ਹੋਰ ਪਾਬੰਦੀਆਂ ਪੱਬਾਂ, ਬਾਰਾਂ ਅਤੇ ਰੈਸਟੋਰੈਂਟਾਂ ਦੇ ਵਪਾਰ ਨੂੰ ਪ੍ਰਭਾਵਤ ਕਰ ਰਹੀਆਂ ਹਨ। ਇਸ ਉਦਯੋਗ ਦੀ ਮੁੱਖ ਕਾਰਜਕਰਤਾ ਕੇਟ ਨਿਕੋਲਸ ਨੇ ਹਾਸਪਿਟਾਲਿਟੀ ਖੇਤਰ ਨੂੰ ਆਰਥਿਕਤਾ ਦੀ ਰੀੜ ਦੀ ਹੱਡੀ ਦੱਸਿਆ ਹੈ। ਉਸ ਅਨੁਸਾਰ ਇਹ ਇੱਕ ਬਹੁਤ ਵੱਡਾ ਖ਼ਤਰਾ ਹੈ ਜਿਸ ਨਾਲ ਅਸੀਂ ਆਰਥਿਕਤਾ ਦੇ ਵੱਡੇ ਹਿੱਸੇ ਨੂੰ ਗੁਆ ਦੇਵਾਂਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!