10.8 C
United Kingdom
Monday, June 8, 2026

More

    ਲੁਧਿਆਣੇ ਵਿਖੇ ਖੋਹਲਿਆ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ

    ਲੌੜਵੰਦ ਮਰੀਜ਼ਾਂ ਨੂੰ ਸਸਤੇ ਮੁੱਲ ਤੇ ਦਵਾਈਆਂ ਦੇਣ ਲਈ

    ਸੇਵਾ ਸਕੰਲਪ ਦੀ ਲਹਿਰ ਨੂੰ ਸਮੁੱਚੇ ਪੰਜਾਬ ਅੰਦਰ ਪੁਹੰਚਾਣ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ -ਗਿਆਨੀ ਹਰਪ੍ਰੀਤ ਸਿੰਘ

    ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕੀਤਾ ਗਿਆ ਸਨਮਾਨਿਤ

    ਲੁਧਿਆਣਾ, 5 ਅਕਤੂਬਰ ( ਆਰ.ਐਸ.ਖਾਲਸਾ )

    ਗੁਰੂ ਸਾਹਿਬ ਵੱਲੋਂ ਬਖਸ਼ੇ ਸੇਵਾ ਦੇ ਸਕੰਲਪ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ ਵਿੱਚ ਲਗਾਉਣ ਵਾਲੀਆਂ ਸੰਸਥਾਵਾਂ ਸਮਾਜ ਦੇ ਲਈ ਇੱਕ ਚਾਨਣ ਮੁਨਾਰਾ ਹਨ।ਇਨ੍ਹਾਂ ਸ਼ਥਦਾਂ ਦਾ ਪ੍ਰਗਟਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਐਸ.ਏ.ਐਸ ਗਰੇਵਾਲ ਮਲਟੀ ਸ਼ਪੈਸ਼ਲਿਟੀ ਹਸਪਤਾਲ ਵਿਖੇ ਖੋਹਲੇ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨੇ (ਦਵਾਈਆਂ ਦੇ ਸਟੋਰ) ਦੀ ਆਰੰਭਤਾ ਮੌਕੇ ਇੱਕਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੌਜੂਦਾ ਸਮੇਂ ਅੰਦਰ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਬਣੀਆਂ ਦਵਾਈਆਂ ਦੀਆਂ ਕੀਮਤਾਂ ਤੇ ਸਰਕਾਰ ਦਾ ਕੰਟਰੋਲ ਨਾਹ ਦੇ ਬਰਾਬਰ ਹੋਣ ਸਦਕਾ ਆਮ ਇਨਸਾਨ ਵਾਸਤੇ ਇਲਾਜ ਲਈ ਦਵਾਈਆਂ ਖ੍ਰੀਦਣੀਆਂ ਬਹੁਤ ਮੁਸ਼ਕਿਲ ਹੋ ਚੁੱਕੀਆਂ ਹਨ। ਜਿਸ ਨੂੰ ਮੁੱਖ ਰੱਖਦਿਆਂ ਹੋਇਆ ਜੋ ਸੁੱਚਜਾ ਉਪਰਾਲਾ ਡ. ਗੁਰਿੰਦਰ ਸਿੰਘ ਗਰੇਵਾਲ ਵੱਲੋਂ ਆਪਣੇ ਸਹਿਯੋਗੀ ਸਾਥੀਆਂ ਦੇ ਉਦੱਮਾ ਨਾਲ ਐਸ.ਏ.ਐਸ ਗਰੇਵਾਲ ਮਲਟੀ ਸ਼ਪੈਸ਼ਲਿਟੀ ਹਸਪਤਾਲ ਦੇ ਅੰਦਰ
    ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਦੇ ਨਾਮ ਉਪਰ (ਸਸਤੇ ਮੁੱਲ ਦੀਆਂ ਦਵਾਈਆਂ ਦੀ ਦੁਕਾਨ ) ਲੋੜਵੰਦ ਤੇ ਗਰੀਬ ਲੋਕਾਂ ਲਈ ਦੁਕਾਨ ਖੋਹਲੀ ਗਈ ਹੈ।ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਹੋਰ ਮੋਦੀਖਾਨੇ (ਦਵਾਈਆਂ ਦੀਆਂ ਦੁਕਾਨਾਂ) ਸਮੁੱਚੇ ਪੰਜਾਬ ਵਿੱਚ ਖੋਹਲਣ ਲਈ ਆਪਣੇ ਤੌਰ ਤੇ ਯਤਨ ਕਰਨ ਤਾਂ ਕੀ ਲੋੜਵੰਦ ਤੇ ਗਰੀਬ ਮਰੀਜ਼ਾਂ ਦਾ ਭਲਾ ਹੋ ਸਕੇ ।ਇਸ ਮੌਕੇ ਡਾ.ਗੁਰਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਸਤੇ ਮੁੱਲ ਦੀਆਂ ਦਵਾਈਆਂ ਦੀ ਦੁਕਾਨ (ਮੋਦੀਖਾਨਾ) ਖੋਹਲਣ ਦਾ ਮੁੱਖ ਉਦੇਸ਼ ਸੱਚੇ ਦਿਲੋਂ ਮਰੀਜ਼ਾਂ ਦੀ ਮਦੱਦ ਕਰਨ ਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਵੱਲੋਂ ਐਮ.ਆਰ.ਪੀ ਦੇ ਨਾਮ ਉਪਰ ਕੀਤੀ ਜਾ ਰਹੀ ਵੱਢੀ ਲੁੱਟ ਨੂੰ ਰੋਕਣਾ ਹੈ।ਇਸ ਦੇ ਲਈ ਅਸੀਂ ਕੇਂਦਰ ਸਰਕਾਰ ਨਾਲ ਕਈ ਵਾਰ ਲਿਖਤੀ ਰੂਪ ਵਿੱਚ ਚਿੱਠੀ ਪੱਤਰ ਵੀ ਕੀਤਾ ਹੈ।ਇਸੇ ਸੋਚ ਨੂੰ ਅੱਗੇ ਤੋਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰੇਣਾ ਭਰੀ ਅਗਵਾਈ ਹੇਠ ਮੋਦੀਖਾਨੇ ਦੇ ਰੂਪ ਵਿੱਚ ਲੋੜਵੰਦ ਮਰੀਜ਼ਾਂ ਲਈ ਆਪਣੇ ਤੌਰ ਤੇ ਨਿਮਾਣਾ ਜਿਹਾ ਯਤਨ ਕੀਤਾ ਹੈ।ਜਿਸ ਨੂੰ ਹੁਣ ਇੱਕ ਜਨਤਕ ਸੇਵਾ ਲਹਿਰ ਬਣਾਉਣ ਦੀ ਲੌੜ ਹੈ।ਇਸ ਦੌਰਾਨ ਸੀਨੀਅਰ ਅਕਾਲੀ ਆਗੂ ਸ.ਮਹੇਸ਼ਇੰਦਰ ਸਿੰਘ ਗਰੇਵਾਲ ਨੇ ਆਪਣੇ ਖੋਜ ਭਰਪੂਰ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਰਸੇ ਵਿਚੋਂ ਪ੍ਰਾਪਤ ਗੁਰਸਿੱਖੀ ਤੇ ਸੇਵਾ ਵਾਲੀ ਸੋਚ ਸਦਕਾ ਲੋੜਵੰਦਾਂ ਲਈ ਆਰੰਭ ਕੀਤਾ ਗਿਆ ਮੋਦੀਖਾਨਾ ਗੁਰੂ ਨਾਨਕ ਦੇ ਸਿਧਾਂਤ ਨੂੰ ਦ੍ਰਿੜ ਕਰਵਾਉਣਾ ਹੈ।ਉਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਤਿ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੌਂ ਮੋਦੀਖਾਨੇ ਦੀ ਆਰੰਭਤਾ ਲਈ ਕੀਤੀ ਗਈ ਅਰਦਾਸ ਸਮੁੱਚੀ ਸੰਗਤ ਨੂੰ ਸੇਵਾ ਦੇ ਸਕੰਲਪ ਨਾਲ ਜੋੜਨ ਵਿੱਚ ਸਹਾਈ ਹੋਵੇਗੀ।ਉਨ੍ਹਾਂ ਨੇ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਿਰਪਾਉ ਤੇ ਦੁਸ਼ਾਲਾ ਭੇਟ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਵੀ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਡਾ ਗੁਰਿੰਦਰ ਸਿੰਘ ਗਰੇਵਾਲ, ਸ.ਪ੍ਰਿਤਪਾਲ ਸਿੰਘ ਮੈਬਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਸ.ਰਣਜੀਤ ਸਿੰਘ ਢਿੱਲੋਂ ਪ੍ਰਧਾਨ ਅਕਾਲੀ ਜੱਥਾ ਲੁਧਿਆਣਾ, ਸ.ਗੁਰਮੀਤ ਸਿੰਘ ,ਸ.ਪ੍ਰਤਾਪ ਸਿੰਘ ,ਸ.ਜੇ.ਪੀ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲੇ, ਸ.ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ,ਯੂਥ ਅਕਾਲੀ ਆਗੂ ਸ.ਗੁਰਦੀਪ ਸਿੰਘ ਗੋਸ਼ਾ, ਫੈਡਰੇਸ਼ਨ ਆਗੂ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜ਼ਰ ਸਿੰਘ ਖਾਲਸਾ, ਤੇਜਵੰਤ ਸਿੰਘ ਨਾਰੰਗਵਾਲ,ਸ.ਭੁਪਿੰਦਰ ਸਿੰਘ ਭਿੰਦਾ, ਬੀਬੀ ਕੁਲਦੀਪ ਕੌਰ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਸ.ਜਗਬੀਰ ਸਿੰਘ ਸੋਖੀ ਸਮੇਤ ਕਈ ਪ੍ਰਮੁੱਖ ਸਖਸ਼ੀਅਤਾਂ ਹਾਜਿਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!