10.8 C
United Kingdom
Monday, June 8, 2026

More

    ਸੁੱਖ ਸਦਾ ਲੋੜਦਾ ਮੈਂ

    ਦੁੱਖਭੰਜਨ ਸਿੰਘ ਰੰਧਾਵਾ
    035192036369

    ਸੁੱਖ ਸਦਾ ਲੋੜਦਾ ਮੈਂ,
    ਆਪਣੇਂ ਪਿਆਰਿਆਂ ਦੀ |
    ਨਾ ਖੁਰ ਜਾਣ ਕਿਤੇ ਰੱਬਾ,
    ਫਿਕਰ ਹੈ ਕਿਨਾਰਿਆ ਦੀ|
    ਸੁੱਖ ਸਦਾ ਲੋੜਦਾ ਮੈਂ,
    ਆਪਣੇਂ ਪਿਆਰਿਆਂ ਦੀ |

    ਲੋੜ ਮੈਨੂੰ ਪਲ-ਪਲ,
    ਓਸ ਇੱਕ ਜਾਨ ਦੀ |
    ਖੈਰ ਲੋੜਾਂ ਸਦਾ ਮੈਂ,
    ਸਕੂਨ ਦੇ ਜਹਾਨ ਦੀ |
    ਲਾਉਂਦੀ ਓ ਨਹੀਂ ਕਦੇ,
    ਚਿੰਤਾ ਨਹੀਂ ਲਾਰਿਆਂ ਦੀ |
    ਸੁੱਖ ਸਦਾ ਲੋੜਦਾ ਮੈਂ,
    ਆਪਣੇਂ ਪਿਆਰਿਆਂ ਦੀ |

    ਗੱਲ ਮੈਨੂੰ ਉਹਦੀ ਕਹੀ,
    ਹਰ ਇੱਕ ਯਾਦ ਰਹਿ ਗਈ |
    ਮਨ ਮਿਹਰ ਉਹਦੇ ਪਈ,
    ਜਿੰਦਗੀ ਆਬਾਦ ਰਹਿ ਗਈ |
    ਹਿਰਸ ਦੀ ਦੀਵਾਰ ਉੱਚੀ,
    ਗੱਲ ਏ ਚਾਵਾਂ ਦੇ ਚੁਬਾਰਿਆਂ ਦੀ |
    ਸੁੱਖ ਸਦਾ ਲੋੜਦਾ ਮੈਂ,
    ਆਪਣੇਂ ਪਿਆਰਿਆਂ ਦੀ |

    ਮੈਂ ਓਸ ਦੀ ਅਦਾ ਉੱਤੋਂ,
    ਵਾਰ ਦਿਆਂ ਸਾਹ ਸਾਰੇ |
    ਜਿੰਦਗੀ ਨੂੰ ਜਿਉਣਾਂ ਛੱਡਾਂ,
    ਓਸ ਦੇ ਨੇਂ ਚਾਅ ਸਾਰੇ |
    ਗੱਲ ਨਹੀਂ ਕਰਨੀ ਹੁਣ,
    ਪਏ ਹੋਏ ਖਿਲਾਰਿਆਂ ਦੀ |
    ਸੁੱਖ ਸਦਾ ਲੋੜਦਾ ਮੈਂ,
    ਆਪਣੇਂ ਪਿਆਰਿਆਂ ਦੀ |

    ਉਹਦੇ ਹਾਸੜੇ ਦੀ ਇੱਕ ਛਿੱਟ,
    ਤਾਰਿਆਂ ਤੋਂ ਵੀ ਮਹਿੰਗੀ ਏ |
    ਉਸਦੀ ਰੀਝ ਦੀ ਲਪ-ਲਪ |
    ਇਹਨਾਂ ਸਾਰਿਆਂ ਤੋਂ ਮਹਿੰਗੀ ਏ|
    ਕੀਮਤ ਨਹੀ ਉਥੇ ਮੇਰੇ ,
    ਵਗੇ ਹੋਏ ਹੰਝੂ ਖਾਰਿਆਂ ਦੀ |
    ਸੁੱਖ ਸਦਾ ਲੋੜਦਾ ਮੈਂ,
    ਆਪਣੇਂ ਪਿਆਰਿਆਂ ਦੀ |

    ਮੌਜ ਤੇਰੀ ਵਿੱਚ ਹੋ ਕੇ,
    ਮੈਂ ਮੌਜਦਾਰੀ ਕਰ ਲਈ |
    ਕਦੀ-ਕਦੀ ਤੂੰ ਮੇਰੇ ਤੇ,
    ਨੀ ਫੌਜਦਾਰੀ ਕਰ ਲਈ |
    ਮੈਨੂੰ ਕਦੇ ਭੁੱਲਣੀ ਨਹੀ,
    ਮੌਜ ਉਹਨਾਂ ਹੁਲਾਰਿਆਂ ਦੀ |
    ਸੁੱਖ ਸਦਾ ਲੋੜਦਾ ਮੈਂ,
    ਆਪਣੇਂ ਪਿਆਰਿਆਂ ਦੀ |

    ਬੱਦਲਾਂ ਦੀ ਗੋਦ ਵਿੱਚ,
    ਮੇਰੇ ਚਾਅ ਠਾਠਾਂ ਮਾਰਦੇ |
    ਦੁੱਖਭੰਜਨਾਂ ਖੁਸੀ਼ਆਂ ਨਾ ਖੇਡਦੇ,
    ਤੇ ਨਾਲੇ ਜਿੰਦਗੀ ਨਿਹਾਰਦੇ |
    ਗੱਲ ਚੰਨ ਨਾਲ ਚਾਨਣੀ ਦੀ,
    ਤੇ ਤਾਰੇ ਨਾਲ ਤਾਰਿਆਂ ਦੀ |
    ਸੁੱਖ ਸਦਾ ਲੋੜਦਾ ਮੈਂ,
    ਆਪਣੇਂ ਪਿਆਰਿਆਂ ਦੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!