10.8 C
United Kingdom
Monday, June 8, 2026

More

    ਸਕਾਟਲੈਂਡ ਵਿੱਚ ਪੂਰੇ ਉਤਸ਼ਾਹ ਨਾਲ ਹੋਈ ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਵਸ ਸਮਾਰੋਹ ਦੀ ਸਮਾਪਤੀ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ )
    ਭਾਰਤ ਦੇ ਰਾਸ਼ਟਰ ਪਿਤਾ ਅਤੇ ਵਿਸ਼ਵ ਲਈ ਇੱਕ ਪ੍ਰੇਰਣਾ ਸ੍ਰੋਤ ਮਹਾਤਮਾ ਗਾਂਧੀ ਨੂੰ ਪੂਰੀ ਦੁਨੀਆਂ ਵਿੱਚ ਏਕਤਾ ਅਤੇ ਸ਼ਾਂਤੀ ਦੇ ਪ੍ਰਤੀਕ ਵਜੋਂ ਸਤਿਕਾਰਿਆ ਜਾਂਦਾ ਹੈ। ਹਰ ਸਾਲ ਉਹਨਾਂ ਦਾ ਜਨਮ ਦਿਹਾੜਾ ਪੂਰੇ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਪਰ ਇਸ ਸਾਲ ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਵਸ ਦੇ ਸਮਾਰੋਹ ਤੇ ਐਡਿਨਬਰਗ, ਸਕਾਟਲੈਂਡ ਵਿੱਚ ਗਾਂਧੀ ਜਯੰਤੀ ਦਾ ਤਿਉਹਾਰ ਸਕਾਟਿਸ਼ ਇਤਿਹਾਸਕ ਪ੍ਰੋਗਰਾਮਾਂ ਦੇ ਨਾਲ ਨਾਲ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧ ਵਿੱਚ ਭਾਰਤ ਸਰਕਾਰ ਨੇ ਪਿਛਲੇ ਦੋ ਸਾਲਾਂ 2018-2020 ਦੌਰਾਨ ‘ਰਾਸ਼ਟਰ ਪਿਤਾ’ ਮਹਾਤਮਾ ਗਾਂਧੀ ਦੀ 150 ਵੀਂ ਜਨਮ ਵਰ੍ਹੇਗੰਢ ਦੇ ਸਮਾਰੋਹ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਹੈ ਅਤੇ ਇਹ ਦੋ ਸਾਲਾਂ ਦੀ ਯਾਦਗਾਰੀ ਅਵਧੀ 2 ਅਕਤੂਬਰ 2020 ਨੂੰ ਸਮਾਪਤ ਹੋਈ ਹੈ। ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਵਸ ਦੇ ਸਮਾਰੋਹ ਦਾ ਅਖੀਰਲਾ ਆਯੋਜਨ ਐਡਿਨਬਰਗ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦੁਆਰਾ ਬਹੁਤ ਹੀ ਉਤਸ਼ਾਹ ਨਾਲ ਕੀਤਾ ਗਿਆ। 2 ਅਕਤੂਬਰ 2020 ਨੂੰ, ਕੌਂਸਲ ਜਨਰਲ ਸ਼੍ਰੀ ਹਿਤੇਸ਼ ਰਾਜਪਾਲ ਨੇ ਐਡਿਨਬਰਗ ਸਿਟੀ ਕੌਂਸਲ ਦੀ ਨੁਮਾਇੰਦਗੀ ਕਰਨ ਵਾਲੇ ਬੈਲੀ ਲੇਜ਼ਲੇ ਕੈਮਰਨ ਅਤੇ ਸੰਸਦ ਮੈਂਬਰ ਸ੍ਰੀ ਮਾਰਟਿਨ ਡੇ ਨਾਲ ਐਡਿਨਬਰਗ ਦੇ ਸਾਈਟਨ ਪਾਰਕ ਵਿਖੇ ਗਾਂਧੀ ਜੈਯੰਤੀ ਦੇ ਸ਼ੁਭ ਅਵਸਰ ਤੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਰਟਲੈਂਡ ਸਕੁਏਰ, ਐਡਿਨਬਰਗ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵਿਖੇ ਇੱਕ ਵੱਖਰਾ ਪ੍ਰੋਗਰਾਮ ਹੋਇਆ। ਇਸ ਸਮਾਗਮ ਵਿਚ ਗਾਂਧੀ ਜੀ ਦੇ ਬੁੱਤ ਦੀ ਮਾਲਾ ਚੜਾਉਣਾ, ਮਹਾਤਮਾ ਗਾਂਧੀ ‘ਤੇ ਭਾਸ਼ਣ ਅਤੇ ਭਜਨ ਵੀ ਗਾਉਣ ਵੀ ਹੋਇਆ ਜਿਨ੍ਹਾਂ ਵਿੱਚ ਵੈਸ਼ਨਵ ਜਾਨ ਅਤੇ ਰਘੂਪਤੀ ਰਾਘਵ ਪ੍ਰਮੁੱਖ ਸਨ। ਇਸਦੇ ਇਲਾਵਾ ਗਾਂਧੀ ਜੀ ਤੇ ਇਕ ਦਸਤਾਵੇਜ਼ੀ ਪ੍ਰਦਰਸ਼ਨੀ ਦੇ ਨਾਲ ਲੇਖ ਲਿਖਣ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਅਤੇ ਹਲਕੇ ਸ਼ਾਕਾਹਾਰੀ ਭੋਜਨ ਵੀ ਸ਼ਾਮਲ ਸਨ। ਇਸ ਸਮਾਰੋਹ ਵਿੱਚ ਕੌਂਸਲ ਜਨਰਲ ਸ੍ਰੀ ਹਿਤੇਸ਼ ਰਾਜਪਾਲ, ਬੈਲੀ ਲੇਜ਼ਲੇ ਕੈਮਰਨ ਅਤੇ ਸੰਸਦ ਮੈਂਬਰ ਸ੍ਰੀ ਮਾਰਟਿਨ ਡੇ ਦੁਆਰਾ ਭਾਸ਼ਣ ਦਿੱਤੇ ਗਏ ਅਤੇ ਸਾਉਥ ਆਰੀਸ਼ਾਇਰ ਕੌਂਸਲ ਦੇ ਪ੍ਰੋਵੋਸਟ ਸੀਲਰ ਹੈਲਨ ਮੂਨਿ ਦੁਆਰਾ ਵੀਡੀਓ ਸੰਦੇਸ਼ ਦਿੱਤਾ ਗਿਆ। ਇਸਦੇ ਨਾਲ ਹੀ ਸਮਾਰੋਹ ਵਿੱਚ ਡਾ: ਤਲਤ ਅਹਿਮਦ ਨੇ ਵੀ ‘ਗਾਂਧੀ ਜੀ ਦੀ ਧਾਰਮਿਕ ਨੈਤਿਕਤਾ ਅਤੇ ਇਸਦੀ ਸਮਕਾਲੀ ਪ੍ਰਸੰਗਤਾ’ ਤੇ ਭਾਸ਼ਣ ਦੇ ਕੇ ਆਪਣਾ ਯੋਗਦਾਨ ਪਾਇਆ। ਇਸ ਸਮਾਰੋਹ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਗਾਂਧੀ ਜਯੰਤੀ ਦੇ ਸੰਦੇਸ਼ਾਂ ਦੇ ਨਾਲ ਨਾਲ ਵਿਦੇਸ਼ ਮੰਤਰਾਲੇ ਦਾ ਵੀਡੀਓ ਵੀ ਦੁਨੀਆ ਭਰ ਦੇ ਜਸ਼ਨਾਂ ਦੀ ਝਲਕ ਨਾਲ ਪੇਸ਼ ਕੀਤਾ ਗਿਆ। ਪਰ COVID19 ਨਾਲ ਸੰਬੰਧਤ ਪਾਬੰਦੀਆਂ ਦੇ ਕਾਰਨ ਇੱਥੇ ਇਕੱਠ ਨੂੰ ਸੀਮਤ ਕਰ ਦਿੱਤਾ ਗਿਆ ਸੀ ਅਤੇ ਇਸ ਪ੍ਰੋਗਰਾਮ ਦਾ ਸਾਰੀ ਕਵਰੇਜ ਲਈ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਅਖੀਰ ਵਿੱਚ ਕੌਂਸਲ ਜਨਰਲ ਨੇ ਦੱਖਣੀ ਆਰੀਸ਼ਾਇਰ ਟਾਊਨ ਹਾਲ ਵਿੱਚ ਮਹਾਤਮਾ ਗਾਂਧੀ ਜੀ ਦੇ ਬੁੱਤ ਨੂੰ ਸਥਾਪਤ ਕਰਨ ਲਈ ਪ੍ਰੋਵੋਸਟ ਹੇਲਨ ਮੂਨਿ ਦਾ ਧੰਨਵਾਦ ਵੀ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!