10.3 C
United Kingdom
Tuesday, June 9, 2026

More

    ‘ਮਾਝਾ ਯੂਥ ਕਲੱਬ ਬ੍ਰਿਸਬੇਨ’ ਵੱਲੋਂ ਖੂਨ ਦਾਨ ਕੈਂਪ ਆਯੋਜਿਤ


    (ਸੁੁੁਰਿੰਦਰਪਾਲ ਸਿੰਘ ਖੁੁੁਰਦ, ਹਰਜੀਤ ਲਸਾੜਾ, ਬ੍ਰਿਸਬੇਨ 5 ਅਕਤੂਬਰ)

    ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਪੀੜਤਾਂ ਲਈ ਖੂਨ ਦੀ ਪੂਰਤੀ ਹਿੱਤ ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਸਲਾਨਾ ਖੂਨ ਦਾਨ ਕੈਂਪ ਦੀ ਅਰੰਭਤਾ ਕੀਤੀ ਗਈ, ਜੋ ਕਿ ਅਗਲੇ ਤਿੰਨ ਮਹੀਨਿਆਂ (ਅਕਤੂਬਰ, ਨਵੰਬਰ ਅਤੇ ਦਸੰਬਰ) ਤੱਕ ਜਾਰੀ ਰਹੇਗਾ। ਇਸ ਕੈਂਪ ਦੇ ਸ਼ੁਰੂਆਤੀ ਦਿਨ 30 ਦੇ ਕਰੀਬ ਵਲੰਟੀਅਰਾਂ ਵੱਲੋਂ ਮਾਨਵਤਾ ਦੀ ਭਲਾਈ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਖੂਨਦਾਨ ਦਾ ਮਹਾਂ-ਦਾਨ ਕੀਤਾ ਗਿਆ ਤੇ ਕਲੱਬ ਵੱਲੋਂ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਮਨੁੱਖਤਾ ਦੀ ਭਲਾਈ ਬਾਬਤ ਸਮੂਹ ਭਾਈਚਾਰਿਆਂ ਨੂੰ ਖੂਨ ਦਾਨ ਦੇ ਲਈ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰਣਾਮ ਸਿੰਘ ਹੇਅਰ ਵੱਲੋਂ ਰੈੱਡ ਰਾਕੇਟ ਸਪਰਿੰਗਵੁੱਡ ਵਿਖੇ ਪਤਵੰਤਿਆਂ ਤੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੰਤਰੀ ਮਾਈਕਲ ਡੀ ਬਰੇਨੀ ਵੱਲੋਂ ਆਪਣੇ ਸੰਬੋਧਨ ‘ਚ ਖੂਨ ਦਾਨੀਆਂ ਤੇ ਸੰਸਥਾ ਦੀ ਇਸ ਉਸਾਰੂ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਜਿਹੇ ਕਾਰਜ ਕਰਨ ਨਾਲ ਵਿਦੇਸ਼ਾਂ ਵਿਚ ਭਾਈਚਾਰਕ ਏਕਤਾ ਤੇ ਮਿਲਵਰਤਣ ਨਾਲ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਜੋ ਕਿ ਮਜ਼ੂਦਾ ਸਮੇਂ ਦੀ ਮੰਗ ਵੀ ਹੈ।ਗੌਰਤਲਬ ਹੈ ਕਿ ਆਸਟ੍ਰੇਲੀਅਨ ਰੈੱਡ ਕਰਾਸ ਵੱਲੋਂ ਸੰਸਥਾ ਦੀ ਇਸ ਉਸਾਰੂ ਪਹਿਲ ਕਦਮੀ ਦੀ ਸ਼ਲਾਘਾ ਅਤੇ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸ ਖੂਨ ਦਾਨ ਕੈਂਪ ਦੀ ਸਫਲਤਾ ਲਈ ਕਲੱਬ ਵੱਲੋ ਬਲਰਾਜ ਸਿੰਘ, ਪ੍ਰਣਾਮ ਸਿੰਘ ਹੇਅਰ, ਹਰਜੀਵਨ ਸਿੰਘ ਨਿੱਝਰ, ਗੁਰਪ੍ਰੀਤ ਬੱਲ, ਸਰਵਣ ਸਿੰਘ, ਬਿਬਨ ਰੰਧਾਵਾ, ਇੰਦਰਬੀਰ ਸਿੰਘ, ਜੱਗਾ ਵੜੈਚ, ਸਾਬ ਛੀਨਾ, ਮੱਲੂ ਗਿੱਲ, ਸੁਰਿੰਦਰ ਸਿੰਘ, ਤੇਜਪਾਲ ਸਿੰਘ, ਅਤਿੰਦਰਪਾਲ, ਰਣਜੀਤ ਸਿੰਘ, ਆਕਾਸ਼ਦੀਪ, ਅਮਰਿੰਦਰ ਅੱਮੂ , ਨਵ ਵੜੈਂਚ, ਜਤਿੰਦਰਪਾਲ, ਪੰਮਾ ਗਿੱਲ, ਨਵਦੀਪ, ਅਮਨ ਛੀਨਾਂ, ਲਖਬੀਰ ਬੱਲ , ਜੈਲਦਾਰ, ਗੁਰਜੀਤ ਸਿੰਘ, ਮਨਦੀਪ, ਮਨ ਖਹਿਰਾ, ਸ਼ੈਰੀ ਧੌਲ, ਰਣਦੀਪ ਸਿੰਘ, ਰਮਨਦੀਪ ਆਦਿ ਵਲੰਟੀਅਰਾਂ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਕਲੱਬ ਵਲੋਂ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ।ਇਸ ਖੂਨਦਾਨ ਕੈਂਪ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਹੈ। ਇਸ ਮੌਕੇ ਸੰਸਦ ਮੈਂਬਰ ਅਤੇ ਹੋਰ ਪਤਵੰਤਿਆਂ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!