ਜਲੰਧਰ – (ਤੇਜਿੰਦਰ ਮਨਚੰਦਾ) – ਸਾਹਿਤ, ਕਲਾ ਅਤੇ ਸੱਭਿਆਚਾਰਕ ਮੰਚ (ਰਜਿ) ਦੇ ਪ੍ਰਧਾਨ ਅਤੇ ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਲੜਕੀ ਮਨੀਸ਼ਾ ਨਾਲ ਗੈੰਗਰੇਪ ਕਰਕੇ ਉਸਦੀ ਜੀਭ ਕੱਟਣੀ ਤੇ ਰੀੜ੍ਹ ਦੀ ਹੱਡੀ ਤੋੜ ਦੇਣ ਦੀ ਘਟਨਾ ਨੂੰ ਬੇਹੱਦ ਮੰਦਭਾਗਾ ਦੱਸਦਿਆਂ ਕਿਹਾ ਕਿ ਇਹ ਜ਼ੁਲਮ ਦੀ ਹੱਦ ਹੈ.ਪਰਦੇਸੀ ਨੇ ਕਿਹਾ ਕਿ ਯੋਗੀ ਸਰਕਾਰ ਬਲਾਤਕਾਰੀਆਂ ਨੂੰ ਬਚਾਉਂਦੀ ਨਜ਼ਰ ਆ ਰਹੀ ਹੈ ਜੋ ਕਿ ਬੇਹੱਦ ਨਿੰਦਣਯੋਗ ਹੈ। ਮੰਚ ਦੇ ਸੀਨੀਅਰ ਉਪ ਪ੍ਰਧਾਨ ਤੇ ਪ੍ਰਸਿੱਧ ਕਵੀ ਪ੍ਰੋਫੈਸਰ ਮੋਹਨ ਸਪਰਾ, ਜਨ ਸਕੱਤਰ ਡਾ. ਕੰਵਲ ਭੱਲਾ, ਸਕੱਤਰ ਪ੍ਰਸਿੱਧ ਸ਼ਾਇਰ ਤੇ ਸਮਾਜ ਸੇਵੀ ਜਗਦੀਸ਼ ਰਾਣਾ ਨੇ ਕਿਹਾ ਕਿ ਹਾਥਰਸ ਕਾਂਡ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ। ਉੱਥੇ ਦੇ ਡੀ ਐਮ ਦਾ ਪੀੜਤ ਪਰਿਵਾਰ ਨੂੰ ਧਮਕਾਉਣਾ ਤੇ ਲੜਕੀ ਦੀ ਮੌਤ ਹੋਣ ਤੇ ਪਰਿਵਾਰ ਨੂੰ ਮ੍ਰਿਤਕਾ ਦਾ ਮੂੰਹ ਦਿਖਾਏ ਬਗੈਰ ਹੀ ਅੱਧੀ ਰਾਤ ਨੂੰ ਸੰਸਕਾਰ ਕਰ ਦੇਣਾ ਦੱਸਦਾ ਹੈ ਕਿ ਸਰਕਾਰ ਜਾਣ ਬੁੱਝ ਕੇ ਸਬੂਤ ਮਿਟਾਉਣਾ ਚਾਹੁੰਦੀ ਹੈ ਤੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ। ਮੰਚ ਦੀ ਖਜਾਨਚੀ ਅਕਵੀਰ ਕੌਰ, ਸ਼ਾਇਰ ਜਸਪਾਲ ਜੀਰਵੀ, ਸੁਰਿੰਦਰ ਢੰਡਾ ਨੇ ਕਿਹਾ ਕਿ ਇਸ ਘਟਨਾ ਤੋਂ ਬਾਦ ਦੇਸ਼ ਭਰ ਵਿਚ ਲੋਕ ਸੜਕਾਂ ਤੇ ਉਤਰ ਆਏ ਹਨ ਤੇ ਸਰਕਾਰ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰੇ. ਮੰਚ ਦੇ ਪ੍ਰਧਾਨ ਰਾਜਿੰਦਰ ਪਰਦੇਸੀ ਤੇ ਜਗਦੀਸ਼ ਰਾਣਾ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਨਾਅਰੇ ਲਾਉਦੀ ਹੈ ਪਰ ਆਏ ਦਿਨ ਬੇਟੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਮੰਚ ਵਲੋਂ ਉਸਾਰੂ ਸੋਚ ਵਾਲੀਆਂ ਤੇ ਸਾਰੀਆਂ ਲੋਕ ਹਿਤੈਸ਼ੀ ਜੱਥੇਬੰਦੀਆਂ , ਨੂੰ ਅਪੀਲ ਕੀਤੀ ਗਈ ਕਿ ਇਸ ਮਸਲੇ ਤੇ ਸਾਰੇ ਕੱਠੇ ਹੋ ਕੇ ਸੰਘਰਸ਼ ਕਰੀਏ. ਇਸ ਮੌਕੇ ਮਨਵਿੰਦਰ ਸਿੰਘ ਸੰਧੂ, ਆਸ਼ੀ ਈਸਪੁਰੀ, ਸੁਜਾਨ ਸਿੰਘ ਸੁਜਾਨ,ਸੁਰਿੰਦਰ ਮਕਸੂਦਪੁਰੀ, ਦੀਪੀਕਾ ਅਰੋੜਾ, ਮਨਜੀਤ ਕੌਰ, ਜਿੰਗਾ ਸਿੰਘ, ਪਰਮਦਾਸ ਹੀਰ, ਨਕਸ਼ ਵਰਿਆਣਵੀ, ਨੱਕਾਸ਼ ਚਿੱਤੇਵਾਣੀ, ਆਦਿ ਕਵੀਆਂ ਨੇ ਵੀ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ।