6.9 C
United Kingdom
Saturday, March 7, 2026

More

    ਯੂਕੇ: ਕੋਰੋਨਾ ਵਾਇਰਸ ਨੇ ਢਾਹਿਆ ਇਸ ਯੂਨੀਵਰਸਿਟੀ ‘ਤੇ ਕਹਿਰ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਵਿਸ਼ਵ ਭਰ ਦੇ ਵਿਦਿਆਰਥੀਆਂ ਲਈ ਯੂਕੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪਸੰਦੀਦਾ ਸਥਾਨ ਬਣ ਰਿਹਾ ਹੈ। ਇੱਥੇ ਬਹੁਤ ਸਾਰੀਆਂ ਨਾਮੀ ਯੂਨੀਵਰਸਿਟੀਆਂ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ। ਪਰ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਯੂਨੀਵਰਸਿਟੀਆਂ ‘ਤੇ ਆਪਣਾ ਕਹਿਰ ਢਾਹ ਰਹੀ ਹੈ। ਵਾਇਰਸ ਦੀ ਲਾਗ ਦੇ ਸਿਲਸਿਲੇ ਵਿੱਚ ਹੁਣ ਨੌਰਥੰਮਬਰੀਆ ਯੂਨੀਵਰਸਿਟੀ ਵਿੱਚ 770 ਵਿਦਿਆਰਥੀ ਕੋਰੋਨਾ ਦੇ ਸਿਕਾਰ ਹੋਏ ਹਨ। ਯੂਕੇ ਦੀਆਂ ਯੂਨੀਵਰਸਿਟੀਆਂ ਵਿੱਚ ਇਹ ਸਭ ਤੋਂ ਵੱਡਾ ਲਾਗ ਦਾ ਮਾਮਲਾ  ਮੰਨਿਆ ਜਾ ਰਿਹਾ ਹੈ। ਸਾਰੇ 770 ਵਿਦਿਆਰਥੀ ਇਕ ਹਫ਼ਤੇ ਵਿਚ ਲਾਗ ਲੱਗਣ ਤੋਂ ਬਾਅਦ ਇਕਾਂਤਵਾਸ ਵਿਚ ਹਨ। ਉਹਨਾਂ ਵਿਚੋਂ ਸਿਰਫ 78 ਵਿਦਿਆਰਥੀ ਲੱਛਣ ਦਿਖਾ ਰਹੇ ਹਨ। ਉਨ੍ਹਾਂ ਦੇ ਸਾਥੀ ਅਤੇ ਕੋਈ ਨੇੜਲੇ ਸੰਪਰਕ ਵਾਲੇ ਵੀ ਸਰਕਾਰੀ ਹਦਾਇਤਾਂ ਦੇ ਅਨੁਸਾਰ 14 ਦਿਨਾਂ ਲਈ ਆਪਣੇ ਆਪ ਨੂੰ ਇਕਾਂਤਵਾਸ ਕਰ ਰਹੇ ਹਨ। ਇਸ ਸੰਬੰਧ ਵਿੱਚ ਪੀ.ਏ. ਸਰਵੇਖਣ ਦੌਰਾਨ ਸਾਹਮਣੇ ਆਇਆ ਹੈ ਕਿ ਯੂਕੇ ਦੀਆਂ ਘੱਟੋ ਘੱਟ 56 ਯੂਨੀਵਰਸਿਟੀਆਂ ਨੇ ਕੋਵਿਡ -19 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਜਿਨ੍ਹਾਂ ਵਿੱਚ ਲਗਭਗ 2500 ਸਕਾਰਾਤਮਕ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਮਾਨਚੈਸਟਰ ਮੈਟਰੋਪੋਲੀਟਨ ਅਤੇ ਗਲਾਸਗੋ ਯੂਨੀਵਰਸਿਟੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸ਼ੈਫੀਲਡ ਯੂਨੀਵਰਸਿਟੀ ਵਿਖੇ 200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਲਿਵਰਪੂਲ ਯੂਨੀਵਰਸਿਟੀ ਦੇ 177 ਸਟਾਫ ਅਤੇ ਵਿਦਿਆਰਥੀਆਂ ਨੇ ਸਕਾਰਾਤਮਕ ਟੈਸਟ ਕੀਤੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!