ਮਾਲੇਰਕੋਟਲਾ, 03 ਅਕਤੂਬਰ (ਜਮੀਲ ਜੌੜਾ): ਅੱਜ ਸਥਾਨਕ ਈਦਗਾਹ ਤੋੰ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਈਦਗਾਹ ਤੋਂ ਲੁਧਿਆਣਾ ਰੋਡ ਅਤੇ ਈਦਗਾਹ ਤੋਂ ਰਾਏਕੋਟ ਤੱਕ ਸੜਕ ਦੇ ਨਿਰਮਾਣ ਕਾਰਜ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਪ੍ਰੈਸ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਈਦਗਾਹ ਤੋਂ ਲੁਧਿਆਣਾ ਰੋਡ ਤੱਕ ਇੰਟਰਲਾਕ ਸੜਕ 1 ਕਰੋੜ 49 ਲੱਖ ਅਤੇ ਈਦਗਾਹ ਤੋਂ ਰਾਏਕੋਟ ਤੱਕ ਪ੍ਰੀਮਿਕਸ (ਲੁੱਕ) ਦੀ ਸੜਕ 1 ਕਰੋੜ 26 ਲੱਖ ਦੀ ਲਾਗਤ ਨਾਲ ਬਣਾਈਆਂ ਜਾ ਰਹੀਆ ਹਨ। ਉਨਾਂ ਕਿਹਾ ਕਿ ਕਰੀਬ 12 ਕਰੋੜ ਦੀ ਲਾਗਤ ਨਾਲ ਆਉਣ ਵਾਲੇ ਦੋ ਮਹੀਨੇ ‘ਚ ਸ਼ਹਿਰ ਦੀਆਂ ਸਾਰੀਆਂ ਸੜਕਾਂ ਬਣਾਕੇ ਆਕਰਸ਼ਕ ਦਿੱਖ ਬਣਾਈ ਜਾਵੇਗੀ । ਪੱਤਰਕਾ੍ਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੈਡਮ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸਥਾਨਕ ਜਰਗ ਚੌਕ ‘ਚ ਬਣ ਰਹੇ ਫਲਾਈ ਓਵਰ ‘ਚ ਦੇਰੀ ਕਰੋਨਾ ਮਹਾਮਾਰੀ ਕਾਰਣ ਹੋਈ । ਇਸ ਤੋਂ ਇਲਾਵਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਰਾਏਕੋਟ ਰੋਡ ਤੇ ਬਣ ਰਹੇ ਅੰਡਰ ਬਰਿੱਜ ਦੀ ਉਸਾਰੀ ਦੇ ਕੰਮ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਪੀ.ਏ. ਮੁਹੰਮਦ ਤਾਰਿਕ, ਮੁਹੰਮਦ ਇਸ਼ਫਾਕ, ਸ਼ਕੂਰ ਪ੍ਰਧਾਨ, ਅਕਰਮ ਲਿਬੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ ।