ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |
ਡੋਗਰ ਮੱਲ ਬਾਪ ਦੇ ਲਾਡਲੇ,
ਤੇ ਕਿਰਦਾਰ ਦੇ ਬਾ-ਕਮਾਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |
ਰਾਹ ਨਹੀ ਸਨ ਸਿੱਧੜੇ,
ਛੋਟੀ ਨਹੀ ਸੀ ਵਾਟ |
ਦਿਨ ਮਾੜੇ-ਚੰਗੇ ਆਉਂਦੇ ਰਹੇ,
ਤੇ ਰਹੀ ਰੜਕਦੀ ਘਾਟ |
ਜਿੰਦਗੀ ਤਾਂ ਰਹੀ ਹਮੇਸ਼ਾਂ,
ਬਣਕੇ ਇੱਕ ਸਵਾਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ
ਪਰਮਜੀਤ ਜੀ ਆਏ ਸਨ,
ਘਰੇ ਬਣਕੇ ਸੱਜੀ ਬਾਂਹ |
ਵਿੱਕਾ,ਮਿੰਨੀ, ਰੋਹਣੀ,ਰਜਨੀ,
ਲਾਡਲੀਆਂ ਧੀਆਂ ਦੇ ਨਾਂ |
ਜਿੰਦਗੀ ਸੁਖਾਲੀ ਹੋ ਗਈ,
ਸੀ ਧੀਰਜ ਪੁੱਤ ਦੇ ਨਾਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |
ਇਲਮ ਦੇ ਤੁਸੀਂ ਸੋ੍ਤ ਸੀ,
ਤੇ ਖਰੀਆਂ ਦੇਂਦੇ ਸੀ ਕਰ |
ਤੁਸੀਂ ਦੁੱਖ ਕਿਸੇ ਦਾ ਵੇਖਕੇ,
ਖੁਦ ਤੇ ਲੈਂਦੇ ਸੀ ਜਰ |
ਐਸੇ ਕਿਸੇ ਦਰਵੇਸ਼ ਦੀ,
ਸਦਾ ਔਖੀ ਹੁੰਦੀ ਏ ਭਾਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |
ਇੱਕ ਭੈਣ ਬੜੀ ਸੀ ਲਾਡਲੀ,
ਜਿਸਦਾ ਸਵਰਨ ਕੌਰ ਸੀ ਨਾਂ |
ਉਹ ਰੁੱਖ ਸੀ ਸੰਘਣਾਂ ਬੋਹੜ ਦਾ,
ਉਹਦੀ ਠੰਡੜੀ ਸੀ ਮਿਲਦੀ ਛਾਂ |
ਪਿਆਰ ਸੀ ਭੈਣ ਦਾ ਇਸ ਤਰਾਂ,
ਜਿੱਦਾਂ ਗਰਮ ਸਿਆਲ ਦਾ ਸ਼ਾਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |
ਡੋਗਰ ਮੱਲ ਬਾਪੂ ਦੇ ਮੋਢੇ,
ਚੜਕੇ ਵੇਖੇ ਸਨ ਕਈ ਮੇਲੇ |
ਉਦੋਂ ਇੱਕ ਦੋ ਪੈਸੇ ਹੁੰਦੇ ਸਨ,
ਚਲਦੇ ਸੀ ਚਵਾਨੀਆਂ ਧੇਲੇ |
ਮੇਲੇ ਦੇ ਵਿੱਚ ਨੱਚ-ਨੱਚ ,
ਗੱਭਰੂ ਪਾਉਂਦੇ ਸਨ ਧਮਾਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |
ਧਾਰੀ ਰਾਮ ਤੇ ਰੌਸ਼ਨ ਲਾਲ,
ਤਿੰਨਾਂ ਭਾਈਆਂ ਵਿੱਚ ਮੋਹ |
ਇੱਕ ਦੂਜੇ ਦੀ ਮੰਨਦੇ ਸਨ ,
ਸਭ ਕਹਿੰਦਾ ਸੀ ਇੱਕ ਜੋ |
ਜਦ ਸੀ ਸਿਆਲਾਂ ਦੀ ਠੰਡ ਠਾਰੇ,
ਵਿਹੜੇ ਲੈਂਦੇ ਸੀ ਅੱਗ ਬਾਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |
ਕਾਲਾ ਸੰਘਿਆ ਪਿੰਡ ਦੇ ਵਿੱਚ,
ਸੀ ਤੁਸੀਂ ਉਮਰ ਨਿਆਣੀਂ ਖੇਡੇ |
ਲਾਡ ਲਡਾਉਣਾ ਬੇਬੇ ਨੇ ਤੇ,
ਲਾਡਾਂ-ਲਾਡਾਂ ਵਿੱਚ ਹੋ ਗਏ ਏਡੇ |
ਉੱਚ ਵਿਦਿਆ ਲਈ ਕਾਲਜਾਂ ਵਿੱਚੋਂ,
ਤੇ ਪਰਿਵਾਰ ਨੂੰ ਲਿਆ ਸੰਭਾਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |
ਅਸਾਂ ਪੰਜਾਬੀ ਭਵਨ ਲੁਧਿਆਣੇਂ ਦੇ,
ਵਿੱਚ ਮਿਲਣਾ ਕਈ-ਕਈ ਵਾਰੀ |
ਬੈਠ ਕੇ ਸੰਗਤ ਗਹਿਰੀ ਕੀਤੀ,
ਹਰ ਵਿਸੇ਼ ਤੇ ਗੱਲ ਵਿਚਾਰੀ |
ਮੇਰਾ ਗੀਤ ਬਣ ਜਾਂਦਾ ਸੀ,
ਉਹਨਾਂ ਦਾ ਹਰ ਖਿਆਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |
ਤੁਸੀਂ ਲਿਖਦੇ ਸੀ ਪਰ ਸਾਂਭਦੇ ਨਹੀ,
ਸੀ ਕਿਹਾ ਗੁਰ ਸੀ ਤੁਹਾਡੇ ਕੋਲ |
ਮੈਂ ਅੱਜ ਵੀ ਚੇਤੇ ਕਰ ਲੈਨਾਂ,
ਤੁਹਾਡਾ ਸ਼ਬਦ-ਸ਼ਬਦ ਅਨਮੋਲ |
ਰਾਤੀਂ ਤਾਰਿਆਂ ਵਿੱਚੋਂ ਲੱਭਦਾਂ,
ਮੇਰੀ ਮੁੱਕਦੀ ਨਹੀਂ ਕਿਉਂ ਭਾਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |
ਲੋਕੋ ਜਿੱਥੇ ਮੈਂ ਜਿੱਤਣਾਂ ਸੀ,
ਉਥੇ ਕਿਸਮਤ ਮੇਰੀ ਹਾਰੀ |
ਸੋਲਾਂ ਵਿੱਚ ਵਤਨੋਂ ਬੇਵਤਨ ਹੋਇਆ,
ਦਰਸ਼ਨ ਹੋਏ ਨਾ ਜਾਂਦੀ ਵਾਰੀ |
ਕਿਸਮਤ ਜਾਗਣ ਵੇਲਾ ਆਇਆ,
ਲਿਆ ਰੂਹ ਨੇ ਰੂਹ ਨੂੰ ਭਾਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |
ਦੁੱਖਭੰਜਨ ਦੀ ਨਾਲ ਉਹਨਾਂ ਦੇ,
ਬੜੀ ਰਹੀ ਏ ਸਾਂਝ ਪੁਰਾਣੀਂ |
ਦੁੱਖਭੰਜਨ ਉਹਨਾਂ ਦੇ ਬੱਚਿਆਂ,
ਵਰਗਾ ਸੀ ਨਹੀ ਉਹਨਾਂ ਦਾ ਹਾਣੀਂ |
ਗੱਲ-ਗੱਲ ਤੇ ਸਮਝਾਵਣ ਲੱਗਿਆਂ,
ਦਿਆ ਕਰਦੇ ਸਨ ਮਿਸਾਲ |
ਪੂਰਨ ਦੇਈ ਮਾਂ ਦੀ ਕੁੱਖੋਂ ,
ਜੰਮੇ ਸਨ ਤਰਸੇਮ ਲਾਲ |